ਪੰਜਾਬ ਸਰਕਾਰ ਵੱਲੋਂ 16 ਮੁੱਖ ਅਧਿਆਪਕਾਂ ਦੀਆਂ ਬਦਲੀਆਂ

311

ਚੰਡੀਗੜ, 8 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਸਰਕਾਰ ਨੇ ਬੱਚਿਆਂ ਦੀ ਪੜਾਈ ਅਤੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ 16 ਮੁੱਖ ਅਧਿਆਪਿਕਾਂ ਦੀਆਂ ਬਦਲੀਆਂ ਕਰ ਦਿੱਤੀਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਸਕੂਲ ਦਰ ਸਿੰਘ ਨੂੰ ਸਰਕਾਰੀ ਹਾਈ ਸਕੂਲ ਵੜੈਚਾਂ (ਫਤਿਹਗੜ ਸਾਹਿਬ) ਤੋਂ ਸਰਕਾਰੀ ਹਾਈ ਸਕੂਲ ਫਤਿਹਪੁਰ (ਪਟਿਆਲਾ), ਭੁਪਿੰਦਰ ਸਿੰਘ ਨੂੰ ਸਰਕਾਰੀ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਬਦਲੇ ਗਏ ਇਹਨਾਂ ਮੁੱਖ ਅਧਿਆਪਕਾਂ ਵਿੱਚ ਦਲਬਾਰਾ ਸਿੰਘ ਨੂੰ ਸਰਕਾਰੀ ਹਾਈ ਸਕੂਲ ਦਫਤਰੀਵਾਲ (ਪਟਿਆਲਾ) ਤੋਂ ਸਰਕਾਰੀ ਹਾਈ ਸਕੂਲ ਨਰੜੂ (ਪਟਿਆਲਾ), ਰਾਜਿੰਹਾਈ ਸਕੂਲ ਬਿਸਨਪੁਰ (ਪਟਿਆਲਾ) ਤੋਂ ਸਰਕਾਰੀ ਹਾਈ ਸਕੂਲ ਕੁਤਬਨਪੁਰ (ਪਟਿਆਲਾ), ਮਨਦੀਪ ਕੌਰ ਨੂੰ ਸਰਕਾਰੀ ਹਾਈ ਸਕੂਲ ਅਰਨੈਟੂ (ਪਟਿਆਲਾ) ਤੋਂ ਸਰਕਾਰੀ ਹਾਈ ਸਕੂਲ ਫਤਿਹਪੁਰ ਰਾਜਪੂਤਾ (ਪਟਿਆਲਾ), ਮਿਲੀ ਸ਼ਰਮਾ ਨੂੰ ਸਰਕਾਰੀ ਹਾਈ ਸਕੂਲ ਰੱਤਾ ਖੇੜਾ (ਪਟਿਆਲਾ) ਤੋਂ ਸਰਕਾਰੀ ਹਾਈ ਸਕੂਲ ਦੌਣ ਕਲਾਂ (ਪਟਿਆਲਾ), ਰਾਜੇਸ ਕੁਮਾਰ ਨੂੰ ਸਰਕਾਰੀ ਹਾਈ ਸਕੂਲ ਕਲੀਤਰਨ (ਰੋਪੜ) ਤੋਂ ਸਰਕਾਰੀ ਹਾਈ ਸਕੂਲ ਸਪੈਸ਼ਲ ਨੰਗਲ (ਰੋਪੜ), ਵਿਨੋਦ ਕਾਲੀਆਂ ਨੂੰ ਸਰਕਾਰੀ ਹਾਈ ਸਕੂਲ ਧਾਰੀਵਾਲ (ਅੰਮ੍ਰਿਤਸਰ) ਤੋਂ ਸਰਕਾਰੀ ਹਾਈ ਸਕੂਲ ਪੁਤਲੀਘਰ (ਅੰਮ੍ਰਿਤਸਰ), ਗੁਰਿੰਦਰ ਸਿੰਘ ਨੂੰ ਸਰਕਾਰੀ ਹਾਈ ਸਕੂਲ ਧਿੰਗੜ (ਮਾਨਸਾ) ਤੋਂ ਸਰਕਾਰੀ ਹਾਈ ਸਕੂਲ ਹਰਰਾਇਪੁਰ (ਬਠਿੰਡਾ), ਅਨਿਲ ਕੁਮਾਰ ਨੂੰ ਸਰਕਾਰੀ ਹਾਈ ਸਕੂਲ ਸਰੀਂਹ ਵਾਲਾ ਬਰਾੜ (ਫਿਰੋਜਪੁਰ) ਤੋਂ ਸਰਕਾਰੀ ਹਾਈ ਸਕੂਲ ਕੱਖਾਂਵਾਲਹ (ਮੁਕਤਸਰ ਸਾਹਿਬ), ਕਮਲਜੀਤ ਕੌਰ ਨੂੰ ਸਰਕਾਰੀ ਹਾਈ ਸਕੂਲ ਲੰਗੇਆਣਾ ਖੁਰਦ (ਮੋਗਾ) ਤੋਂ ਸਰਕਾਰੀ ਹਾਈ ਸਕੂਲ ਔਲਖ (ਫਰੀਦਕੋਟ), ਆਂਚਲ ਜਿੰਦਲ ਨੂੰ ਸਰਕਾਰੀ ਹਾਈ ਸਕੂਲ ਹਰੀਪੁਰ (ਰੋਪੜ) ਤੋਂ ਸਰਕਾਰੀ ਹਾਈ ਸਕੂਲ ਫਾਟਵਾਂ (ਐਸਬੀਐਸ ਨਗਰ), ਕੁੰਦਲ ਲਾਲ ਨੂੰ ਸਰਕਾਰੀ ਹਾਈ ਸਕੂਲ ਹਾਮਦ (ਫਿਰੋਜਪੁਰ) ਤੋਂ ਸਰਕਾਰੀ ਹਾਈ ਸਕੂਲ ਚੱਕ ਮੌਜਦੀਨ ਵਾਲਾ ਸੂਰਘੂਰੀ (ਫਾਜਿਲਕਾ), ਰਜਨੀ ਬਾਲਾ ਨੂੰ ਸਰਕਾਰੀ ਹਾਈ ਸਕੂਲ ਸਾਹ ਅਬੂ ਬੱਕਰ (ਫਿਰੋਜਪੁਰ) ਤੋਂ ਸਰਕਾਰੀ ਹਾਈ ਸਕੂਲ ਗੁੱਦੜ ਪੰਜਗਰਾਂਈ (ਫਿਰੋਜਪੁਰ), ਅਮਨਦੀਪ ਕੌਰ ਨੂੰ ਸਰਕਾਰੀ ਹਾਈ ਸਕੂਲ ਦੀਦਾਰੇਵਾਲਾ (ਮੋਗਾ) ਤੋਂ ਸਰਕਾਰੀ ਹਾਈ ਸਕੂਲ ਬਹਿਬਲਖੁਰਦ (ਮੋਗਾ), ਅਵਤਾਰ ਸਿੰਘ ਨੂੰ ਸਰਕਾਰੀ ਹਾਈ ਸਕੂਲ ਕਰਮੂਵਾਲਾ (ਫਿਰੋਜਪੁਰ) ਤੋਂ ਸਰਕਾਰੀ ਹਾਈ ਸਕੂਲ ਝੋਕ ਹਰੀਹਰ (ਫਿਰੋਜਪੁਰ) ਅਤੇ ਭਾਰਤੀ ਦੱਤਾ ਨੂੰ ਸਰਕਾਰੀ ਹਾਈ ਸਕੂਲ ਐਨੇਕੋਟ (ਗੁਰਦਾਸਪੁਰ) ਤੋਂ ਸਰਕਾਰੀ ਹਾਈ ਸਕੂਲ ਚੌਧਰੀਵਾਲਾ (ਗੁਰਦਾਸਪੁਰ) ਵਿਖੇ ਬਦਲਿਆ ਗਿਆ ਹੈ। ਬੁਲਾਰੇ ਦੇ ਅਨੁਸਾਰ ਜਿਨਾਂ ਮੁੱਖ ਅਧਿਆਪਿਕਾਂ ਦੀ ਬਦਲੀ ਤੋਂ ਬਾਅਦ ਪਿਛਲੇ ਸਟੇਸ਼ਨ ‘ਤੇ ਕੋਈ ਰੈਗੂਲਰ ਮੁੱਖ ਅਧਿਆਪਿਕ ਨਹੀਂ ਰਹੇਗਾ ਤਾਂ ਬਦਲਿਆ ਗਿਆ ਮੁੱਖ ਅਧਿਆਪਿਕ ਆਪਣੇ ਪਹਿਲੇ ਸਕੂਲ ਵਿੱਚ ਹਫਤੇ ਦੇ ਆਖਰੀ ਤਿੰਨ ਦਿਨ ਵੀਰਵਾਰ, ਸੁੱਕਰਵਾਰ ਅਤੇ ਸ਼ਨੀਵਾਰ ਹਾਜ਼ਰ ਹੋਵੇਗਾ ਅਤੇ ਨਵੀਂ ਤਾਇਨਾਤੀ ਵਾਲੀ ਥਾਂ ‘ਤੇ ਹਫਤੇ ਦੇ ਪਹਿਲੇ ਤਿੰਨ ਦਿਨ ਸੋਮਵਾਰ, ਮੰਗਲਵਾਰ ਅਤੇ ਬੁੱਧਵਾਰ ਹਾਜ਼ਰ ਹੋਵੇਗਾ।

Real Estate