ਪੰਜਾਬ ‘ਚ ਕੋਰੋਨਾ ਦਾ ਪ੍ਰਕੋਪ ਵਧਿਆ, ਅੱਜ ਆਏ 55 ਨਵੇਂ ਮਰੀਜ਼, 2 ਮੌਤਾਂ

274

ਚੰਡੀਗੜ, 8 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਅੱਜ 55 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ। ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 2663 ਹੋ ਗਈ ਹੈ। ਅੱਜ ਗੁਰਦਾਸਪੁਰ ਜ਼ਿਲੇ 14, ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 12 ਅਤੇ ਲੁਧਿਆਣਾ ਜ਼ਿਲੇ ਵਿੱਚ 9  ਨਵੇਂ ਕੇਸ ਆਏ ਹਨ। ਇਸੇ ਤਰਾਂ ਹੀ ਪਟਿਆਲਾ ਜ਼ਿਲੇ ਵਿੱਚ 5, ਐਸ.ਬੀ.ਐਸ ਨਗਰ ਨਵਾਂ ਸ਼ਹਿਰ ਅਤੇ ਪਠਾਨਕੋਟ ਜ਼ਿਲਿਆਂ ਵਿੱਚ 3-3, ਫਰੀਦਕੋਟ, ਐਸ.ਏ.ਐਸ ਨਗਰ ਮੋਹਾਲੀ ਅਤੇ ਸੰਗਰੂਰ ਜ਼ਿਲਿਆਂ ਵਿੱਚ 2-2 ਅਤੇ ਫਾਜਿਲਕਾ, ਗੁਰਦਾਸਪੁਰ ਤੇ ਮੋਗਾ ਜ਼ਿਲਿਆਂ ਵਿੱਚ 1-1 ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਪੰਜਾਬ ਵਿੱਚ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 2663 ਹੋ ਗਈ ਹੈ, ਜਿਹਨਾਂ ਵਿਚੋਂ 482 ਐਕਟਿਵ ਕੇਸ ਹਨ, ਜਦੋਕਿ 8 ਗੰਭੀਰ ਮਰੀਜ ਆਕਜੀਸਨ ‘ਤੇ ਹਨ ਅਤੇ 4 ਜਿਆਦਾ ਗੰਭੀਰ ਮਰੀਜ਼ ਵੈਂਟੀਲੇਟਰ ‘ਤੇ ਰੱਖੇ ਗਏ ਹਨ। ਅੱਜ ਅੰਮ੍ਰਿਤਸਰ ਅਤੇ ਪਟਿਆਲਾ ਜ਼ਿਲਿਆਂ ਵਿੱਚ 1-1 ਮਰੀਜ ਦੀ ਮੌਤ ਹੋ ਜਾਣ ਨਾਲ ਸਰਕਾਰੀ ਤੌਰ ‘ਤੇ ਹੁਣ ਤੱਕ ਪੰਜਾਬ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 53 ਹੋ ਗਈ ਹੈ। ਜਦਕਿ ਗੈਰ ਸਰਕਾਰੀ ਖਬਰਾਂ ਮੁਤਾਬਿਕ ਅੱਜ ਬਾਅਦ ਦੁਪਹਿਰ ਅੰਮ੍ਰਿਤਸਰ ‘ਚ ਬਾਅਦ ਦੁਪਹਿਰ ਇਕ ਅੱਠ ਮਹੀਨਿਆਂ ਦੀ ਬੱਚੀ ਦੀ ਮੌਤ ਹੋ ਗਈ। ਉਹ ਕੋਰੋਨਾ ਦੀ ਬਿਮਾਰੀ ਤੋਂ ਪੀੜਤ ਸੀ। ਇਸ ਤੋਂ ਪਹਿਲਾਂ ਸਵੇਰ ਵੇਲੇ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੀ ਉਮਰ ਕ੍ਰਮਵਾਰ 75 ਅਤੇ 60 ਸਾਲ ਸੀ। ਅੱਜ ਜ਼ਿਲ੍ਹੇ ‘ਚ ਕੁੱਲ ਤਿੰਨ ਮੌਤਾਂ ਹੋਈਆਂ ਹਨ। ਇਸ ਤਰਾਂ ਗੈਰ ਸਰਕਾਰੀ ਖਬਰਾਂ ਮੁਤਾਬਿਕ ਅੱਜ ਪੰਜਾਬ ਵਿੱਚ ਕੁੱਲ 4 ਮੌਤਾਂ ਹੋਈਆਂ ਹਨ।

Real Estate