ਆਂਗਣਵਾੜੀ ਯੁੂਨੀਅਨ ਵੱਲੋਂ 8 ਜੂਨ ਨੂੰ ਵੱਡੇ ਸੰਘਰਸ਼ ਦੀ ਚਿਤਾਵਨੀ

263
ਫਿਰੋਜ਼ਪੁਰ, 8 ਜੁੂਨ (ਬਲਬੀਰ ਸਿੰਘ ਜੋਸਨ) : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਲਾਕ ਫਿਰੋਜ਼ਪੁਰ ਦੀ ਆਨਲਾਈਨ ਮੀਟਿੰਗ ਬਲਾਕ ਪ੍ਰਧਾਨ ਜਸਪਾਲ ਕੌਰ ਦੀ ਅਗਵਾਈ ਹੇਠ ਕੀਤੀ ਗਈ । ਜਿਸ ਵਿੱਚ ਵੱਖ ਵੱਖ ਸਰਕਲ ਪ੍ਰਧਾਨਾਂ ਨੇ ਵੀਡੀਓ ਕਾਨਫ਼ਰੰਸ ਕੀਤੀ ਗਈ । ਬੁਲਾਰੇ ਨੇ ਦੱਸਿਆ ਕਿ ਆਂਗਣਵਾੜੀ ਇੰਪਲਾਈਜ਼ ਫੈਡਰੇਸ਼ਨ ਆਫ਼  ਇੰਡੀਆ ਦੇ ਸੱਦੇ ਤੇ 8 ਜੂਨ ਤੋਂ ਬਲਾਕਾਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਪੰਜਾਬ ਦੇ ਮੁੱਖ ਮੰਤਰੀ, ਵਿਭਾਗੀ ਮੰਤਰੀ ਤੇ ਵਿਭਾਗ ਦੇ ਡਾਇਰੈਕਟਰ ਦੇ ਨਾਮ ਤੇ ਭੇਜੇ ਜਾਣਗੇ ਅਤੇ 12 ਜੂਨ ਨੂੰ ਫਿਰੋਜ਼ਪੁਰ ਬਲਾਕ ਵਿਖੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤਾ ਜਾਵੇਗਾ ਅਤੇ  ਮੰਗ ਕੀਤੀ ਕਿ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ।  ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਗਨਵੜੀ ਵਰਕਰਾਂ ਤੇ ਹੈਲਪਰਾਂ ਦੀ ਤਨਖਾਹ ਦੇ 600 ਤੇ 300 ਪੇੈਸੇ ਕੱਟੇ ਹਨ ਉਹ ਤੁਰੰਤ ਜਾਰੀ ਕੀਤੇ ਜਾਣ ਅਤੇ ਆਂਗਨਵਾੜੀ ਵਰਕਰਾਂ ਹੈਲਪਰਾਂ ਨੂੰ ਸਮੇਂ ਸਿਰ ਤਨਖਾਹਾਂ ਦਿੱਤੀਆਂ ਜਾਣ। ਇਸ ਮੌਕੇ ਸਿਮਰਨਜੀਤ ਕੌਰ ਰੱਖੜੀ, ਰਜਵੰਤ ਕੌਰ ਅਟਾਰੀ, ਰਜਵੰਤ ਕੌਰ ਝੋਕ ਹਰੀ ਹਰ,ਅਮਨਦੀਪ ਕੌਰ ਖਾਈ ਆਦਿ ਹਾਜ਼ਰ ਸਨ ।
Real Estate