ਪ੍ਰਸਿੱਧ ਫ਼ਿਲਮ ਪ੍ਰੋਡਿਊਸਰ ‘ਏਕਤਾ ਕਪੂਰ’ ਖਿਲਾਫ ਬਰਨਾਲਾ ਥਾਣੇ ‘ਚ ਸਿਕਾਇਤ ਦਰਜ

179
ਬਰਨਾਲਾ, 7 ਜੂਨ (ਜਗਸੀਰ ਸਿੰਘ ਸੰਧੂ) : ਫ਼ਿਲਮ ਪ੍ਰੋਡਿਊਸਰ ਏਕਤਾ ਕਪੂਰ ਵੱਲੋਂ ਵੈੱਬ ਸੀਰੀਜ ਟ੍ਰਿਪਲ ਐਕਸ-2 ਰਾਹੀਂ ਫੌਜੀਆਂ ਦੇ ਪਰਵਾਰਿਕ ਜਿੰਦਗੀ ਨੂੰ ਗਲਤ ਢੰਗ ਨਾਲ ਦਿਖਾਇਆ ਗਿਆ ਹੈ, ਇਸ ਲਈ ਏਕਤਾ ਕਪੂਰ ‘ਤੇ ਪਰਚਾ ਦਰਜ ਕੀਤਾ ਜਾਵੇ। ਸਾਬਕਾ ਫੌਜੀਆਂ ਵੱਲੋਂ ਇਹ ਮੰਗ ਕਰਦਿਆਂ ਬਰਨਾਲਾ ਪੁਲਸ ਕੋਲ ਸਿਕਾਇਤ ਦਰਜ ਕਰਵਾਈ ਗਈ ਹੈ। ਇਸ ਮਾਮਲੇ ਸਬੰਧੀ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਪ੍ਰਸਿੱਧ ਫ਼ਿਲਮ ਪ੍ਰੋਡਿਊਸਰ ਏਕਤਾ ਕਪੂਰ ਵੱਲੋਂ ਵੈੱਬ ਸੀਰੀਜ ਟ੍ਰਿਪਲ ਐਕਸ-2 ਬਣਾਇਆ ਗਿਆ ਹੈ ਜਿਸ ਵਿਚ ਦਰਸਾਏ ਸੀਨ ਵਿਚ ਇਕ ਆਰਮੀ ਅਫ਼ਸਰ ਦੀ ਪਤਨੀ ਨੂੰ ਆਪਣੇ ਦੋਸਤ ਨਾਲ ਰੰਗਰਲੀਆਂ ਮਨਾਉਂਦੇ ਹੋਏ ਦਿਖਾਇਆ ਗਿਆ ਹੈ ਜਦੋਂ ਕੇ ਉਸ ਦਾ ਪਤੀ ਵਾਡਰ ਤੇ ਆਪਣੀ ਡਿਊਟੀ ਤੇ ਤਾਇਨਾਤ ਹੈ। ਇੰਜਨੀਅਰ ਸਿੱਧੂ ਨੇ ਅੱਗੇ ਕਿਹਾ ਕਿ ਇਸ ਸੀਨ ਵਿਚ ਐਕਟ੍ਰੈਸ ਵੱਲੋ ਆਪਣੇ ਪਤੀ ਦੀ ਯੂਨੀਫ਼ਾਰਮ ਆਪਣੇ ਪ੍ਰੇਮੀ ਦੇ ਪਾਕੇ ਫਾੜ ਦਿੱਤੀ ਅਤੇ ਵਰਦੀ ਤੇ ਲੱਗੇ ਅਸ਼ੋਕਾ ਪਿੱਲਰ ਅਤੇ ਤਾਜ ਦਾ ਭੀ ਅਪਮਾਨ ਕੀਤਾ ਸਿੱਧੂ ਨੇ ਕਿਹਾ ਕਿ ਜਿੱਥੇ ਫੌਜੀਆਂ ਦੀ ਡਿਊਟੀ ਸਖਤ ਹੈ, ਉੱਥੇ ਫੌਜੀਆਂ ਦੀਆਂ ਪਤਨੀਆਂ ਬਹੁਤ ਹੀ ਮਹੱਤਵ ਪੂਰਨ ਰੋਲ ਅਦਾ ਕਰਦਿਆ ਹਨ ਬਚਿਆ ਦੇ ਪਾਲਣ ਪੋਸਣ ਪੜਾਈ ਤੇ ਘਰ ਵਿਚ ਬਜੁਰਗਾ ਦੀ ਦੇਖਭਾਲ ਤੋਂ ਇਲਾਵਾ ਜਿੰਦਗੀ ਦੀ ਹਰ ਕਠਨਾਈ ਦਾ ਸਾਹਮਣਾ ਕਰਦਿਆਂ ਹਨ। ਏਕਤਾ ਕਪੂਰ ਦੇ ਇਸ ਸਸਤੇ ਐਕਟ ਨੇ ਜਿੱਥੇ ਆਰਮੀ ਦੇ ਮਨੋਬਲ ਨੂੰ ਠੇਸ ਪਹੁੰਚਾਈ ਹੈ ਉੱਥੇ ਆਰਮੀ ਅਫ਼ਸਰ ਅਤੇ ਜਵਾਨਾਂ ਦੀ ਬੇਇਜਤੀ ਕੀਤੀ ਹੈ ਅਤੇ ਫੌਜੀ ਯੂਨੀਫ਼ਾਰਮ ਦੀ ਬੇਇਜਤੀ ਕੀਤੀ ਹੈ ਅਤੇ ਫੌਜੀਆਂ ਦੀਆ ਪਤਨੀਆਂ ਦੀ ਬੇਇਜਤੀ ਕੀਤੀ ਹੈ ਜਿਹੜੀ ਕੇ ਬਰਦਾਸਤ ਨਹੀਂ ਕੀਤੀ ਜਾਵੇਗੀ। ਇੰਜ ਸਿੱਧੂ ਨੇ ਭਾਰਤ ਸਰਕਾਰ ਤੋ ਪੁਰਜੋਰ ਮੰਗ ਕੀਤੀ ਕੇ ਉਕਤ ਵੈਬ ਸੀਰੀਜ ਟ੍ਰਿਪਲ ਐਕਸ-2 ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਉਕਤ ਪ੍ਰੋਡਿਊਸਰ ਏਕਤਾ ਕਪੂਰ ਅਤੇ ਉਸ ਦੀ ਮਾਤਾ ਸ਼ੋਭਾ ਕਪੂਰ ਡਾਇਰੈਕਟਰ ਅਤੇ ਸਕ੍ਰਿਪਟ ਰਾਇਟਰ ਤੇ ਪਰਚਾ ਦਰਜ ਕਰਕੇ ਜੇਲ ਵਿਚ ਛੁੱਟ ਕੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਸਬੰਧ ਵਿੱਚ ਇਕ ਸਕਾਇਤ ਥਾਣਾ ਸਿਟੀ-2 ਬਰਨਾਲਾ ਵਿਖੇ ਐੱਸ ਐਚ ਓ ਨੂੰ ਏਕਤਾ ਕਪੂਰ ਤੇ ਹੋਰ ਦੋਸੀਆ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਇੰਜ ਸਿੱਧੂ ਤੇ ਹੋਰ ਐਕਸ ਸਰਵਿਸ ਫੌਜੀਆਂ ਵੱਲੋਂ ਦਰਖਾਸਤ ਦਿੱਤੀ ਅਤੇ ਰੋਸ ਵਜੋ ਏਕਤਾ ਕਪੂਰ ਦਾ ਪੁਤਲਾ ਭੀ ਫੂਕਿਆ। ਇਸ ਮੌਕੇ ਲੈਫ ਭੋਲਾ ਸਿੰਘ ਸਿੱਧੂ, ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਜਥੇਦਾਰ ਗੁਰਤੇਜ ਸਿੰਘ, ਸੂਬੇਦਾਰ ਸਰਬਜੀਤ ਸਿੰਘ ਜਿਲਾ ਪ੍ਰਧਾਨ ਬਲਵਿੰਦਰ ਸਿੰਘ ਸੁਮਾਓ, ਹੌਲਦਾਰ ਪਰਗਟ ਸਿੰਘ ਹੌਲਦਾਰ,ਪਿ੍ਰਤਪਾਲ ਸਿੰਘ, ਹੌਲਦਾਰ ਕੁਲਵੰਤ ਸਿੰਘ, ਹੌਲਦਾਰ ਰਣਜੀਤ ਸਿੰਘ, ਨਾਇਕ ਬਿਸ਼ਨ ਦੇਵ, ਨਾਇਕ ਜੰਗੀਰ ਸਿੰਘ, ਹੌਲਦਾਰ ਰਜਕਿਰਣ, ਹੌਲਦਾਰ ਅਮਨਪ੍ਰੀਤ ਸਿੰਘ, ਹੌਲਦਾਰ ਗੁਰਮੇਲ ਸਿੰਘ ਆਦਿ ਆਗੂ ਹਾਜਰ ਸਨ।
Real Estate