ਲਾਕਡਾਊਨ ਦੌਰਾਨ ਬੇਰੁਜਗਾਰ ਹੋਏ ਇੱਕ ਜੋੜੇ 3,000 ਰੁਪਏ ‘ਚ ਵੇਚੀ ਆਪਣੀ ਢਾਈ ਮਹੀਨੇ ਦੀ ਬੱਚੀ

224

ਚੰਡੀਗੜ, 7 ਜੂਨ (ਜਗਸੀਰ ਸਿੰਘ ਸੰਧੂ) : ਲਾਕਡਾਊਨ ਦੌਰਾਨ ਬੇਰੁਜਗਾਰ ਹੋਏ ਇੱਕ ਜੋੜੇ ਵੱਲੋਂ ਆਪਣੀ ਢਾਈ ਮਹੀਨੇ ਦੀ ਬੱਚੀ ਵੇਚ ਦਿੱਤੀ ਗਈ ਹੈ। ਕਲਕੱਤਾ ਦੇ ਪੱਛਮੀ ਮਿਦਨਾਪੁਰ ਜ਼ਿਲ੍ਹੇ ਵਿਚੋਂ ਆਈ ਇਸ ਦਿਲ ਦਹਿਲਾ ਵਾਲੀ ਖਬਰ ਮੁਤਾਬਕ ਲਾਕਡਾਊਨ ਦੌਰਾਨ ਬੇਰੁਜ਼ਗਾਰੀ ਤੇ ਭੁੱਖਮਰੀ ਤੋਂ ਪ੍ਰੇਸ਼ਾਨ ਇਸ ਜੋੜੇ ਨੂੰ ਜਦੋਂ ਕੋਈ ਰਾਹ ਨਾ ਲੱਭਾ ਤਾਂ ਇਨ੍ਹਾਂ ਨੇ ਆਪਣੀ ਢਾਈ ਮਹੀਨੇ ਦੀ ਬੱਚੀ ਨੂੰ ਮਹਿਜ਼ 3000 ਰੁਪਏ ਵਿੱਚ ਵੇਚ ਦਿੱਤਾ ਹੈ। ਦਰਅਸਲ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੀਤੇ ਵੀਰਵਾਰ ਪੁਲਿਸ ਨੇ ਇੱਕ ਐਨਜੀਓ ਨਾਲ ਮਿਲ ਕਿ ਢਾਈ ਮਹੀਨੇ ਦੀ ਬੱਚੀ ਨੂੰ ਹਾਵੜਾ ਦੇ ਇੱਕ ਘਰ ‘ਚੋਂ ਬਰਾਮਦ ਕਿਤਾ। ਇਸ ਤੋਂ ਬਾਅਦ ਬੱਚੀ ਨੂੰ ਇੱਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਉਸ ਦੇ ਮਾਪੇ ਅਜੇ ਵੀ ਉਸ ਤੋਂ ਕਾਫ਼ੀ ਦੂਰ ਹਨ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਜੋੜਾ ਬੇਰੋਜ਼ਗਾਰ ਹੋ ਗਿਆ ਸੀ ਕਿਉਂਕਿ ਘਰੇਲੂ ਕੰਮ ਕਰਨ ਵਾਲੀ ਔਰਤ ‘ਤਾਪਸੀ’ ਜੋ ਪਿਛਲੇ ਤਿੰਨ ਮਹੀਨੀਆਂ ਤੋਂ ਬੇਰੁਜ਼ਗਾਰ ਸੀ ਤੇ ਉਸ ਦਾ ਦਿਹਾੜੀ ਮਜ਼ਦੂਰੀ ਕਰਨ ਵਾਲਾ ਪਤੀ ‘ਬੱਪਨ ਧਾਰਾ’ ਵੀ ਲੌਕਡਾਊਨ ਕਾਰਨ ਕੰਮ ਤੋਂ ਵਾਂਝਾ ਸੀ। ਇਸ ਲਈ ਇਨ੍ਹਾਂ ਕੋਲ ਬੱਚੀ ਨੂੰ ਪਾਲਣ ਤੱਕ ਦੇ ਪੈਸੇ ਨਹੀਂ ਸਨ। ਬੱਚੀ ਨੂੰ ਦੁੱਧ ਪੀਲਾਉਣ ਲਈ ਵੀ ਉਨ੍ਹਾਂ ਨੂੰ ਮੁਸ਼ਕਲਾਂ ਆ ਰਹੀਆਂ ਸਨ। ਪੁਲਿਸ ਮੁਤਾਬਕ ਬੱਚੀ ਨੂੰ ਉਸ ਦੇ ਅਸਲੀ ਮਾਪਿਆਂ ਦੇ ਦੂਰ ਦੀ ਰਿਸ਼ਤੇਦਾਰੀ ਦੇ ਇੱਕ ਜੋੜੇ ਕੋਲ ਪਾਇਆ ਗਿਆ ਹੈ। ਪੁੱਛਗਿੱਛ ਤੇ ਜਾਂਚ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਬੱਚੀ ਦੇ ਮਾਪਿਆਂ ਨੇ ਉਸ ਨੂੰ ਸਿਰਫ 3 ਹਜ਼ਾਰ ਰੁਪਏ ‘ਚ ਵੇਚ ਦਿੱਤਾ ਸੀ।

Real Estate