ਭਾਰਤ ਕੋਰੋਨਾ ਪੀੜਤ ਦੇਸ਼ਾਂ ‘ਚ 5ਵੇਂ ਨੰਬਰ ‘ਤੇ ਆਇਆ

245

24 ਘੰਟਿਆਂ ‘ਚ 10 ਹਜਾਰ ਨਵੇਂ ਕੇਸ ਆਏ, ਇੱਕ ਦਿਨ ‘ਚ 287 ਲੋਕਾਂ ਦੀ ਮੌਤ                                                  ਚੰਡੀਗੜ, 7 ਜੂਨ (ਜਗਸੀਰ ਸਿੰਘ ਸੰਧੂ) : ਭਾਰਤ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਜਿਸ ਕਾਰਨ ਭਾਰਤ ਕੋਰੋਨਾ ਕੋਰੋਨਾ ਪੀੜਤ ਮੁਲਕਾਂ ਵਿੱਚ 5ਵੇਂ ਨੰਬਰ ‘ਤੇ ਆ ਗਿਆ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ 9971 ਨਵੇਂ ਕੇਸ ਸਾਹਮਣੇ ਆਏ ਹਨ, ਜੋ ਇੱਕ ਦਿਨ ਵਿੱਚ ਸਭ ਤੋਂ ਵੱਧ ਕੇਸ ਹਨ। ਇਸ ਦੇ ਨਾਲ ਹੀ ਇਕ ਦਿਨ ਵਿੱਚ ਪਹਿਲੀ ਵਾਰ 287 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਤਕਰੀਬਨ ਸੱਤ ਹਜ਼ਾਰ ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਤੱਕ ਦੋ ਲੱਖ 46 ਹਜ਼ਾਰ 628 ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 6929 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਕ ਲੱਖ 19 ਹਜ਼ਾਰ 293 ਵਿਅਕਤੀ ਠੀਕ ਵੀ ਹੋਏ ਹਨ।

Real Estate