ਪੰਜਾਬ ‘ਚ ਕੋਰੋਨਾ ਦੇ ਪ੍ਰਕੋਪ ਵਧਿਆ, ਅੱਜ ਆਏ 93 ਨਵੇਂ ਮਰੀਜ਼, 2 ਮੌਤਾਂ

271

ਅੰਮ੍ਰਿਤਸਰ ‘ਚ 35, ਜਲੰਧਰ ‘ਚ 23 ਅਤੇ ਲੁਧਿਆਣਾ ‘ਚ 10 ਨਵੇਂ ਕੇਸ ਆਏ
ਚੰਡੀਗੜ, 7 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਅੱਜ 93 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ। ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 2608 ਹੋ ਗਈ ਹੈ। ਅੱਜ ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 35, ਜਲੰਧਰ ਜ਼ਿਲੇ ਵਿੱਚ 23 ਅਤੇ ਲੁਧਿਆਣਾ ਜ਼ਿਲੇ ਵਿੱਚ 10 ਨਵੇਂ ਕੇਸ ਆਏ ਹਨ। ਇਸੇ ਤਰਾਂ ਹੀ ਪਟਿਆਲਾ ਜ਼ਿਲੇ ਵਿੱਚ 7, ਸੰਗਰੂਰ ਜ਼ਿਲੇ ਵਿੱਚ 5, ਗੁਰਦਾਸਪੁਰ ਤੇ ਫਰੀਦਕੋਟ ਜ਼ਿਲਿਆਂ ਵਿੱਚ 3-3, ਪਠਾਨਕੋਟ ਵਿੱਚ 2 ਅਤੇ ਫਤਿਹਗੜ ਸਾਹਿਬ, ਹੁਸਿਆਰਪੁਰ, ਫਾਜਿਲਕਾ, ਐਸ.ਏ.ਐਸ ਨਗਰ ਮੋਹਾਲੀ ਅਤੇ ਬਰਨਾਲਾ ਜ਼ਿਲਿਆਂ ਵਿੱਚ 1-1 ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਪੰਜਾਬ ਵਿੱਚ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 2608 ਹੋ ਗਈ ਹੈ, ਜਿਹਨਾਂ ਵਿਚੋਂ 451 ਐਕਟਿਵ ਕੇਸ ਹਨ, ਜਦੋਕਿ 8 ਗੰਭੀਰ ਮਰੀਜ ਆਕਜੀਸਨ ‘ਤੇ ਹਨ ਅਤੇ 3 ਜਿਆਦਾ ਗੰਭੀਰ ਮਰੀਜ਼ ਵੈਂਟੀਲੇਟਰ ‘ਤੇ ਰੱਖੇ ਗਏ ਹਨ। ਅੱਜ ਲੁਧਿਆਣਾ ਜ਼ਿਲੇ ਵਿੱਚ 1 ਮਰੀਜ ਦੀ ਮੌਤ ਹੋ ਜਾਣ ਨਾਲ ਸਰਕਾਰੀ ਤੌਰ ‘ਤੇ ਹੁਣ ਤੱਕ ਪੰਜਾਬ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 50 ਹੋ ਗਈ ਹੈ। ਜਦਕਿ ਗੈਰ ਸਰਕਾਰੀ ਖਬਰਾਂ ਮੁਤਾਬਿਕ ਜਲੰਧਰ ਦੀ ਗਰੋਵਰ ਕਾਲੋਨੀ ਐਕਸਟੈਂਸਨ 120 ਫੁੱਟੀ ਰੋਡ ਦੀ ਰਹਿਣ ਵਾਲੀ 67 ਸਾਲਾ ਬਜੁਰਗ ਔਰਤ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਇਹ ਬਜੁਰਗ ਔਰਤ ਕੋਰੋਨਾ ਪਾਜੇਟਿਵ ਸੀ, ਜਿਸ ਦਾ ਡੀ.ਐਸ.ਸੀ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਸੀ। ਭਾਵੇ ਸਿਹਤ ਵਿਭਾਗ ਵੱਲੋਂ ਮਰੀਰ ਦੀ ਮੌਤ ਦੀ ਅਜੇ ਪੁਸ਼ਟੀ ਨਹੀਂ ਕੀਤੀ ਗਈ, ਪਰ ਪਤਾ ਲੱਗਿਆ ਹੈ ਕਿ ਇਸ ਬੁਜਰਗ ਔਰਤ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।

Real Estate