ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਹੁਣ ਦਿੱਲੀ ਦੇ ਲੋਕਾਂ ਦਾ ਹੀ ਇਲਾਜ ਹੋਵੇਗਾ : ਅਰਵਿੰਦ ਕੇਜਰੀਵਾਲ

174

ਚੰਡੀਗੜ, 7 ਜੂਨ (ਜਗਸੀਰ ਸਿੰਘ ਸੰਧੂ) : ਕੱਲ ਤੋਂ ਦਿੱਲੀ ਦੋ ਬਾਰਡਰ ਖੋਲ ਦਿੱਤੇ ਜਾਣਗੇ, ਪਰ ਦਿੱਲੀ ਦੇ ਹਸਪਤਾਲਾਂ ਵਿੱਚ ਸਿਰਫ ਦਿੱਲੀ ਦੇ ਲੋਕਾਂ ਦਾ ਹੀ ਇਲਾਜ ਹੋਵੇਗਾ। ਇਸ ਐਲਾਨ ਦਿੱਲੀ ਦੇ ਮੁੱਖ ਅਰਵਿੰਦ ਕੇਜਰੀਵਾਲ ਵੱਲੋਂ ਕੀਤਾ ਗਿਆ ਹੈ। ਲਾਕਡਾਊਨ ਦੌਰਾਨ ਕੋਰੋਨਾ ਵਾਇਰਸ ਤੋਂ ਬਚਾਓ ਹਿੱਤ ਦਿੱਲੀ ਦੀ ਸਰਕਾਰ ਵੱਲੋਂ ਦਿੱਲੀ ਦੇ ਬਾਰਡਰ ਬੰਦ ਕਰ ਦਿੱਤੇ ਗਏ ਸਨ ਅਤੇ ਬਾਹਰੀ ਵਿਅਕਤੀਆਂ ਦੇ ਦਿੱਲੀ ਵਿੱਚ ਦਾਖਲੇ ‘ਤੇ ਪਾਬੰਦੀ ਲਗਾਈ ਸੀ, ਜੋ ਹੁਣ ਖਤਮ ਕਰ ਦਿੱਤੀ ਗਈ ਹੈ ਅਤੇ ਕੱਲ ਤੋਂ ਦਿੱਲੀ ਦੇ ਬਾਰਡਰ ਖੋਲ ਦਿੱਤੇ ਜਾਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਦਿੱਲੀ ਦੇ ਹਸਪਤਾਲਾਂ ਵਿੱਚ ਹੁਣ ਸਿਰਫ ਦਿੱਲੀ ਦੇ ਲੋਕਾਂ ਦਾ ਹੀ ਇਲਾਜ ਹੋਵੇਗਾ। ਕੇਜਰੀਵਾਲ ਅਨੁਸਾਰ ਦਿੱਲੀ ਸਰਕਾਰ ਨੇ ਦਿੱਲੀ ਦੇ ਲੋਕਾਂ ਅਤੇ ਦਿੱਲੀ ਦੇ ਡਾਕਟਰਾਂ ਵੱਲੋਂ ਦਿੱਤੀ ਗਈ ਸਲਾਹ ਤੋਂ ਬਾਅਦ ਇਹ ਫੈਸਲਾ ਲਿਆ ਹੈ।

Real Estate