ਬੱਚੇ ਦੇ ਸਾਹਮਣੇ ਔਰਤ ਨਾਲ ਸਮੂਹਿਕ ਬਲਾਤਕਾਰ ਕੇਸ ‘ਚ ਪਤੀ ਸਣੇ 6 ਲੋਕ ਗ੍ਰਿਫ਼ਤਾਰ

ਤਿਰੂਵਨੰਤਪੁਰਮ,  6 ਜੂਨ (ਪੰਜਾਬੀ ਨਿਊਜ ਆਨਲਾਇਨ) : ਔਰਤ ਨੂੰ ਜ਼ਬਰਨ ਸ਼ਰਾਬ ਪਿਲਾ ਕੇ ਉਸ ਦੇ ਪਤੀ ਅਤੇ ਦੋਸਤਾਂ ਵੱਲੋਂ ਕਥਿਤ ਸਮੂਹਕ ਬਲਾਤਕਾਰ ਕੀਤੇ ਜਾਣ ਦੇ ਮਾਮਲੇ ਵਿੱਚ ਔਰਤ ਦੇ ਪਤੀ ਸਣੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਮਾਮਲੇ ਵਿੱਚ ਇੱਕ ਹੋਰ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਕੇਰਲ ਦੇ ਤਿਰੂਵਨੰਤਪੁਰਮ ਵਿੱਚ 4 ਜੂਨ ਨੂੰ ਵਾਪਰੀ ਘਟਨਾ ਬਾਰੇ ਪੀੜਤ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਅਤੇ ਆਪਣੇ ਦੋ ਬੱਚਿਆਂ ਨੂੰ ਵੀਰਵਾਰ ਨੂੰ ਪੁਥੀਕੂਰੀਚੀ ਨੇੜੇ ਇੱਕ ਸਮੁੰਦਰੀ ਕੰਢੇ ਨੇੜੇ ਸਥਿਤ ਆਪਣੇ ਇੱਕ ਮਿੱਤਰ ਦੇ ਘਰ ਲੈ ਗਿਆ। ਉਥੇ ਉਸ ਨੂੰ ਸ਼ਰਾਬ ਪੀਣ ਲਈ ਮਜਬੂਰ ਕੀਤਾ ਗਿਆ ਅਤੇ ਫਿਰ ਆਪਣੇ ਵੱਡੇ ਬੱਚੇ ਦੇ ਸਾਹਮਣੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ। ਪੁਲਿਸ ਨੇ ਉਸ ਦੇ ਪਤੀ ਸਣੇ ਸਾਰੇ ਦੋਸ਼ੀਆਂ ਵਿਰੁਧ ਅਗ਼ਵਾ, ਕੁੱਟਮਾਰ ਅਤੇ ਸਮੂਹਿਕ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਹੈ। ਕਿਉਂਕਿ ਬੱਚੇ ਦੇ ਸਾਹਮਣੇ ਇਹ ਘਟਨਾ ਵਾਪਰੀ ਹੈ, ਇਸ ਲਈ ਬਾਲ ਜਿਨਸੀ ਅਪਰਾਧ ਐਕਟ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ।ਪੁਲਿਸ ਨੇ ਕਿਹਾ ਕਿ ਸੱਤਵੇਂ ਦੋਸ਼ੀ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ। ਕੇਰਲ ਰਾਜ ਮਹਿਲਾ ਕਮਿਸ਼ਨ ਨੇ ਆਪਣੇ ਆਪ ਹੀ ਕੇਸ ਦਰਜ ਕਰ ਲਿਆ ਹੈ ਅਤੇ ਪੁਲਿਸ ਸੁਪਰਡੈਂਟ, ਤਿਰੂਵਨੰਤਪੁਰਮ ਦਿਹਾਤੀ ਤੋਂ ਰਿਪੋਰਟ ਮੰਗੀ ਹੈ।

 

 

Real Estate