ਪੰਜਾਬ ‘ਚ ਕੋਰੋਨਾ ਦੇ 54 ਨਵੇਂ ਮਰੀਜ਼ ਆਏ, ਹੁਣ ਤੱਕ 50 ਮੌਤਾਂ

270

ਚੰਡੀਗੜ, 6 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਅੱਜ 54 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ। ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 2515 ਹੋ ਗਈ ਹੈ। ਅੱਜ ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 26 ਨਵੇਂ ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਇਸ ਤਰਾਂ ਲੁਧਿਆਣਾ ਜ਼ਿਲੇ ਵਿੱਚ 10, ਪਠਾਨਕੋਟ ਜ਼ਿਲੇ ਵਿੱਚ 5, ਫਤਹਿਗੜ ਸਾਹਿਬ ਜ਼ਿਲੇ ਵਿੱਚ 4, ਫਰੀਦਕੋਟ ਅਤੇ ਮਾਨਸਾ ਜ਼ਿਲਿਆਂ ਵਿੱਚ 2-2, ਬਰਨਾਲਾ, ਐਸ.ਏ.ਐਸ.ਨਗਰ ਮੋਹਾਲੀ, ਫਾਜਿਲਕਾ, ਮੋਗਾ ਅਤੇ ਬਠਿੰਡਾ ਜ਼ਿਲਿਆਂ ਵਿੱਚ 1-1 ਨਵਾਂ ਮਰੀਜ ਆਉਣ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 2515 ਹੋ ਗਈ ਹੈ, ਜਿਹਨਾਂ ਵਿਚੋਂ 373 ਐਕਟਿਵ ਕੇਸ ਹਨ, ਜਦੋਕਿ 8 ਗੰਭੀਰ ਮਰੀਜ ਆਕਜੀਸਨ ‘ਤੇ ਹਨ ਅਤੇ 3 ਜਿਆਦਾ ਗੰਭੀਰ ਮਰੀਜ਼ ਵੈਂਟੀਲੇਟਰ ‘ਤੇ ਰੱਖੇ ਗਏ ਹਨ। ਅੱਜ ਪਠਾਨਕੋਟ ਅਤੇ ਅੰਮ੍ਰਿਤਸਰ ਜਿਲਿਆਂ ਵਿੱਚ 1-1 ਮੌਤ ਹੋ ਜਾਣ ਨਾਲ ਹੁਣ ਤੱਕ ਪੰਜਾਬ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 50 ਹੋ ਗਈ ਹੈ। ਪੰਜਾਬ ਵਿੱਚ ਹੁਣ ਤੱਕ 115974 ਵਿਅਕਤੀਆਂ ਦੀ ਕੋਰੋਨਾ ਸਬੰਧੀ ਜਾਂਚ ਹੋ ਚੁੱਕੀ ਹੈ, ਜਿਹਨਾਂ ਵਿਚੋਂ 2515 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਦਕਿ ਇਹਨਾਂ ਵਿੱਚੋਂ 2092 ਮਰੀਜ਼ ਠੀਕ ਵੀ ਹੋ ਚੁੱਕੇ ਹਨ।

Real Estate