ਅਮਰੀਕੀ ਔਰਤ ਨੇ ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ‘ਤੇ ਜਿਨਸੀ ਸੋਸਣ ਦੇ ਦੋਸ਼ ਲਾਏ

4

ਚੰਡੀਗੜ, 6 ਜੂਨ (ਜਗਸੀਰ ਸਿੰਘ ਸੰਧੂ) : ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਉੱਤੇ ਅਮਰੀਕਾ ਦੀ ਇੱਕ ਔਰਤ ਸਿੰਥੀਆ ਡੌਨ ਰਿਚੀ ਨੇ ਦੋਸ਼ ਲਾਇਆ ਕਿ ਇਸ ਸਾਬਕਾ ਮੰਤਰੀ ਨੇ ਇਸਲਾਮਾਬਾਦ ਸਥਿਤ ਰਾਸ਼ਟਰਪਤੀ ਭਵਨ ਵਿੱਚ ਉਸ ਨਾਲ ਕਥਿਤ ਤੌਰ ’ਤੇ ਬਲਾਤਕਾਰ ਕੀਤਾ ਸੀ।  ਫ਼ੇਸਬੁੱਕ ਉੱਤੇ ਲਾਈਵ ਸੈਸ਼ਨ ਦੌਰਾਨ ਰਿਚੀ ਨੇ ਕਿਹਾ ਕਿ ਸਾਲ 2011 ’ਚ ਰਹਿਮਾਨ ਮਲਿਕ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਉਸ ਵੇਲੇ ਸੱਤਾਧਾਰੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਹੋਰ ਆਗੂਆਂ ਨੇ ਵੀ ਕਥਿਤ ਤੌਰ ’ਤੇ ਉਸ ਦਾ ਸ਼ੋਸ਼ਣ ਕੀਤਾ। ਰਿਚੀ ਨੇ ਇਸ ਮਾਮਲੇ ਵਿੱਚ ਜਾਂਚ ਦੀ ਮੰਗ ਕੀਤੀ ਹੈ। ਰਿਚੀ ਦਾ ਕਹਿਣਾ ਹੈ ਕਿ ਉਸ ਕੋਲ ਕਈ ਸਬੂਤ ਹਨ,  ਜੋ ਉਹ ਲੋੜ ਪੈਣ ‘ਤੇ ਪੇਸ਼ ਕਰ ਸਕਦੀ ਹੈ। ਰਿਚੀ ਨੇ ਕਿਹਾ ਕਿ ਮੈਂ 2011 ’ਚ ਅਮਰੀਕੀ ਦੂਤਾਵਾਸ ਵਿੱਚ ਇੱਕ ਵਿਅਕਤੀ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਔਖੇ ਹਾਲਾਤ ਤੇ ਅਮਰੀਕਾ ਤੇ ਪਾਕਿਸਤਾਨ ਵਿਚਾਲੇ ਸਬੰਧਾਂ ਕਾਰਨ ਕੋਈ ਖਾਸ ਮਦਦ ਨਹੀਂ ਮਿਲੀ। ਰਿਚੀ ਨੇ ਫ਼ੇਸਬੁੱਕ ਉੱਤੇ ਚਰਚਾ ਦੌਰਾਨ ਦੱਸਿਆ ਕਿ ਉਹ ਪੀਪੀਪੀ ਆਗੂਆਂ ਵੱਲੋਂ ਧਮਕੀਆਂ ਦਿੱਤੇ ਜਾਣ ਕਾਰਨ ਕਈ ਸਾਲ ਚੁੱਪ ਰਹੀ ਹੈ। ਰਿਚੀ ਨੇ ਖੁਦ ਦੱਸਿਆ ਕਿ ਇਸ ਵੇਲੇ ਪਾਕਿਸਤਾਨ ਦੇ ਇੱਕ ਉੱਚ–ਪੱਧਰੀ ਵਿਅਕਤੀ ਨੇ ਉਸ ਨੂੰ ਬੋਲਣ ਲਈ ਉਤਸ਼ਾਹਿਤ ਕੀਤਾ ਹੈ।

 

Real Estate