ਬਾਬਾ ਗਾਂਧਾ ਸਿੰਘ ਸਕੂਲ ਦੀਆਂ ਇੱਕ ਦਰਜਨ ਅਧਿਆਪਕਾਵਾਂ ਨੇ ਪ੍ਰਿੰਸੀਪਲ ਖਿਲਾਫ਼ ਝੰਡਾ ਚੁੱਕਿਆ

456

ਸਿਵਲ ਹਸਪਤਾਲ ‘ਚ ਦਾਖਲ ਅਧਿਆਪਕਾ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਲਾਏ ਕਈ ਤਰਾਂ ਦੇ ਦੋਸ਼
ਬਰਨਾਲਾ, 5 ਜੂਨ (ਜਗਸੀਰ ਸਿੰਘ ਸੰਧੂ) : ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੀਆਂ ਇੱਕ ਦਰਜਨ ਦੇ ਕਰੀਬ ਅਧਿਆਪਕਾਵਾਂ ਨੇ ਸਕੂਲ ਦੇ ਪ੍ਰਿੰਸੀਪਲ ‘ਤੇ ਮਾੜਾ ਵਿਵਹਾਰ ਕਰਨ ਦੇ ਦੋਸ਼ ਲਾਉਂਦਿਆਂ ਸਕੂਲ ਦੀ ਮੈਨੇਜਮੈਂਟ ਦੀ ਕਾਰਗੁਜਾਰੀ ‘ਤੇ ਵੀ ਕਈ ਤਰਾਂ ਦੇ ਸਵਾਲ ਉਠਾਏ ਹਨ। ਸਥਾਨਿਕ ਸਿਵਲ ਹਸਪਤਾਲ ਬਰਨਾਲਾ ਵਿੱਚ ਜੇਰੇ ਇਲਾਜ ਅਧਿਆਪਕਾ ਰਵਿੰਦਰ ਕੌਰ ਨੇ ਕਿਹਾ ਕਿ ਸਕੂਲ ਦਾ ਪ੍ਰਿੰਸੀਪਲ ਸ੍ਰੀ ਨਿਵਾਸਨੂੰ ਸਕੂਲ ਦੀ ਮੈਨੇਂਜਮੈਂਟ ਕਮੇਟੀ ਦੇ ਇਸ਼ਾਰੇ ‘ਤੇ ਇੱਕ ਰੰਜਿਸ਼ ਤਹਿਤ ਉਹਨਾਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਹੈ, ਕਿਉਂਕਿ ਉਸ ਦੇ ਸਮੇਤ ਕੁਝ ਅਧਿਆਪਕਾਵਾਂ ਨੇ ਆਪਣੀਆਂ ਤਨਖਾਹਾਂ ਵਧਾਉਣ ਲਈ ਹਾਈਕੋਰਟ ਵਿੱਚ ਸਿਖਿਆ ਟ੍ਰਿਬਿਊਨਲ ਜਰੀਏ ਸਕੂਲ ਮੈਨੇਜਮੈਂਟ ‘ਤੇ ਕੇਸ ਕੀਤਾ ਹੋਇਆ ਹੈ।  ਲਾਕਡਾਊਨ ਦੌਰਾਨ ਸਾਰੀਆਂ ਟੀਚਰ ਵਿਦਿਆਰਥੀਆਂ ਨੂੰ ਆਨਲਾਇਨ ਪੜਾਈ ਕਰਵਾ ਰਹੀਆਂ ਹਨ, ਪਰ ਪ੍ਰਿੰਸੀਪਲ ਕਦੇ ਉਹਨਾਂ ਨੂੰ ਜੂਮ ਅਪਲੀਕੇਸ਼ਨ ਰਾਹੀਂ, ਕਦੇ ਕਿਸੇ ਹੋਰ ਤਰੀਕੇ ਨਾਲ ਪੜਾਈ ਕਰਵਾਉਣ ਲਈ ਕਹਿ ਦਿੰਦਾ ਹੈ ਅਤੇ ਕਦੇ ਇਹਨਾ ਐਪਲੀਕੇਸ਼ਨਜ ਨੂੰ ਡਲੀਟ ਕਰਵਾ ਦਿੰਦਾ ਹੈ। ਇਸ ਦੌਰਾਨ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਤੋਂ ਸਕੂਲ ਫੀਸ਼ ਭਰਵਾਉਣ ਲਈ ਵੀ ਟੀਚਰਾਂ ‘ਤੇ ਦਬਾਅ ਬਣਾਉਂਦਾ ਹੈ। ਇਸ ਤਰ•ਾਂ ਪ੍ਰਿੰਸੀਪਲ ਦੇ ਵਤੀਰੇ ਤੋਂ ਤੰਗ ਆ ਕੇ ਉਹ ਕੱਲ ਜਦੋਂ ਥਾਣਾ ਸਿਟੀ-2 ਵਿੱਚ ਆਪਣੀ ਸਕਾਇਤ ਦਰਜ ਕਰਵਾਉਣ ਗਈਆਂ ਤਾਂ ਉਥੇ ਪੁਲਸ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ। ਇਸ ਦੌਰਾਨ ਗਰਮੀ ਵਿੱਚ ਕਈ ਘੰਟੇ ਬੈਠੇ ਰਹਿਣ ‘ਤੇ ਉਹ ਬੇਹੋਸ਼ ਹੋ ਗਈ ਅਤੇ ਸਾਥੀ ਟੀਚਰਾਂ ਨੇ ਉਸਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ, ਪਰ ਇਥੇ ਵੀ ਕੋਈ ਪੁਲਸ ਅਧਿਕਾਰੀ ਉਹਨਾਂ ਦੀ ਗੱਲ ਸੁਣਨ ਨਹੀਂ ਆਇਆ। ਇਕ ਅਧਿਆਪਕਾ ਅੰਮ੍ਰਿਤਪਾਲ ਕੌਰ ਨੇ ਦੱਸਿਆ ਕਿ ਪ੍ਰਿੰਸੀਪਲ ਅਤੇ ਸਕੂਲ ਦੇ ਐਮ.ਡੀ ਰਣਪ੍ਰੀਤ ਸਿੰਘ ਰਾਣਾ ਲਗਾਤਾਰ ਟੀਚਰਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਤੇ ਟ੍ਰਿਬਿਊਨਲ ਵਿੱਚੋਂ ਕੇਸ ਵਾਪਸ ਲੈਣ ਲਈ ਦਬਾਅ ਪਾ ਰਿਹਾ ਹੈ। ਮੈਨੇਜਮੈਂਟ ਦੇ ਉਚ ਪੁਲਸ ਅਧਿਕਾਰੀਆਂ ਨਾਲ ਸਬੰਧ ਕਰਕੇ ਅਤੇ ਕੁਝ ਰਾਜਸੀ ਲੋਕਾਂ ਦੀ ਸਹਿ ‘ਤੇ ਬਰਨਾਲਾ ਪੁਲਸ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ, ਪਰ ਉਹ ਇਸ ਧੱਕੇਸ਼ਾਹੀ ਖਿਲਾਫ਼ ਅਵਾਜ਼ ਨੂੰ ਹੋਰ ਬੁਲੰਦ ਕਰਨਗੀਆਂ ਅਤੇ ਇਨਸਾਫਪਸੰਦ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਨੂੰ ਹੋਰ ਤਿੱਖਾ ਕਰਨਗੀਆਂ। ਦੂਸਰੇ ਪਾਸੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਨਿਵਾਸਨੂੰ ਨੇ ਕਿਹਾ ਹੈ ਕਿ ਇਹ ਵਿਦਿਆਰਥੀਆਂ ਦੇ ਮਾਪਿਆਂ ਦੀ ਸਿਕਾਇਤ ਹੈ ਕਿ ਇਹ ਅਧਿਆਪਕਾਵਾਂ ਆਨ ਲਾਇਨ ਪੜਾਈ ਸਹੀ ਨਹੀਂ ਕਰਵਾ ਰਹੀਆਂ, ਇਸ ਕਰਕੇ ਇਹਨਾਂ ਨੂੰ ਹਟਾ ਕੇ ਹੋਰ ਟੀਚਰਜ਼ ਨੂੰ ਕੰਮ ਦਿੱਤਾ ਗਿਆ ਹੈ, ਜਿਸ ਕਰਕੇ ਇਹ ਗਲਤ ਇਲਜ਼ਾਮ ਲਗਾ ਰਹੀਆਂ ਹਨ। ਪ੍ਰਿੰਸੀਪਲ ਨੇ ਇਹਨਾਂ ਟੀਚਰਾਂ ਵੱਲੋਂ ਟ੍ਰਿਬਿਊਨਲ ਵਿੱਚ ਕੀਤੇ ਕੇਸ ਦੀ ਪੁਸ਼ਟੀ ਤਾਂ ਕੀਤੀ, ਪਰ ਉਸ ਦੀ ਰੰਜਿਸ ਤਹਿਤ ਤੰਗ ਪ੍ਰੇਸਾਨ ਕਰਨ ਦੇ ਦੋਸ਼ਾਂ ਨੂੰ ਨਕਾਰਿਆ ਹੈ।

 

Real Estate