ਪੰਜਾਬ ਸਰਕਾਰ ਵੱਲੋਂ ਮੈਰਿਜ਼ ਪੈਲੇਸ, ਹੋਟਲ, ਰੈਸਟੋਰੈਟ ਤੇ ਬਾਰ ਖੋਲਣ ਵਿਚਾਰ ਵਿਟਾਂਦਰਾ ਸ਼ੁਰੂ : ਸੂਦ

159

ਬਰਨਾਲਾ, 5 ਜੂਨ (ਜਗਸੀਰ ਸਿੰਘ ਸੰਧੂ) : ਰੈਵੇਨਿਊ ਟੈਕਸ ਇਕੱਠਾ ਕਰਨ ਲਈ ਪੰਜਾਬ ਸਰਕਾਰ ਨੇ ਮੈਰਿਜ਼ ਪੈਲੇਸ, ਹੋਟਲ, ਰੈਸਟੋਰੈਟ ਤੇ ਬਾਰ ਆਦਿ ਖੋਲਣ ਬਾਰੇ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਹੈ। ਆਬਕਾਰੀ ਵਿਭਾਗ ਦੇ ਇੱਕ ਉੱਚ ਅਧਿਕਾਰੀ ਅਨੁਸਾਰ ਪੈਲੇਸਾਂ ਨੂੰ ਤਿੰਨ ਕੈਟਾਗਿਰੀਆਂ ‘ਚ 50, 150 ਤੇ 200 ਦੀ ਲਿਮਟ ਨੂੰ ਲੈ ਕੇ ਲੋਕਾਂ ਦੇ ਇਕੱਠ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਛੋਟੇ ਪੈਲੇਸ ਪੰਜਾਹ ਦੀ ਗਿਣਤੀ, ਉਸ ਤੋਂ ਵੱਡੇ ਪੈਲੇਸ ਡੇਢ ਸੌ ਦੀ ਗਿਣਤੀ ਅਤੇ ਵੱਡੇ ਪੈਲੇਸਾਂ ਵਿੱਚ ਦੋ ਸੌ ਦੀ ਗਿਣਤੀ ਦੇ ਇਕੱਠ ਬਾਰੇ ਵਿਚਾਰਿਆ ਜਾ ਰਿਹਾ ਹੈ।
ਪੈਲੇਸਾਂ ਵਿੱਚ ਹੋਣ ਵਾਲੇ ਇਕੱਠ ਨੂੰ ਮੱਦੇਨਜ਼ਰ ਰੱਖਦੇ ਹੋਏ ਸੋਸ਼ਲ ਡਿਸਟੈਂਸ ਰੱਖਣ ਲਈ ਸਟਾਲਾਂ, ਖਾਣੇ ਆਦਿ ਦੇ ਛੋਟੇ-ਛੋਟੇ ਕਾਊਂਟਰ ਲਾਉਣੇ ਪੈਣਗੇ, ਤਾਂ ਜੋ ਲੋਕਾਂ ਵਿੱਚ ਦੀ ਦੂਰੀ ਕਾਇਮ ਰਹਿ ਸਕੇ। ਇਸ ਸੋਚ ਨੂੰ ਛੇਤੀ ਹੀ ਸਿਰੇ ਲਾਉਣ ਦੀ ਸਕੀਮ ਸ਼ੁਰੂ ਕੀਤੀ ਜਾਵੇਗੀ। ਪੈਲੇਸ ਆਦਿ ਖੁੱਲਣ ਨਾਲ ਜਿੱਥੇ ਸਰਕਾਰ ਨੂੰ ਲੱਖਾਂ ਕਰੋੜਾਂ ਦਾ ਰੈਵੇਨਿਊ ਟੈਕਸ ਇਕੱਠਾ ਹੋਵੇਗਾ, ਉੱਥੇ ਸੈਂਕੜੇ ਲੋਕਾਂ ਨੂੰ ਰੋਜ਼ਗਾਰ ਵੀ ਪ੍ਰਾਪਤ ਹੋਵੇਗਾ। ਇਸ ਤਰਾਂ ਸਰਕਾਰ ਆਪਣੇ ਵਿੱਤੀ ਘਾਟੇ ਨੂੰ ਹੌਲੀ-ਹੌਲੀ ਪੂਰਾ ਵੀ ਕਰ ਲਵੇਗੀ।
ਜ਼ਿਲਾ ਪੈਲੇਸ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸੂਦ ਨੇ ਸਰਕਾਰ ਦੀ ਯੋਜਨਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੈਲੇਸਾਂ ਆਦਿ ਖੁੱਲਣ ਨਾਲ ਕੇਟਰ, ਵੇਟਰ, ਸ਼ਹਿਨਾਈ, ਡੈਕੋਰੇਸ਼ਨ, ਡੀ.ਜੇ. ਵਾਲਿਆਂ ਨੂੰ ਵਿਸ਼ੇਸ਼ ਤੌਰ ‘ਤੇ ਰੋਜ਼ਗਾਰ ਪ੍ਰਾਪਤ ਹੋਵੇਗਾ। ਇੱਥੇ ਇਹ ਗੱਲ ਜਿਕਰਯੋਗ ਹੈ ਕਿ ਵਿਆਹ ਆਦਿ ਸਮਾਗਮਾਂ ਸਮੇਂ ਪਿੰਡਾਂ ਤੇ ਕਸਬਿਆਂ ਤੋਂ ਆਉਂਦੇ ਗਰੀਬ ਵੇਟਰਾਂ ਨੂੰ ਵੀ ਕੰਮ ਮਿਲ ਜਾਵੇਗਾ। ਸ੍ਰੀ ਸੂਦ ਅਨੁਸਾਰ ਸੂਬਾ ਸਰਕਾਰ ਨੂੰ ਇਹ ਕਦਮ ਛੇਤੀ ਤੋਂ ਛੇਤੀ ਚੱਕਣਾ ਚਾਹੀਦਾ ਹੈ।

Real Estate