ਟਵੀਟ ਯੁੱਧ – ਹਿੰਦੋਸਤਾਨੀਆਂ ਨੂੰ ਘੱਟ ਗਿਣਤੀਆਂ ਤੋਂ ਗੋਡੇ ਟੇਕ ਕੇ ਮੁਆਫੀ ਮੰਗਣੀ ਚਾਹੀਦੀ- ਅਨੁਭਵ ਸਿਨਹਾ

756

ਦੇਸ਼ ਦੇ ਟੁਕੜੇ ਕਰਨ ਵਾਲਿਆਂ ਨੂੰ ਫੰਡ ਦੇਣ ਬੰਦ ਕਰੋ- ਅਸ਼ੋਕ ਪੰਡਿਤ
ਫਿਲਮ ਨਗਰੀ ਦੇ ਪ੍ਰਮੁੱਖ ਫਿਲਮਕਾਰ ਅਨੁਭਵ ਸਿਨਹਾ ਅਤੇ ਅਸ਼ੋਕ ਪੰਡਿਤ ਦੇ ਵਿਚਾਲੇ ਟਵੀਟ ਵਾਰ ਦੇਖਣ ਨੂੰ ਮਿਲੀ । ਇਹ ਵਿਵਾਦ ਉਦੋਂ ਚੱਲਿਆ ਜਦੋਂ ਸਿਨਹਾ ਅਮਰੀਕੀ ਪੁਲੀਸ ਕਰਮੀਆਂ ਦੀ ਤਰ੍ਹਾਂ ਭਾਰਤ ਦੇ ਲੋਕਾਂ ਨੂੰ ਵੀ ਘੱਟ ਗਿਣਤੀਆਂ ਦੇ ਸਾਹਮਣੇ ਗੋਡਿਆਂ ਭਾਰ ਹੋ ਕੇ ਮਾਫੀ ਮੰਗਣ ਦੀ ਚੁਣੌਤੀ ਦਿੱਤੀ ਗਈ । ਇਸ ਦੇ ਲਈ ਉਹਨਾਂ ਨੇ ਗਾਂਧੀ ਜੈਯੰਤੀ ਦੀ ਤਾਰੀਖ ਵੀ ਦਿੱਤੀ । ਇਸ ਮਗਰੋਂ ਅਸ਼ੋਕ ਪੰਡਿਤ ਨੇ ਤਿੰਨ ਟਵੀਟ ਕਰਕੇ ਉਹਨਾ ਨੂੰ ਜਵਾਬ ਦਿੱਤਾ ਅਤੇ ਕਿਹਾ ਕਿ ਦੇਸ਼ ਦੇ ਟੁਕੜੇ ਵਾਲਿਆਂ ਨੂੰ ਫੰਡ ਦੇਣ ਬੰਦ ਕਰੋ ।
ਵੀਰਵਾਰ ਰਾਤ ਨੂੰ ਅਨੁਭਵ ਸਿਨਹਾ ਨੇ ਆਪਣੇ ਟਵਿੱਟਰ ਹੈਡਲ ‘ਤੇ ਲਿਖਿਆ ਸੀ , ‘ਮੈਂ ਹਿੰਦੋਸਤਾਨੀ ਨੂੰ ਚੈਲੰਜ ਕਰਦਾ ਹਾਂ , ਇੱਕ ਤਾਰੀਖ ਤਹਿ ਕਰੋ ਅਤੇ ਦੇਸ਼ ਦੇ ਘੱਟ- ਗਿਣਤੀਆਂ ਦੇ ਸਾਹਮਣੇ ਇੱਕ ਗੋਡੇ ਤੇ ਝੁਕ ਕੇ ਦਿਖਾਓ। ਕਰਦੇ ਹੋ #2 ਅਕਤੂਬਰ ਨੂੰ ? ਮੁਆਫੀ ਮੰਗਣ ਹੋ ਐਨੇ ਸਾਲਾਂ ਦੀ । ਟਵਿੱਟਰ- ਫੇਸਬੁੱਕ ਤੋਂ ਅੱਗੇ ਨਿਕਲੋ ।’
ਸਿਨਹਾ ਨੂੰ ਜਵਾਬ ਦਿੰਦੇ ਹੋਏ ਅਸ਼ੋਕ ਪੰਡਿਤ ਨੇ ਆਪਣੇ ਪਹਿਲੇ ਟਵੀਟ ‘ਚ ਲਿਖਿਆ , ‘ ਚਲੋ ਕਸ਼ਮੀਰ ਤੋਂ ਸੁਰੂਆਤ ਕਰੋ ਅਤੇ ਉਥੋਂ ਦੇ ਮੁਸਲਮਾਨਾਂ ਦੇ ਗੋਡੇ ਟਿਕਵਾ ਕੇ ਮਾਫ਼ੀ ਮੰਗਵਾਓ । 4 ਲੱਖ ਕਸ਼ਮੀਰੀ ਹਿੰਦੂਆਂ ਨੂੰ ਬੇਘਰ ਕੀਤਾ ਹੈ ਉਹਨਾਂ ਲੋਕਾਂ ਨੇ । ਫਿਰ ਗਾਂਧੀ ਪਰਿਵਾਰ ਦੇ ਗੋਡੇ ਟਿਕਵਾ ਦੇਣਾ ਸਿੱਖਾਂ ਦੇ ਕਤਲੇਆਮ ਲਈ । ਲੰਬੀ ਲਿਸਟ ਹੈ ਭੇਜਦਾ ਰਹੂੰਗਾ।
ਆਪਣੇ ਦੂਜੇ ਟਵੀਟ ਵਿੱਚ ਅਸ਼ੋਕ ਪੰਡਿਤ ਨੇ ਲਿਖਿਆ , ‘ਦੋਸਤ ਅਸੀਂ ਅਜਿਹੀ ਇੰਡਸਟਰੀ ਨਾਲ ਸਬੰਧ ਰੱਖਦੇ ਹਾਂ ਜਿੱਥੇ ਹਜ਼ਾਰਾਂ ਸਿੱਖ , ਮੁਸਲਮਾਨ , ਇਸਾਈ, ਹਿੰਦੂ ਅਤੇ ਹੋਰ ਧਰਮਾਂ ਦੇ ਲੋਕ ਇਕੱਠੇ ਪਿਆਰ ਨਾਲ ਕੰਮ ਕਰਦੇ ਹਨ ! ਠੀਕ ਇਸ ਤਰ੍ਹਾਂ ਦੇਸ਼ ਵਿੱਚ ਵੀ ਸਭ ਮਿਲ ਕੇ ਰਹਿੰਦੇ ਹਨ ! ਦੇਸ਼ ਦੇ ਟੁਕੜੇ ਕਰਨ ਵਾਲਿਆਂ ਨੂੰ ਫੰਡ ਦੇਣਾ ਬੰਦ ਕਰ ਦਿਓ ।
ਅਸ਼ੋਕ ਪੰਡਿਤ ਦੇ ਦੂਜੇ ਟਵੀਟ ਦੇ ਜਵਾਬ ‘ਚ ਸਿਨਹਾ ਨੇ ਲਿਖਿਆ , ‘ ਜੀ ਜਰੂਰ, ਮੈਂ ਅਖ਼ਬਾਰ ਦੋਬਾਰਾ ਪੜ੍ਹਦਾ ਹਾਂ । ਮੇਰੀ ਗਲਤੀ ਹੋਵੇਗੀ ਕੋਈ , ਮੈਥੋਂ ਰਹਿ ਗਿਆ ਹੋਣਾ ਕੁਝ ।’
ਜਦੋਂ ਇੱਕ ਟੈਲੀਵਿਜ਼ਨ ਪੱਤਰਕਾਰ ਨੇ ਸਿਨਹਾ ਤੋਂ ਪੁੱਛਿਆ ਕਿ ‘ਕਦਂੋ-ਕਦੋਂ , ਕੌਣ – ਕੌਣ , ਕਿੱਥੇ –ਕਿੱਥੇ , ਕੀਹਦੇ –ਕੀਹਦੇ ਸਾਹਮਣੇ ਗੋਡੇ ਟੇਕੇਗਾ ।’
ਜਿਸਦਾ ਜਵਾਬ ਅਨੁਭਵ ਸਿਨਹਾ ਨੇ ਦਿੱਤਾ , ‘ ਜਿਸਦੀ ਜਿੱਥੇ ਸ਼ਰਧਾ ਹੋਵੇ। ਜਿਸਨੂੰ ਆਪਣੇ ਅੰਦਰ ਝਾਕ ਕੇ ਲੱਗੇ ਕਿ ਇਹ ਗਲਤ ਕੀਤਾ ਹੈ ਮੈਂ ਉਹੀ ਝੁਕ ਕੇ ਮਾਫੀ ਮੰਗ ਲਵਾਂ । ਇਸ ਦੇ ਬਦਲੇ ਕੋਈ ਉਮੀਦ ਨਹੀਂ ਹੋਣੀ ਚਾਹੀਦੀ ।ਬੱਸ ਆਪਣੇ ਮਨ ਦੀ ਸ਼ਾਂਤੀ ਤੋਂ ਬਿਨਾ । ਬਾਕੀ ਇਤਿਹਾਸ ਸਭ ਦਾ ਗਵਾਹ ਹੈ। ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਸਾ਼ਸਕ ਹਿਟਲਰ ਦਾ ਕੋਈ ਹਮਾਇਤੀ ਨਹੀਂ ਛੱਡਿਆ ਸਮੇਂ ਨੇ ।’

Real Estate