ਸਰਹੱਦ ਤੋਂ ਬੀਐੱਸਐੱਫ ਵੱਲੋਂ 25 ਕਰੋੜ ਦੀ ਹੈਰੋਇਨ ਬਰਾਮਦ

164
ਫਿਰੋਜ਼ਪੁਰ, 4 ਜੁੂਨ (ਬਲਬੀਰ ਸਿੰਘ ਜੋਸਨ) : ਭਾਰਤ ਪਾਕਿ ਸਰਹੱਦ ‘ਤੇ ਬੀਐੱਸਐੱਫ ਦੀ ਬੀਓਪੀ ਉਲੋਕੋ ‘ਤੇ ਬੀਐੱਸਐੱਫ ਅਤੇ ਸੀਆਈਏ ਸਟਾਫ ਫਿਰੋਜ਼ਪੁਰ ਨੇ ਸਾਂਝਾ ਅਪਰੇਸ਼ਨ ਕਰਕੇ ਪੰਜ ਕਿਲੋ 150 ਗ੍ਰਾਮ ਹੈਰੋਇਨ ਅਤੇ 50 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਫੜੀ ਗਈ ਹੈਰੋਇਨ ਦੀ ਕੌਮਾਂਤਰੀ ਮਾਰਕੀਟ ਵਿਚ ਕੀਮਤ ਕਰੀਬ 25 ਕਰੋੜ ਰੁਪਏ ਦੱਸੀ ਜਾ ਰਹੀ ਹੈ। ਸੀਆਈਏ ਸਟਾਫ ਦੀ ਪੁਲਿਸ ਅਤੇ ਬੀਐੱਸਐੱਫ ਸਰਹੱਦ ਵੱਲੋਂ ਸਰਚ ਮੁਹਿੰਮ ਜਾਰੀ ਹੈ।
Real Estate