ਨਸ਼ੇ ਕਾਰਨ ਨੌਜਵਾਨ ਦੀ ਮੌਤ

148
ਫਿਰੋਜ਼ਪੁਰ 4 ਜੁੂਨ (ਬਲਬੀਰ ਸਿੰਘ ਜੋਸਨ) : ਪੁਲਿਸ ਥਾਣਾ ਸਦਰ ਅਧੀਨ ਪੈਂਦੇ ਪਿੰਡ ਦੁਲਚੀ ਕੇ ਲਾਗਿਓ ਲੰਘਦੇ ਸਤਲੁਜ ਦਰਿਆ ਦੇ ਬੰਨ੍ਹ ‘ਤੇ ਇਕ ਨੌਜਵਾਨ ਦੀ ਅੱਜ ਸਵੇਰੇ ਲਾਸ਼ ਮਿਲੀ ਹੈ, ਜਿਸ ਦੀ ਪਛਾਣ ਗੁਰਮੇਲ ਸਿੰਘ ਗੇਲਾ (35) ਪੁੱਤਰ ਤਾਰਾ ਸਿੰਘ ਵਾਸੀ ਪਿੰਡ ਭੰਮਾ ਸਿੰਘ ਵਾਲਾ ਦਾਖ਼ਲੀ ਪੱਲਾ ਮੇਘਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਉਕਤ ਨੌਜਵਾਨ ਨਸ਼ੇ ਦਾ ਆਦੀ ਸੀ ਜੋ ਕਿ ਦੇਰ ਰਾਤ ਤੱਕ ਘਰ ਨਹੀਂ ਗਿਆ। ਪਰਿਵਾਰ ਵਾਲਿਆਂ ਵੱਲੋਂ ਉਕਤ ਨੌਜਵਾਨ ਦਾ 2-3 ਵਾਰ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਵੀ ਕਰਵਾਇਆ ਗਿਆ ਸੀ।
Real Estate