ਧਨੇਰ ਦੀ ਸਰਪੰਚ ਨੇ ਆਪਣੇ ਬੱਚੇ ਸਰਕਾਰੀ ਸਕੂਲ ‘ਚ ਪੜਨ ਲਾ ਕੇ ਕੀਤੀ ਮਿਸਾਲ ਕਾਇਮ

242
 ਬਰਨਾਲਾ, 4 ਜੂਨ (ਜਗਸੀਰ ਸਿੰਘ ਸੰਧੂ) : ਬਰਨਾਲਾ ਜਿਲੇ ਦੇ ਪਿੰਡ ਧਨੇਰ ਦੀ ਸਰਪੰਚ ਵੀਰਪਾਲ ਕੌਰ ਤੇ ਉਹਨਾਂ ਦੇ ਪਤੀ ਬੂਟਾ ਸਿੰਘ ਨੇ ਅੱਜ ਆਪਣੇ ਬੱਚੇ ਪ੍ਰਾਈਵੇਟ ਸਕੂਲ ਤੋਂ ਹਟਾ ਕੇ ਸਰਕਾਰੀ ਪ੍ਰਾਇਮਰੀ ਸਕੂਲ ਧਨੇਰ ਵਿੱਚ ਦਾਖਲ ਕਰਵਾ ਕੇ ਇੱਕ ਮਿਸਾਲ ਕਾਇਮ ਕੀਤੀ ਹੈ,ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਅਧਿਆਪਕ ਪਲਵਿੰਦਰ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਇਸ ਤਰ੍ਹਾਂ ਪਿੰਡ ਦੇ ਸਰਪੰਚ ਦੁਆਰਾ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਨਾਲ ਜਿੱਥੇ ਉਹਨਾਂ ਨੂੰ ਬੇਹੱਦ ਖੁਸ਼ੀ ਹੋਈ ਹੈ, ਓਥੇ ਸਰਕਾਰੀ ਸਕੂਲਾਂ ਵਿੱਚ ਲੋਕਾਂ ਦਾ ਵਿਸਵਾਸ਼ ਵਧਿਆ ਹੈ।
ਇਸ ਸਮੇਂ ਸਰਪੰਚ ਵੀਰਪਾਲ ਕੌਰ ਨੇ ਕਿਹਾ ਕਿ ਉਹ ਪਿਛਲੇ ਸਮੇਂ ਤੋਂ ਸਰਕਾਰੀ ਸਕੂਲਾਂ ਦੀ ਕਾਰੁਜ਼ਗਾਰੀ ਦੇਖ ਕੇ ਪ੍ਰਭਾਵਿਤ ਹੋਏ ਹਨ,ਜਿਸ ਕਰਕੇ ਹੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਦਾ ਮਨ ਬਣਾਇਆ ਹੈ।ਇਸ ਸਮੇਂ ਉਹਨਾਂ ਨਗਰ ਨਿਵਾਸੀਆਂ ਨੂੰ ਵੀ ਬੇਨਤੀ ਕਰਦਾ ਕੀਤੀ ਕਿ ਉਹ ਆਪਣੀ ਮਿਹਨਤ ਅਤੇ ਦਾ ਪੈਸਾ ਪ੍ਰਾਈਵੇਟ ਸਕੂਲਾਂ ਦੀਆਂ ਭਾਰੀ ਫੀਸਾਂ ਚ’ ਲੁਟਾਉਣ ਦੀ ਬਜਾਇ, ਬੱਚਿਆਂ ਦੇ ਭਵਿੱਖ ਲਈ ਸੰਭਾਲ ਕੇ ਰੱਖਣ ਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਚ’ ਦਾਖਲ ਕਰਵਾਉਣ।ਇਸ ਸਮੇਂ ਉਹਨਾਂ ਨੇ ਪੰਚਾਇਤ ਵੱਲੋਂ ਸਕੂਲ ਦੇ ਵਿਕਾਸ ਲਈ ਪੰਚਾਇਤ ਵੱਲੋਂ ਹਰ ਸੰਭਵ ਯੋਗਦਾਨ ਪਾਉਣ ਦਾ ਵੀ ਵਾਅਦਾ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਕੂਲ ਮੁਖੀ ਮੈਡਮ ਕੁਲਵਿੰਦਰ ਕੌਰ ਪੰਡੋਰੀ, ਜਗਰੂਪ ਸਿੰਘ, ਮੈਡਮ ਰਾਜਿੰਦਰ ਕੌਰ, ਅਵਤਾਰ ਪੰਡੋਰੀ, ਬੂਟਾ ਸਿੰਘ, ਜਗਦੀਪ ਸਿੰਘ ਆਦਿ ਹਾਜਰ ਸਨ।
Real Estate