ਥਾਣੇ ਦੀ ਹਵਾਲਾਤ ‘ਚ ਵੜ ਗਿਆ ਕਰੋਨਾ, ਨਸ਼ਾ ਤਸਕਰ ਦੀ ਰਿਪੋਰਟ ਆਈ ਪਾਜ਼ੇਟਿਵ

291

ਮਹਿਲ ਕਲਾਂ ਥਾਣੇ ਦਾ ਸਾਰਾ ਸਟਾਫ਼ ਇਕਾਂਤਵਾਸ ਕੀਤਾ

ਬਰਨਾਲਾ, 4 ਜੂਨ (ਨਿਰਮਲ ਸਿੰਘ ਪੰਡੋਰੀ) : ਬਰਨਾਲਾ ਜ਼ਿਲੇ ਅਧੀਨ ਪੈਂਦੇ ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਪਿਛਲੇ ਦਿਨੀਂ ਕਾਬੂ ਕੀਤੇ ਇੱਕ ਨਸ਼ਾ ਤਸਕਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ,ਜਿਸ ਤੋਂ ਬਾਅਦ ਥਾਣਾ ਮਹਿਲ ਕਲਾਂ ਚ ਡਿਊਟੀ ਕਰ ਰਹੇ ਪੁਲਸ ਮੁਲਾਜ਼ਮਾਂ ਦੀ ਸਿਹਤ ਵਿਭਾਗ ਦੀ ਟੀਮ ਵੱਲੋਂ ਮੈਡੀਕਲ ਜਾਂਚ ਕੀਤੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ ਐੱਚ ਓ ਮਹਿਲ ਕਲਾਂ ਜਸਵਿੰਦਰ ਕੌਰ ਨੇ ਦੱਸਿਆ ਕਿ ਜੁਲਫਕਾਰ ਅਲੀ ਪੁੱਤਰ ਮੁਹੰਮਦਦੀਨ ਵਾਸੀ ਮਲੇਰਕੋਟਲਾ ਨੂੰ ਪਿਛਲੇ ਦਿਨੀਂ ਮਹਿਲ ਕਲਾਂ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਸਬੰਧ ‘ਚ ਕਾਬੂ ਕਰਕੇ ਮੁਕੱਦਮਾ ਨੰਬਰ 72/2020, 29-5-2020 ਨੂੰ ਐੱਨਡੀਪੀਐੱਸ ਐਕਟ ਤਹਿਤ ਦਰਜ ਕੀਤਾ ਗਿਆ ਸੀ,ਜਿਸ ਦੇ ਸਬੰਧ ਵਿੱਚ ਦੋਸ਼ੀ ਪੁਲਿਸ ਰਿਮਾਂਡ ‘ਤੇ ਸੀ ਅਤੇ ਥਾਣੇ ਦੀ ਹਵਾਲਾਤ ‘ਚ ਬੰਦ ਸੀ। ਹਵਾਲਾਤੀ ਜੁਲਫਕਾਰ ਅਲੀਸਿਵਲ ਹਸਪਤਾਲ ਮਹਿਲ ਕਲਾਂ ਦੀ ਟੀਮ ਵੱਲੋਂ ਕਰੋਨਾ ਪੀੜਤ ਹਵਾਲਾਤੀ ਜੁਲਫਕਾਰ ਅਲੀ ਨੂੰ ਐਂਬੂਲੈਂਸ ਰਾਹੀਂ ਥਾਣੇ ਤੋਂ ਬਰਨਾਲਾ ਆਈਸੋਲੇਸ਼ਨ ਵਾਰਡ ਵਿੱਚ ਭੇਜ ਦਿੱਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਥਾਣਾ ਮਹਿਲ ਕਲਾਂ ਦੀ ਪੂਰੀ ਇਮਾਰਤ ਨੂੰ ਸੈਨੇਟ ਵਿੱਚ ਵੀ ਕੀਤਾ ਗਿਆ ਹੈ ਅਤੇ ਪੁਲਿਸ ਮੁਲਾਜ਼ਮਾਂ ਦੇ ਸੈਂਪਲ ਵੀ ਲਏ ਗਏ ਹਨ। ਐਸਐਚਓ ਜਸਵਿੰਦਰ ਕੌਰ ਨੇ ਕਿਹਾ ਕਿ ਮਹਿਲ ਕਲਾਂ ਖੇਤਰ ਵਿੱਚ ਕਰੋਨਾ ਵਾਇਰਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਰਕਾਰ ਵੱਲੋਂ ਲਾਗੂ ਕੀਤੇ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਅਸੀਂ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਇਤਾਂ ਅਨੁਸਾਰ ਕੰਮ ਕਰਦੇ ਰਹਾਂਗੇ।ਭਾਵੇਂ ਕਿ ਥਾਣਾ ਮਹਿਲ ਕਲਾਂ ਪੁਲਿਸ ਵੱਲੋਂ ਹਵਾਲਾਤੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਮਾਨਸਿਕ ਤੌਰ ਤੇ ਆਪਣੀ ਮਜਬੂਤੀ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਨਸ਼ਾ ਤਸਕਰ ਹਵਾਲਾਤੀ ਦੇ ਸਿੱਧੇ ਸੰਪਰਕ ਵਿੱਚ ਆਉਣ ਵਾਲੇ ਪੁਲਿਸ ਅਫ਼ਸਰਾਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਸਾਵਧਾਨੀ ਵਰਤਣੀ ਪਵੇਗੀ। ਉਧਰ ਦੂਸਰੇ ਪਾਸੇ ਪਤਾ ਲੱਗਿਆ ਹੈ ਕਿ ਪਤਾ ਲੱਗਿਆ ਹੈ ਕਿ ਇਸ ਜੁਲਫਕਾਰ ਅਲੀ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਉਣ ਤੋਂ ਬਾਅਦ ਇਸ ਕੇਸ ਨਾਲ ਨੇੜੇ ਤੋਂ ਜੁੜੇ ਸਬ ਇੰਸਪੈਕਟਰ ਸਤਨਾਮ ਸਿੰਘ ਅਤੇ ਏਐਸਆਈ ਹਾਕਮ ਸਿੰਘ ਸਮੇਤ ਥਾਣਾ ਮਹਿਲ ਕਲਾਂ ਵਿੱਚ ਤੈਨਾਤ ਸਾਰਾ ਸਟਾਫ਼ ਇਕਾਂਤਵਾਸ ਕਰ ਦਿੱਤਾ ਗਿਆ ਹੈ। ਥਾਣੇ ਵਿੱਚ ਤਾਇਨਾਤ ਸਾਰੇ ਪੁਲਸ ਸਟਾਫ ਨੂੰ ਮਾਲਵਾ ਨਰਸਿੰਗ ਕਾਲਜ ਮਹਿਲ ਕਲਾਂ ਵਿਖੇ ਬਣਾਏ ਐਸੋਲੇਸ਼ਨ ਕੇਂਦਰ ਵਿੱਚ ਇਕਾਂਤਵਾਸ ਕਰ ਦਿੱਤਾ, ਜਿਥੇ ਸਾਰਿਆਂ ਦੇ ਸੈਪਲ ਲਏ ਜਾਣਗੇ ਅਤੇ ਜੇਕਰ ਕਿਸੇ ਦੀ ਜਾਂਚ ਰਿਪੋਰਟ ਕੋਰੋਨਾ ਪਾਜੇਟਿਵ ਆਉਂਦੀ ਹੈ ਤਾਂ ਉਸਨੂੰ ਸੋਹਲ ਪੱਤੀ ਵਿਖੇ ਬਣਾਏ ਕੋਰੋਨਾ ਵਾਰਡ ਵਿੱਚ ਰੱਖ ਕੇ ਉਸਦਾ ਇਲਾਜ ਕੀਤਾ ਜਾਵੇਗਾ। ਉਧਰ ਮਹਿਲ ਕਲਾਂ ਥਾਣੇ ਦਾ ਕੰਮ ਕਾਜ ਚਲਦਾ ਰੱਖਣ ਲਈ ਨਵਾਂ ਪੁਲਸ ਸਟਾਫ਼ ਤਾਇਨਾਤ ਕਰ ਦਿੱਤਾ ਗਿਆ ਹੈ।

Real Estate