ਗਰਭਵਤੀ ਹਥਣੀ ਦੇ ਕਾਤਲਾਂ ਨੂੰ ਫੜਾਉਣ ਵਾਲੇ ਨੂੰ ਮਿਲੇਗਾ 2 ਲੱਖ ਰੁਪਏ ਇਨਾਮ

142

ਚੰਡੀਗੜ, 4 ਜੂਨ (ਜਗਸੀਰ ਸਿੰਘ ਸੰਧੂ) : ਹੈਦਰਾਬਾਦ ਸ਼ਹਿਰ ਦੀ ਯੂਨਾਈਟਿਡ ਫੈਡਰੇਸ਼ਨ ਆਫ ਰੈਜ਼ੀਡੈਂਸ਼ੀਅਲ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਬੀਟੀ ਸ੍ਰੀਨਿਵਾਸ ਨੇ ਟਵੀਟ ਕੀਤਾਹੈ ਕਿ “ਮੈਂ ਉਸ ਵਿਅਕਤੀ ਨੂੰ ਦੋ ਲੱਖ ਰੁਪਏ ਦੀ ਪੇਸ਼ਕਸ਼ ਕਰਨਾ ਚਾਹੁੰਦਾ ਹਾਂ ਜੋ ਕੇਰਲਾ ਵਿਚ ਇਕ ਗਰਭਵਤੀ ਹਾਥੀ ਨੂੰ ਅਨਾਨਾਸ ਚ ਪਟਾਕੇ ਭਰ ਕੇ ਖੁਆ ਦੇਣ ਵਾਲੇ ਬਦਮਾਸ਼ਾਂ ਬਾਰੇ ਜਾਣਕਾਰੀ ਦੇਵੇਗਾ।” ਜਿਕਰਯੋਗ ਹੈ ਕਿ ਕੇਰਲਾ ਦੇ ਕੋਚੀ ਚ ਕੁਝ ਲੋਕਾਂ ਨੇ ਮਾਨਵਤਾ ਨੂੰ ਸ਼ਰਮਸਾਰ ਕਰਦੇ ਹੋਏ ਇਕ ਗਰਭਵਤੀ ਹਾਥੀ ਨੂੰ ਅਨਾਨਾਸ ਚ ਪਟਾਕੇ ਭਰ ਕੇ ਖੁਆ ਦਿੱਤੇ ਤੇ ਇਹ ਪਟਾਕੇ ਹਾਥੀ ਦੇ ਮੂੰਹ ਚ ਫਟ ਗਏ। ਜਿਸ ਕਾਰਨ ਹਾਥੀ ਦੇ ਨਾਲ ਨਾਲ ਉਸ ਦੇ ਢਿੱਡ ਵਿਚਲਾ ਪਲ ਰਿਹਾ ਬੱਚਾ ਵੀ ਮਾਰਿਆ ਗਿਆ। ਇਕ ਕਿਸਾਨ ਪਰਿਵਾਰ ‘ਚ ਜਨਮੇ 55 ਸਾਲਾ ਬੀ.ਟੀ. ਸ੍ਰੀਨਿਵਾਸਨ ਨੇ ਕਿਹਾ ਹੈ ਕਿ “ਇਸ ਘਟਨਾ ਬਾਰੇ ਪੜ੍ਹ ਕੇ ਬਹੁਤ ਦੁੱਖ ਹੋਇਆ, ਮੈਂ ਹੈਰਾਨ ਹਾਂ ਕਿ ਮਨੁੱਖ ਅਜਿਹਾ ਕਿਵੇਂ ਕਰ ਸਕਦਾ ਹੈ ? ਕੇਰਲ ਵਿੱਚ ਸਭ ਤੋਂ ਵੱਧ ਸਾਖਰਤਾ ਦਰ ਹੈ, ਕੀ ਪੜ੍ਹੇ ਲਿਖੇ ਲੋਕਾਂ ਦਾ ਅਜਿਹਾ ਕਾਰਾ ਹੈ ? ਕੀ ਉਨ੍ਹਾਂ ਦਾ ਦਿਲ ਨਹੀਂ ਹੈ ? ਮੈਂ ਬਹੁਤ ਹੈਰਾਨ ਅਤੇ ਤਣਾਅ ਵਿੱਚ ਹਾਂ।ਉਨ੍ਹਾਂ ਕਿਹਾ ਕਿ ਅਜਿਹਾ ਕਰਨ ਪਿੱਛੇ ਉਨ੍ਹਾਂ ਦਾ ਇਕੋ ਉਦੇਸ਼ ਇਹ ਸੰਦੇਸ਼ ਦੇਣਾ ਹੈ ਕਿ ਮਨੁੱਖਾਂ ’ਤੇ ਹਮਲਾ ਕਰਨਾ ਜਿੰਨਾ ਘਿਣਾਉਣਾ ਹੈ, ਓਨਾਂ ਹੀ ਜੰਗਲੀ ਜਾਨਵਰਾਂ ’ਤੇ ਹਮਲਾ ਕਰਨਾ ਵੀ। ਕੁਦਰਤ ਵਿਚ ਸਾਰੇ ਬਰਾਬਰ ਹਨ। ਇਹ ਮੰਦਭਾਗਾ ਹੈ ਕਿ ਕਾਨੂੰਨ ਸਖਤੀ ਨਾਲ ਉਨ੍ਹਾਂ ਵਿਰੁੱਧ ਨਹੀਂ ਹੈ ਜੋ ਇਸ ਤਰ੍ਹਾਂ ਦੇ ਜ਼ੁਲਮ ਨੂੰ ਅੰਜਾਮ ਦਿੰਦੇ ਹਨ। ਇਸ ਘਟਨਾ ਚ ਦੋਸ਼ੀ ਮੁਸ਼ਕਿਲ ਨਾਲ 3 ਸਾਲਾਂ ਦੀ ਜੇਲ੍ਹ ਦਾ ਸਾਹਮਣਾ ਕਰ ਸਕਦਾ ਹੈ ਪਰ ਉਹ ਮਹਿਸੂਸ ਕਰਦੇ ਹਨ ਕਿ ਦੋਸ਼ੀ ਨੂੰ ਘੱਟੋ ਘੱਟ ਉਮਰ ਕੈਦ ਹੋਣੀ ਚਾਹੀਦੀ ਹੈ।

 

 

 

 

 

 

Real Estate