ਕੇਂਦਰ ਸਰਕਾਰ ਨੇ 2200 ਵਿਦੇਸ਼ੀ ਤਬਲੀਗੀ ਮੈਂਬਰਾਂ ਨੂੰ 10 ਸਾਲਾਂ ਲਈ ਬਲੈਕਲਿਸਟ ਕੀਤਾ

6

ਚੰਡੀਗੜ, 4 ਜੂਨ (ਜਗਸੀਰ ਸਿੰਘ ਸੰਧੂ) : ਕੇਂਦਰ ਸਰਕਾਰ ਨੇ ਇਕ ਵੱਡਾ ਫ਼ੈਸਲਾ ਲੈਂਦਿਆਂ ਨਿਜ਼ਾਮੂਦੀਨ, ਦਿੱਲੀ ਵਿੱਚ ਸਥਿਤ ਮਰਕਜ ਦੇ ਤਬਲੀਗੀ ਜਮਾਤ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ 2200 ਵਿਦੇਸ਼ੀ ਮੈਂਬਰਾਂ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਹੈ ਅਤੇ ਅਗਲੇ ਦਸ ਸਾਲਾਂ ਲਈ ਉਨ੍ਹਾਂ ਦੇ ਭਾਰਤ ਆਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਗ੍ਰਹਿ ਮੰਤਰਾਲੇ ਦੇ ਇਕ ਅਧਿਕਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 2200 ਵਿਦੇਸ਼ੀ ਜਮਾਤੀਆਂ ਨੂੰ 10 ਸਾਲਾਂ ਲਈ ਬਲੈਕਲਿਸਟ ਕਰ ਦਿੱਤਾ ਗਿਆ ਹੈ। ਰਾਜਧਾਨੀ ਦਿੱਲੀ ਦੇ ਨਿਜ਼ਾਮੂਦੀਨ ਖੇਤਰ ਵਿੱਚ ਤਬਲੀਗੀ ਜਮਾਤ ਨੇ ਇੱਕ ਵੱਡੇ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤਾ ਸੀ, ਜੋ ਬਾਅਦ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਇੱਕ ਕੇਂਦਰ ਬਣ ਕੇ ਉੱਭਰਿਆ ਸੀ । ਇਸ ਤੋਂ ਪਹਿਲਾਂ 2 ਅਪ੍ਰੈਲ ਨੂੰ ਸਰਕਾਰ ਨੇ ਵੀਜਾ ਸ਼ਰਤਾਂ ਦੀ ਉਲੰਘਣਾ ਵਿੱਚ ਤਬਲੀਗੀ ਜਮਾਤ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ 960 ਵਿਦੇਸ਼ੀਆਂ ਦੇ ਨਾਮ ਕਾਲੀ ਸੂਚੀ ਵਿੱਚ ਪਾਏ ਸਨ। ਗ੍ਰਹਿ ਮੰਤਰਾਲੇ ਦੇ ਦਫ਼ਤਰ ਨੇ ਦਿੱਲੀ ਪੁਲਿਸ ਅਤੇ ਦੂਜੇ ਰਾਜਾਂ ਦੇ ਪੁਲਿਸ ਮੁਖੀਆਂ ਨੂੰ ਵਿਦੇਸ਼ੀ ਕਾਨੂੰਨ ਅਤੇ ਤਬਾਹੀ ਪ੍ਰਬੰਧਨ ਐਕਟ ਤਹਿਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਸੀ,ਸੋ ਹੁਣ ਕੇਂਦਰ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦੇ ਹੋਏ ਸਾਰੇ 2200 ਵਿਦੇਸ਼ੀ ਜਮਾਤੀਆਂ ਨੂੰ 10 ਸਾਲਾਂ ਲਈ ਬਲੈਕਲਿਸਟ ਕਰ ਦਿੱਤਾ ਗਿਆ ਹੈ।

 

 

Real Estate