ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਮੱਲੂਵਾਲੀਏ ਵਾਲਾ ਵਿਖੇ  50 ਗਰੀਬ ਪਰਿਵਾਰਾਂ ਨੂੰ ਵੰਡਿਆ ਰਾਸਨ 

258
ਟਰੱਸਟ ਵੱਲੋਂ ਗ੍ਰੰਥੀ ਸਿੰਘਾਂ ਨੂੰ ਵੀ ਦਿੱਤਾ ਜਾਵੇਗਾ ਰਾਸ਼ਨ : ਰਣਜੀਤ ਸਿੰਘ ਰਾਏ   
ਫਿਰੋਜ਼ਪੁਰ, 3 ਜੁੂਨ (ਬਲਬੀਰ ਸਿੰਘ ਜੋਸਨ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸਰਪ੍ਰਸਤ ਡਾ: ਐੱਸ.ਪੀ.ਐੱਸ ਉਬਰਾਏ ਦੇ ਦਿਸਾ ਨਿਰਦੇਸ਼ਾ ਤਹਿਤ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਅਗਵਾਈ ਹੇਠ ਪਿੰਡ ਮੱਲੂਵਾਲੀਏ ਵਾਲਾ ਵਿਖੇ 50 ਦੇ ਕਰੀਬ ਗਰੀਬ ਪਰਿਵਾਰਾਂ ਨੂੰ ਘਰੇਲੂ ਵਰਤੋਂ ਵਾਲਾ ਸਮਾਨ ਵੰਡਿਆ ਗਿਆ ਹੇੈ । ਪਿੰਡ ਮੱਲੂਵਾਲੀਏ ਵਾਲਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਬ ਡਿਵੀਜ਼ਨ ਜ਼ੀਰਾ ਦੇ ਪ੍ਰਧਾਨ ਰਣਜੀਤ ਸਿੰਘ ਰਾਏ, ਵਿਜੇ ਕੁਮਾਰ ਬਹਿਲ ਇਕਾਈ ਪ੍ਰਧਾਨ ਮੱਲਾਂਵਾਲਾ ਦੀ ਅਗਵਾਈ ਹੇਠ ਪ੍ਰੈੱਸ ਕਲੱਬ ਮੱਲਾਂਵਾਲਾ ਦੇ ਪ੍ਰਧਾਨ ਬਲਬੀਰ ਸਿੰਘ ਜੋਸਨ, ਬਾਬਾ ਹਰਸਾ ਸਿੰਘ, ਗੁਰਦੇਵ ਸਿੰਘ, ਜਸਪਾਲ ਸਿੰਘ, ਹਰਪਾਲ ਸਿੰਘ ਖਾਲਸਾ, ਸੁਖਵਿੰਦਰ ਸਿੰਘ, ਸੁਰਜਨ ਸਿੰਘ ਸੰਧੂ, ਕ੍ਰਿਸ਼ਨ ਕੁਮਾਰ ਕਟਾਰੀਆ ਸਾਬਕਾ ਪ੍ਰਧਾਨ, ਗੁਰਦੇਵ ਸਿੰਘ ਗਿੱਲ, ਤਿਲਕ ਸਿੰਘ, ਰਣਜੀਤ ਸਿੰਘ ਰਾਏ ਵੱਲੋਂ ਪਿੰਡ ਦੇ ਪੰਜਾਹ ਗਰੀਬ ਪਰਿਵਾਰਾਂ ਨੂੰ ਘਰੇਲੂ ਵਰਤੋਂ ਵਾਲਾ ਸਾਮਾਨ ਦਿੱਤਾ ਗਿਆ । ਪ੍ਰਧਾਨ ਰਣਜੀਤ ਸਿੰਘ ਰਾਏ ਤੇ ਵਿਜੇ ਕੁਮਾਰ ਬਹਿਲ ਇਕਾਈ ਪ੍ਰਧਾਨ ਮੱਲਾਂਵਾਲਾ ਨੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਜੀਰਾ ਹਲਕੇ ਵਿੱਚ ਸੇੈਕੜਿਅਾ ਦੇ ਕਰੀਬ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਅਤੇ ਲੋੜਵੰਦ ਪਰਿਵਾਰਾਂ ਨੂੰ ਪੈਨਸ਼ਨ ਦਿੱਤੀ ਗਈ ਜਿਨ੍ਹਾਂ ਚ ਵਿਧਵਾ ਅੰਗਹੀਣ ਅਪੰਗ ਸ਼ਾਮਲ ਸਨ । ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕਰੋਨਾ ਦੀ ਮਾਰ ਝੱਲ ਰਹੇ ਗ੍ਰੰਥੀ ਸਿੰਘ ਜਿਨ੍ਹਾਂ ਕੋਲ ਕੋਈ ਰੁਜ਼ਗਾਰ ਨਹੀਂ ਹੇੈ, ਨੂੰ ਵੀ ਰਾਸਨ ਦਿੱਤਾ ਜਾਵੇਗਾ। ਇਸ ਮੋਕੇ ਬਲਵਿੰਦਰ ਕੌਰ ਲੋਹਕੇ ਕਲਾ ਇਸਤਰੀ ਵਿੰਗ ਪ੍ਰਧਾਨ, ਰੌਸ਼ਨ ਲਾਲ ਮੰਨਚੰਦਾ, ਅੰਮ੍ਰਿਤਬੀਰ ਸਿੰਘ, ਆਸਾ ਸ਼ਰਮਾ ਇਸਤਰੀ ਵਿੰਗ ਪ੍ਰਧਾਨ, ਰਵੀ ਸ਼ਰਮਾ ਸੈਕਟਰੀ ਮਨਜੀਤ ਸਿੰਘ ਜੇ.ਈ ਆਦਿ ਹਾਜ਼ਰ ਸਨ ।
Real Estate