ਭਾਰਤ ‘ਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 2 ਲੱਖ ਤੋਂ ਟੱਪੀ

176

ਚਾਰ ਰਾਜਾਂ ਮਹਾਂਰਾਸਟਰ, ਤਾਮਿਲਨਾਡੂ, ਦਿੱਲੀ ਅਤੇ ਗੁਜਰਾਤ ਦੀ ਕੋਰੋਨਾ ਸਥਿਤੀ ਜਿਆਦਾ ਗੰਭੀਰ
ਬਰਨਾਲਾ, 3 ਜੂਨ (ਜਗਸੀਰ ਸਿੰਘ ਸੰੱਧੂ) :  ਦੇਸ਼ ਦੇ ਰਾਜ ਸੂਬੇ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ। ਕੋਰੋਨਾ ਦੀ ਸਭ ਤੋਂ ਵੱਧ ਮਾਰ ਮਹਾਂਰਾਸਟਰ ਵਿੱਚ ਪਈ ਜਿਥੇ ਹੁਣ ਤੱਕ 72300 ਵਿਕਅਤੀ ਕੋਰੋਨਾ ਪਾਜੇਟਿਵ ਪਾਏ ਗਏ ਹਨ ਅਤੇ 2465 ਵਿਅਕਤੀਆਂ ਦੀ ਕੋਰੋਨਾ ਕਰਕੇ ਮੌਤ ਹੋ ਚੁੱਕੀ ਹੈ। ਤਾਮਿਲਨਾਡੂ ਵਿੱਚ 24586 ਮਰੀਜਾਂ ਦੀ ਰਿਪੋਰਟ ਕੋਰਨਾ ਪਾਜੇਟਿਵ ਆਈ ਹੈ, ਜਿਹਨਾਂ 184 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਦਿੱਲੀ ਵਿੱਚ 22132 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆ ਚੁੱਕੀ ਹੈ, ਜਦਕਿ ਦਿੱਤੀ ਵਿੱਚ 556 ਮੌਤਾਂ ਹੋ ਚੁੱਕੀਆਂ ਹਨ। ਗੁਜਰਾਤ ਵਿੱਚ 17617 ਵਿਅਕਤੀ ਕੋਰੋਨਾ ਦੀ ਮਾਰ ਹੇਠ ਆਏ ਹਨ, ਜਿਹਨਾਂ ਵਿੱਚੋਂ 1092 ਲੋਕਾਂ ਦੀ ਕਰੋਨਾ ਕਰਕੇ ਮੌਤ ਹੋ ਚੁੱਕੀ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 2 ਲੱਖ 7 ਹਜਾਰ 615 ਹੋ ਗਈ ਹੈ। ਭਾਰਤ ਦੇ ਚਾਰ ਰਾਜਾਂ ਦੀ ਸਥਿਤੀ ਜਿਆਦਾ ਗੰਭੀਰ ਬਣੀ ਹੋਈ ਹੈ, ਕਿਉਂਕਿ ਇਹਨਾਂ ਚਾਰ ਰਾਜਾਂ ਮਹਾਂਰਾਸਟਰ, ਤਾਮਿਲਨਾਡੂ, ਦਿੱਲੀ ਅਤੇ ਗੁਜਰਾਤ ਵਿੱਚ ਹੀ 1 ਲੱਖ 36 ਹਜਾਰ ਤੋਂ ਜਿਆਦਾ ਮਰੀਜ ਕੋਰਨੋਾ ਪਾਜੇਟਿਵ ਹਨ।

Real Estate