ਪੰਜਾਬ ਸਰਕਾਰ ਨੇ ਕੀਤਾ ਪੁਲਸ ਪ੍ਰਸਾਸ਼ਨ ‘ਚ ਵੱਡਾ ਫੇਰਬਦਲ

14 ਆਈ.ਪੀ.ਐਸ ਤੇ 4 ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ
ਚੰਡੀਗੜ, 3 ਜੂਨ (ਜਗਸੀਰ ਸਿੰਘ ਸੰਧੂ)  : ਪੰਜਾਬ ਸਰਕਾਰ ਨੇ ਸੂਬੇ ਦੇ ਪੁਲਸ ਪ੍ਰਸਾਸ਼ਨ ਵਿੱਚ ਵੱਡੀ ਫੇਰਬਦਲ ਕਰਦਿਆਂ ਅੱਜ 14 ਆਈ.ਪੀ.ਐਸ ਅਤੇ 4 ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਆਦੇਸ਼ ਜਾਰੀ ਕੀਤੇ ਹਨ। ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਇਸ ਸਬੰਧੀ ਦੱਸਿਆ ਹੈ ਕਿ ਆਈ.ਪੀ.ਐਸ ਅਧਿਕਾਰੀਆਂ ਵਿੱਚ ਗੁਰਪ੍ਰੀਤ ਕੌਰ ਦਿਓ ਨੂੰ ਏ.ਡੀ.ਜੀ.ਪੀ ਸੀ.ਏ.ਡੀ ਪੰਜਾਬ ਦੇ ਨਾਲ-ਨਾਲ ਔਰਤਾਂ ਅਤੇ ਬੱਚਿਆਂ ਦੇ ਮਾਮਲਿਆਂ ਵਿੱਚ ਤਾਇਨਾਤ ਕੀਤਾ ਹੈ ਅਤੇ ਇਸ ਤੋਂ ਇਲਾਵਾ ਏ.ਡੀ.ਜੀ.ਪੀ ਆਈ.ਵੀ.ਸੀ ਜਤਿੰਦਰ ਕੁਮਾਰ ਜੈਨ ਨੂੰ ਏ.ਡੀ.ਜੀ.ਪੀ ਪੀ.ਬੀ.ਆਈ -2 ਅਤੇ ਇਸ ਤੋਂ ਇਲਾਵਾ ਏ.ਡੀ.ਜੀ.ਪੀ ਨੀਤੀ ਤਾਇਨਾਤ ਕੀਤਾ ਗਿਆ ਹੈ। ਐਂਡ ਰੂਲਜ਼ ਅਤੇ ਐਸਓਜੀ ਪਟਿਆਲਾ ਬੀ. ਚੰਦਰ ਸ਼ੇਖਰ ਨੂੰ ਏ.ਡੀ.ਜੀ.ਪੀ. ਕਰਾਈਮ -1 ਅਤੇ ਏ.ਡੀ.ਜੀ.ਪੀ. ਐਸ.ਟੀ.ਐਫ., ਐਮ.ਐਫ. ਫਾਰੂਕੀ ਨੂੰ ਆਈ.ਜੀ ਪੀ.ਏ.ਪੀ. ਜਲੰਧਰ, ਇਸ ਤੋਂ ਇਲਾਵਾ ਆਈ.ਜੀ. ਆਪਦਾ ਪ੍ਰਬੰਧਨ ਪੰਜਾਬ ਨੌਨਿਹਾਲ ਸਿੰਘ ਨੂੰ ਆਈ.ਜੀ. ਲੁਧਿਆਣਾ ਰੇਂਜ, ਜਸਕਰਨ ਸਿੰਘ ਨੂੰ ਆਈ.ਜੀ. ਬਠਿੰਡਾ ਰੇਂਜ, ਏ.ਕੇ ਮਿੱਤਲ ਆਈ.ਜੀ ਹੈਡਕੁਆਟਰ ਪੰਜਾਬ, ਡਾ ਕੌਸਤਭ ਸ਼ਰਮਾ ਨੂੰ ਆਈ.ਜੀ. ਫਰੀਦਕੋਟ ਰੇਂਜ, ਗੁਰਸ਼ਰਨ ਸਿੰਘ ਸੰਧੂ ਆਈ.ਜੀ ਪ੍ਰੋਵੀਜ਼ਨਿੰਗ ਪੰਜਾਬ, ਪਰਦੀਪ ਕੁਮਾਰ ਯਾਦਵ ਆਈ.ਜੀ. ਤਕਨੀਕੀ ਸੇਵਾਵਾਂ ਪੰਜਾਬ, ਸੁਰਿੰਦਰ ਕੁਮਾਰ ਕਾਲੀਆ ਤਾਇਨਾਤ ਬਤੌਰ ਆਈਜੀ ਪੀਏਪੀ -2 ਜਲੰਧਰ, ਰਣਬੀਰ ਸਿੰਘ ਖੱਟੜਾ ਡੀਆਈਜੀ ਜਲੰਧਰ ਰੇਂਜ, ਸੁਖਮਿੰਦਰ ਸਿੰਘ ਮਾਨ ਨੂੰ ਨੌਂਵੀਂ ਬਟਾਲੀਅਨ ਪੀਏਪੀ ਅੰਮ੍ਰਿਤਸਰ ਅਤੇ ਕਮਲੈਂਟ, ਪਟੇਲ ਕੇਤਨ ਨੂੰ ਏਆਈਜੀ ਕਾਊਂਟਰ ਇੰਨਟੈਲੀਜੈਂਸੀ ਅਤੇ ਏ.ਆਈ.ਜੀ, ਐਸਐਸਓਸੀ ਅੰਮ੍ਰਿਤਸਰ ਤਾਇਨਾਤ ਕੀਤਾ ਗਿਆ ਹੈ। ਇਸ ਤਰਾਂ ਪੀ.ਪੀ.ਐਸ ਅਧਿਕਾਰੀਆਂ ਵਿੱਚ ਰਾਜਿੰਦਰ ਸਿੰਘ ਨੂੰ ਐਸ.ਐਸ.ਪੀ ਗੁਰਦਾਸਪੁਰ, ਸਵਰਨਦੀਪ ਸਿੰਘ ਨੂੰ ਐਸ.ਐਸ.ਪੀ ਫਰੀਦਕੋਟ, ਮਨਜੀਤ ਸਿੰਘ ਨੂੰ ਏ.ਆਈ.ਜੀ, ਏ.ਆਰ.ਪੀ ਅਤੇ ਐਸ.ਡੀ.ਆਰ.ਐਫ਼ ਜਲੰਧਰ ਅਤੇ ਮਨਜੀਤ ਸਿੰਘ ਨੂੰ ਕਮਾਂਡੈਂਟ 80 ਵੀਂ ਬਟਾਲੀਅਨ ਪੀ.ਏ.ਪੀ ਜਲੰਧਰ ਤਾਇਨਾਤ ਕੀਤਾ ਗਿਆ ਹੈ।

Real Estate