ਪੰਜਾਬ ਦੀ ਮਾਂ ਖੇਡ ਕਬੱਡੀ ਅਤੇ ਬੁਲੰਦ ਆਵਾਜ਼ ਦਾ ਮਾਲਕ ਪ੍ਰਸਿੱਧ ਕੁਮੈਂਟੇਟਰ ਮੱਖਣ ਅਲੀ

ਪੇਸ਼ਕਸ਼-ਕੰਵਲਪ੍ਰੀਤ ਸਿੰਘ ਕੌੜਾ

ਮੋਬਾਇਲ-98154-18767

ਕਬੱਡੀ ਦੇ ਖੇਤਰ ‘ਚ ਕਪੂਰਥਲੇ ਜਿਲ੍ਹੇ ਦਾ ਨਾਮ ਸਭ ਤੋਂ ਪਹਿਲੀ ਕਤਾਰ ‘ਚ ਸੁਣਨ ਨੂੰ ਮਿਲਦਾ ਹੈ ਜਿਸ ਨੇ ਅਨੇਕਾਂ ਹੀ ਖਿਡਾਰੀ ਪੈਦਾ ਕੀਤੇ ਹਨ। ਭਾਵੇਂ ਉਹ ਸਿੱਧਵਾਂ ਦੋਨਾਂ, ਭੰਡਾਲ ਦੋਨਾਂ, ਬਿਹਾਰੀਪੁਰ, ਸੁਰਖਪੁਰ, ਕਾਲਾ ਸੰਘਿਆਂ, ਸੈਦੋਵਾਲ, ਟਿੱਬਾ ਆਦਿ ਹਨ। ਕਪੂਰਥਲੇ ਜਿਲੇ ਨੇ ਇਕ ੳਹ ਵੀ ਹੀਰਾ ਪੈਦਾ ਕੀਤਾ ਜਿਸ ਨੇ ਕਬੱਡੀ ਕਮੈਂਟਰੀ ‘ਚ ਪੈਰ ਰੱਖਦੇ ਹੀ ਪੰਜਾਬ ਦੇ ਵੱਖ-ਵੱਖ ਕਬੱਡੀ ਖੇਡ ਮੇਲਿਆਂ ‘ਚ ਧੁੰਮਾ ਪਾ ਦਿੱਤੀਆਂ। ਜਿਸ ਨੇ ਆਪਣੀ ਬੁ¦ਦ ਆਵਾਜ਼ ਅਤੇ ਹਿੱਕ ਦੇ ਜ਼ੋਰ ‘ਤੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ‘ਤੇ ਆਪਣੇ ਸ਼ਾਇਰਾਨਾ ਅੰਦਾਜ਼ ਨਾਲ ਕਬੱਡੀ ਨੂੰ ਹੋਰ ਵੀ ਬੁ¦ਦੀਆਂ ‘ਤੇ ਪਹੁੰਚਾ ਦਿੱਤਾ। ਜੋ ਕਿ ਮੱਖਣ ਅਲੀ ਦੇ ਨਾਮ ਤੋਂ ਜਾਣਿਆਂ ਜਾਂਦਾ ਹੈ। ਮੱਖਣ ਅਲੀ ਦਾ ਜਨਮ ਪਿਤਾ ਸਵ। ਨੂਰ ਅਹਿਮਦ ਅਤੇ ਮਾਤਾ ਵੀਰਾ ਬੇਗਮ ਦੀ ਸੁਲੱਖਣੀ ਕੁੱਖੋਂ ਹੋਇਆ। ਪੰਜਾਬੀਆਂ ਦੀ ਖੇਡ ਕਬੱਡੀ ‘ਚ ਮੱਖਣ ਅਲੀ ਦੇ ਬੋਲਾਂ ਦੀ ਮਹਿਕ ਤੇ ਚੜਤ ਦੇ ਅਲੌਕਿਕ ਨਜ਼ਾਰੇ ਪੰਜਾਬ ‘ਚ ਹੋਏ ਪਰਲਜ਼ ਵਿਸ਼ਵ ਕਬੱਡੀ ਕੱਪਾਂ ਵਿਚ ਵੇਖਣ ਨੂੰ ਮਿਲੇ। ਪੰਜਾਬੀਆਂ ਦੇ ਸਾਹਾਂ ਵਿਚ ਧੜਕਣ ਵਾਲੀ ਖੇਡ ਕਬੱਡੀ ਦੇ ਭਾਵੇਂ ਅੱਧੀ ਦਰਜਨ ਤੋਂ ਵੱਧ ਕੁਮੈਂਟੇਟਰ ਅੰਤਰਰਾਸ਼ਟਰੀ ਕਹਾਉਂਦੇ ਹਨ ਪਰ ਕਬੱਡੀ ਖਿਡਾਰੀਆਂ ਤੇ ਅਨੇਕਾਂ ਖੇਡ ਪ੍ਰੇਮੀਆਂ ਦੇ ਮੋਬਾਈਲਾਂ ਦੀਆਂ ਰਿੰਗ ਟਿਊਨਸ ਤੇ ਹੈਲੋ ਟਿਊਨਸ ‘ਤੇ ਕੁਮੈਂਟੇਟਰੀ ਦੇ ਬੋਲਾਂ ਵਜੋਂ ਸਿਰਫ਼ ਮੱਖਣ ਅਲੀ ਦੀ ਆਵਾਜ਼ ਸੁਣਨ ਨੂੰ ਮਿਲਦੀ ਹੈ। ਇਹ ਵੀ ਸਿਰਫ ਮੱਖਣ ਦੇ ਹਿੱਸੇ ਆਇਆ ਹੈ ਕਿ ਕਬੱਡੀ ਦੀ ਕੁਮੈਂਟੇਟਰੀ ਵਿਚ ਸਿਰਫ਼ ਮੱਖਣ ਅਲੀ ਦੀ ਆਵਾਜ਼ ਹੀ ਰਿੰਗ ਟਿਊਨਸ ਤੇ ਹੈਲੋ ਟਿਊਨਸ ‘ਤੇ ਸੁਣੀ ਜਾ ਰਹੀ ਹੈ ।ਮੱਖਣ ਅਲੀ ਦੀ ਕੁਮੈਟਰੀ ‘ਚ ਪੰਜਾਬੀ ਸਾਹਿਤ ਦੇ ਝਲਕਾਰੇ, ਕਵਿਤਾ ਦੇ ਰੰਗ, ਜੋਸ਼ ਦੇ ਅੰਗ-ਸੰਗ ਤੇ ਖੇਡ ਪ੍ਰਤੀ ਅਪਣੱਤ ਬਾਖ਼ੂਬੀ ਨਜ਼ਰ ਆਉਂਦੀ ਹੈ। ਉਸ ਦੇ ਗਲੇ ਦੀਆਂ ਮੁਰਕੀਆਂ ਕਬੱਡੀ ਵਾਲੇ ਰਾਗਾਂ ‘ਤੇ ਪੂਰੀ ਤਰਾਂ ਫਿੱਟ ਬੈਠਦੀਆਂ ਹਨ । ਖੇਡ ਕਬ¤ਡੀ ਦੀ ਕੁਮੈਂਟਰੀ ਦੇ ਝੱਸ ਤੇ ਆਪਣੀ ਜ਼ੁਬਾਨ ਦੇ ਰਸ ਨਾਲ 2004 ਵਿਚ ਭੰਡਾਲ ਦੋਨਾ ਦੇ ਕਬੱਡੀ ਕੱਪ ਤੋਂ ਉਸ ਦੀ ਅੰਤਰਰਾਸ਼ਟਰੀ ਪ੍ਰਵਾਜ਼ ਅਰਥਾਤ ਅੰਤਰਰਾਸ਼ਟਰੀ ਕੈਰੀਅਰ ਆਰੰਭ ਹੋਇਆ । ਉਸ ਦੇ ਕੈਰੀਅਰ ਨੂੰ ਅੰਤਰਰਾਸ਼ਟਰੀ ਬਣਾਉਣ ‘ਚ ਜੱਸਾ ਭੰਡਾਲ ਤੇ ਜੱਸਾ ਸਿੱਧਵਾਂ ਦੋਨਾ ਦਾ ਵੱਡਾ ਹੱਥ ਹੈ ।ਪਹਿਲੇ ਪਹਿਲ 2006 ‘ਚ ਉਸ ਨੂੰ ਬਿੰਦਰ ਸੈਦੋਵਾਲ ਤੇ ਬਲਜੀਤ ਸਿੰਘ ਵਿਰਕ ਦੇ ਸੱਦੇ ‘ਤੇ ਸਿੱਖ ਸੁਸਾਇਟੀ ਨਿਊਜ਼ੀਲੈਂਡ ਲਈ ਕੁਮੈਂਟਰੀ ਕਰਨ ਦਾ ਮਾਣ ਮਿਲਿਆ ਜਿਸ ਦੌਰਾਨ ਮੱਖਣ ਅਲੀ ਨੇ ਪਹਿਲੇ ਸਾਲ ਹੀ ਨਿਉਜ਼ੀਲੈਂਡ ਦੀ ਧਰਤੀ ‘ਤੇ ਪ੍ਰਵਾਸੀਆਂ ਦੇ ਦਿਲਾਂ ‘ਚ ਆਪਣੀ ਅਹਿਮ ਜਗਾ ਬਣਾਈ ।ਉਸ ਉਪਰੰਤ 2006 ਵਿਚ ਦੇਬਾ ਭੰਡਾਲ ਤੇ ਕੁਲਵੰਤ ਰੰਧਾਵਾ ਦੀ ਜ਼ਿੰਮੇਵਾਰੀ ‘ਤੇ ਕੈਨੇਡਾ ਜਾਣ ਦਾ ਵੀ ਮੌਕਾ ਮਿਲਿਆ ਜਿਥੇ ਜਾ ਕੇ ਉਨ੍ਹਾਂ ਨੇ ਆਪਣੀ ਬੁਲੰਦ ਆਵਾਜ਼ ਦਾ ਲੋਹਾ ਮਨਵਾਇਆ। ਉਸ ਦਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਕੁਮੈਂਟਰੀ ਕਰਨ ਦਾ ਸੁਪਨਾ ਕਬੱਡੀ ਸਟਾਰ ਦੁੱਲਾ ਸੁਰਖਪੁਰ ਤੇ ਸੰਨੀ ਸਹੋਤਾ ਬੜਾ ਪਿੰਡ ਦੀ ਅਗਵਾਈ ਨਾਲ ਸਾਕਾਰ ਹੋਇਆ । ਕੈਨੇਡਾ ਵਿਚ ਉਸ ਦੇ ਕੈਰੀਅਰ ‘ਚ ਬੋਲਾਂ ਦਾ ਬਹੁਮੁੱਲਾ ਮਾਣ ਕਰਨ ਵਾਲੇ ਕਬੱਡੀ ਪ੍ਰਮੋਟਰਾਂ ਵਿਚ ਦਾਰਾ ਮੁਠੱਡਾ, ਨੀਟੂ ਕੰਗ, ਮਨਜੀਤ ਲਾਲੀ ਬਿਹਾਰੀਪੁਰ, ਮਲਕੀਤ ਦਿਉਲ, ਨਿੰਦਰ ਚਾਹਲ, ਬਾਬੂ ਵਿਰਕ, ਉਂਕਾਰ ਸਿੰਘ ਗਰੇਵਾਲ, ਮੇਜਰ ਸਿੰਘ ਬਰਾੜ ਭਲੂਰ, ਜੋਤੀ ਸਮਰਾ, ਕਰਮਪਾਲ ਸਿੰਧੂ ਲੰਡੇਕੇ, ਸੰਨੀ ਸਹੋਤਾ ਬੜਾ ਪਿੰਡ ਤੇ ਬਾਪੂ ਮਾਨ ਸਿੰਘ ਦੁਬਈ ਵਾਲਿਆਂ ਦਾ ਵੱਡਾ ਯੋਗਦਾਨ ਹੈ । ਯੂਰਪ ਦੇ ਕਬ¤ਡੀ ਟੂਰਾਂ ਦੀ ਗੱਲ ਚੱਲਦੀ ਹੈ ਤਾਂ ਗੁਰਦਿਆਲ ਸਿੰਘ ਪੱਡਾ ਨਾਰਵੇ, ਬਲਜੀਤ ਸਿੰਘ ਬੱਗਾ ਨਾਰਵੇ, ਬਾਂਕਾ ਮਨਸੂਰਵਾਲ, ਜੱਗਾ ਹਾਲੈਂਡ, ਗੁਰਦਾਵਰ ਬਾਬਾ, ਰੂਬੀ ਟਿੱਬਾ ਤੇ ਅੰਮ੍ਰਿਤਪਾਲ ਚਮਕੀਲਾ ਆਸਟਰੀਆ ਦਾ ਜ਼ਿਕਰ ਆਉਂਦਾ ਹੈ। ਇਸੇ ਤਰਾਂ ਦੁਬਈ ਦੇ ਦਰਸ਼ਕਾਂ ਲਈ ਤਰਲੋਚਨ ਗਿੱਲ, ਸ਼ਵਿੰਦਰ ਭਾਊ, ਦੇਬੀ ਪੁਰੇਵਾਲ ਤੇ ਬੱਗਾ ਬਾਸੀ ਦੀ ਭੂਮਿਕਾ ਦੇ ਗੁਣ ਗਾਉਂਦਾ ਰਹਿੰਦਾ ਹੈ । ਕਬੱਡੀ ਕੁਮੈਂਟੇਟਰ ਪ੍ਰੋ। ਮੱਖਣ ਸਿੰਘ ਹਕੀਮਪੁਰ ਦੇ ਲਾਡਲੇ ਚੇਲਿਆਂ ‘ਚੋਂ ਇਕ ਮੱਖਣ ਅਲੀ ਕੋਲ ਖੇਡ ਕਬੱਡੀ ਦੀ ਅਮੀਰ ਸ਼ਬਦਾਵਲੀ ਤੇ ਸ਼ਾਇਰੀ ਦਾ ਵੱਡਾ ਅਮੁੱਲ ਖਜ਼ਾਨਾ ਹੈ । ਸ਼ਬਦਾਂ ਦੇ ਸ਼ੁੱਧ ਤੇ ਢੁੱਕਵੇਂ ਉਚਾਰਨ ਦੀ ਬਦੌਲਤ ਉਹ ਮੈਚ ਦੇ ਅਨੇਕਾਂ ਰੰਗਾਂ ‘ਚੋਂ ਲੰਘਦਿਆਂ ਦਰਸ਼ਨੀ ਕਬੱਡੀਆਂ ਪਵਾਉਂਦਾ ਤੇ ਜੱਫੇ ਲਗਵਾਉਂਦਾ ਹੈ। ਉਹ ਕਬੱਡੀ ਪ੍ਰਮੋਟਰਾਂ ਦਾ ਸਤਿਕਾਰ ਕਰਦਿਆਂ ਬਣਦੇ ਯੋਗਦਾਨ ਦੀ ਮਹਿਮਾ ਗਾ ਕੇ ਪ੍ਰਮੋਟਰਾਂ ਨੂੰ ਵਡਿਆਉਂਦਾ ਹੈ। ਕਬੱਡੀ ਜਗਤ ਦੇ ਬ੍ਰਾਂਡਿਡ ਪ੍ਰਮੋਟਰਾਂ ਵਲੋਂ ਸਮੇਂ-ਸਮੇਂ ਉਸ ਦੇ ਵੱਡੇ ਮਾਣ-ਸਨਮਾਨ ਕੀਤੇ ਗਏ ਇਹ ਹੀ ਨਹੀਂ ਇਸ ਸੀਜ਼ਨ ‘ਚ ਵੀ ਕਈ ਥਾਂਵਾਂ ‘ਤੇ ਮੱਖਣ ਅਲੀ ਦਾ ਮਾਣ ਸਨਮਾਨ ਹੋਇਆ ਕੁਝ ਦਿਨ ਪਹਿਲਾਂ ਮੱਖਣ ਅਲੀ ਦੇ ਸ਼ਾਨਾਮੱਤੇ ਕੁਮੈਂਟਰੀ ਕੈਰੀਅਰ ਲਈ ਇਹ ਮਾਣ-ਸਨਮਾਨ ਵੱਡੀ ਪ੍ਰਾਪਤੀ ਹੋਵੇਗਾ।

Real Estate