ਪੰਜਾਬ ‘ਚ ਅੱਜ ਕੋਰੋਨਾ ਦੇ 34 ਨਵੇਂ ਮਰੀਜ਼ ਆਏ, ਹੁਣ ਤੱਕ 47 ਮੌਤਾਂ

ਚੰਡੀਗੜ, 3 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਅੱਜ 34 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ। ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 2376 ਹੋ ਗਈ ਹੈ। ਅੱਜ ਪਠਾਨਕੋਟ ਜ਼ਿਲੇ ਵਿੱਚ 7, ਐਸ.ਏ.ਐਸ. ਨਗਰ ਮੋਹਾਲੀ ਵਿੱਚ 7, ਜਲੰਧਰ, ਗੁਰਦਾਸਪੁਰ, ਫਰੀਦਕੋਟ ਅਤੇ ਹੁਸਿਆਰਪੁਰ ਵਿੱਚ 3-3 ਨਵੇਂ ਮਰੀਜ ਆਏ ਹਨ, ਇਸੇ ਤਰਾਂ ਪਟਿਆਲਾ, ਮੁਕਤਸਰ ਅਤੇ ਅੰਮ੍ਰਿਤਸਰ ਜਿਲਿਆਂ ਵਿੱਚ 2- 2 ਅਤੇ ਐਸ.ਬੀ.ਐਸ ਨਗਰ ਨਵਾਂਸਹਿਰ ਅਤੇ ਬਠਿੰਡਾ ਜਿਲਿਆਂ ਵਿੱਚ ਅੱਜ 1- 1 ਨਵਾਂ ਕਰੋਨਾ ਪਾਜੇਟਿਵ ਮਰੀਜ ਆਇਆ ਹੈ ।
ਇਸ ਤਰਾਂ ਪੰਜਾਬ ‘ਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 2376 ਹੋ ਗਈ ਹੈ, ਜਦੋਂਕਿ ਜਲੰਧਰ ਜ਼ਿਲੇ ਵਿੱਚ ਇੱਕ ਹੋਰ ਮੌਤ ਹੋਣ ਨਾਲ ਹੁਣ ਤਕ ਸੂਬੇ ਵਿੱਚ ਕੋਰੋਨਾ ਦੀ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 47 ਹੋ ਗਈ ਹੈ। ਕੋਰੋਨਾ ਦੇ ਹੁਣ ਤੱਕ ਪਾਏ ਗਏ ਮਰੀਜਾਂ ਵਿੱਚੋਂ 300 ਐਕਟਿਵ ਕੇਸ ਹਨ, ਜਦਕਿ ਇਸ ਦੌਰਾਨ 2029 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਪੰਜਾਬ ‘ਚ ਹੁਣ ਤਕ 101036 ਵਿਅਕਤੀਆਂ ਸੈਂਪਲ ਲਏ ਗਏ, ਜਿਹਨਾਂ ਵਿੱਚੋਂ ਹੁਣ ਤੱਕ 2376 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਿਹਨਾਂ ਵਿਚੋਂ 300 ਐਕਟਿਵ ਕੇਸ ਹਨ, ਜਿਹਨਾਂ ਵਿੱਚੋਂ 2 ਗੰਭੀਰ ਮਰੀਜ਼ ਆਕਸੀਜਨ ‘ਤੇ ਹਨ ਅਤੇ 1 ਜਿਆਦਾ ਗੰਭੀਰ ਮਰੀਜ ਵੈਂਟੀਲੇਟਰ ‘ਤੇ ਹੈ। ਇਸ ਦੌਰਾਨ ਪੰਜਾਬ ਵਿੱਚ ਹੁਣ ਤੱਕ 47 ਮੌਤਾਂ ਹੋ ਚੁੱਕੀਆਂ ਅਤੇ 2029 ਮਰੀਜ਼ ਠੀਕ ਵੀ ਹੋ ਚੁੱਕੇ ਹਨ।

Real Estate