ਕੈਪਟਨ ਨੂੰ ਲਿਖੀ ਚਿੱਠੀ ਨੂੰ ਮੀਡੀਆ ‘ਚ ਜਨਤਕ ਕਰਕੇ ਪ੍ਰਤਾਪ ਸਿੰਘ ਬਾਜਵਾ ਨੇ ਗਲਤ ਕੀਤਾ : ਬ੍ਰਹਮ ਮਹਿੰਦਰਾ

167

ਚੰਡੀਗੜ, 3 ਜੂਨ (ਜਗਸੀਰ ਸਿੰਘ ਸੰਧੂ) : ਪੰਜਾਬ ਦੇ ਮੁੱਖ ਕੈਪਟਨ ਅਮਰਿੰਦਰ ਸਿੰਘ ‘ਤੇ ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਕੀਤੇ ਜਾ ਰਹੇ ਸਿਆਸੀ ਹਮਲਿਆਂ ਦਾ ਜਵਾਬ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਨੂੰ ਲਿਖੀ ਇੱਕ ਚਿੱਠੀ ਚ ਸਿਰਫ ਮੁੱਖ ਮੰਤਰੀ ਨੂੰ ਹੀ ਸੰਬੋਧਨ ਕੀਤਾ ਜਾਣਾ ਚਾਹੀਦਾ ਹੈ,ਨਾ ਕਿ ਮੀਡੀਆ ਨੂੰ। ਪਰ ਮੁੱਖ ਮੰਤਰੀ ਨੂੰ ਭੇਜਣ ਤੋਂ ਪਹਿਲਾਂ ਚਿੱਠੀਆਂ ਨੂੰ ਮੀਡੀਆ ਚ ਰਿਲੀਜ਼ ਕਰਨਾ ਇਹ ਦਰਸਾਉਂਦਾ ਹੈ ਕਿ ਚਿੱਠੀ ਲਿਖਣ ਵਾਲੇ ਵਿਅਕਤੀ ਦੇ ਦਿਮਾਗ ਚ ਚਿੱਠੀਆਂ ਚ ਚੁੱਕਿਆ ਲੋਕ ਹਿੱਤ ਦਾ ਮੁੱਦਾ ਅਖੀਰ ਚ ਹੀ ਆਉਂਦਾ ਹੈ।
ਮਹਿੰਦਰਾ ਨੇ ਬਾਜਵਾ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਸਰਕਾਰ ਦੇ ਬੁਲਾਰੇ ਵਜੋਂ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਚ ਸੂਬੇ ਦੀਆਂ ਉਪਲੱਬਧੀਆਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ, ਜਿਹੜੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਕਾਰਾਤਮਕ ਸੋਚ ਦਾ ਨਤੀਜਾ ਹਨ।
ਉਨ੍ਹਾਂ ਬਾਜਵਾ ਨੂੰ ਕਿਹਾ ਕਿ ਇੱਕ ਇਮਾਨਦਾਰ ਕਾਂਗਰਸੀ ਨੂੰ ਲੋਕ ਹਿੱਤ ਦੇ ਮੁੱਦੇ ਚੁੱਕਣ ਦਾ ਪੂਰਾ ਹੱਕ ਹੈ, ਪਰ ਕੰਮ ਕਰਨ ਦਾ ਹਮੇਸ਼ਾ ਇੱਕ ਉਚਿਤ ਤਰੀਕਾ ਹੁੰਦਾ ਹੈ।

Real Estate