ਸਿੱਧੂ ਮੂਸੇਵਾਲਾ ਦੇ 6 ਸਾਥੀਆਂ ਦੀ ਅਗਾਊਂ ਜਮਾਨਤ ਦੀ ਅਰਜੀ ਰੱਦ

368

ਡੀ.ਐਸ.ਪੀ ਵਿਰਕ ਦੇ ਮੁੰਡੇ ਜੰਗਸ਼ੇਰ ਸਿੰਘ ਸਮੇਤ ਪੰਜ ਪੁਲਸ ਵਾਲਿਆਂ ਨੇ ਲਾਈ ਬਰਨਾਲਾ ਅਦਾਲਤ ‘ਚ ਲਾਈ ਸੀ ਅਗਾਊਂ ਜਮਾਨਤ ਦੀ ਅਰਜੀ
ਬਰਨਾਲਾ, 2 ਜੂਨ (ਜਗਸੀਰ ਸਿੰਘ ਸੰਧੂ) : ਵਿਵਾਦਤ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਪੁਲਸ ਦੀ ਹਾਜਰੀ ਵਿੱਚ ਸਰਕਾਰੀ ਅਸਲੇ ਨਾਲ ਕੀਤੀ ਗਈ ਫਾਇਰਿੰਗ ਦੇ ਮਾਮਲੇ ਵਿੱਚ ਅੱਜ ਬਰਨਾਲਾ ਅਦਾਲਤ ਨੇ 5 ਪੁਲਸ ਵਾਲਿਆਂ ਅਤੇ ਡੀ.ਐਸ.ਪੀ ਦੇ ਮੁੰਡੇ ਜੰਗਸ਼ੇਰ ਸਿੰਘ ਦੀ ਅਗਾਊਂ ਜਮਾਨਤ ਦੀ ਅਰਜੀ ਰੱਦ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲੇ ਦੇ ਸਾਥੀਆਂ ਵੱਲੋਂ ਇਸੇ ਮਾਮਲੇ ਨਾਲ ਜੁੜਦੇ ਇੱਕ ਕੇਸ ਵਿੱਚ ਸੰਗਰੂਰ ਅਦਾਲਤ ਮਿਲੀ ਜਮਾਨਤ ਤੋਂ ਬਾਅਦ ਏ.ਐਸ.ਆਈ. ਬਲਕਾਰ ਸਿੰਘ, ਹੌਲਦਾਰ ਗੁਰਜਿੰਦਰ ਸਿੰਘ, ਗਗਨਦੀਪ ਸਿੰਘ, ਜਸਵੀਰ ਸਿੰਘ, ਹਰਵਿੰਦਰ ਸਿੰਘ ਅਤੇ ਜੰਗਸ਼ੇਰ ਸਿੰਘ ਪੁੱਤਰ ਡੀ.ਐਸ.ਪੀ ਦਲਵੀਰ ਸਿੰਘ ਵਿਰਕ ਨੇ ਬਰਨਾਲਾ ਅਦਾਲਤ ਵਿੱਚ ਵੀ ਅਗਾਊਂ ਜਮਾਨਤ ਲਈ ਅਰਜੀ ਲਗਾਈ ਗਈ ਸੀ, ਜਿਥੇ ਸੁਣਵਾਈ ਦੌਰਾਨ ਅੱਜ ਇਸ ਮਾਮਲੇ ਨੂੰ ਲੈ ਕੇ ਹਾਈਕੋਰਟ ਵਿੱਚ ਜਨਹਿੱਤ ਪਟੀਸ਼ਨ ਪਾਉਣ ਵਾਲੇ ਰਵੀ ਜੋਸ਼ੀ ਦੇ ਵਕੀਲਾਂ ਰਾਹੀਂ ਪੇਸ਼ ਹੋਏ। ਐਡੀਸਨਲ ਸੈਸ਼ਨ ਜੱਜ ਅਰੁਣ ਗੁੱਪਤਾ ਦੀ ਅਦਾਲਤ ਵਿੱਚ ਇਹਨਾਂ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਰਵੀ ਜੋਸ਼ੀ ਨੂੰ ਵੀ ਇਸ ਕੇਸ ਵਿੱਚ ਇੱਕ ਪਾਰਟੀ ਵੱਜੋਂ ਪੇਸ਼ ਹੋਣ ਦੀ ਇਜਾਜ਼ਤ ਮਿਲ ਗਈ। ਇਸ ਤੋਂ ਬਾਅਦ ਰਵੀ ਜੋਸੀ ਦੇ ਵਕੀਲਾਂ ਆਰ.ਐਸ.ਰੰਧਾਵਾ ਤੇ ਹਰਿੰਦਰਪਾਲ ਰਾਣੂ ਨੇ ਇਸ ਕੇਸ ਵਿੱਚ ਦਲੀਲਾਂ ਦਿੱਤੀਆਂ ਕਿ ਇਸ ਕੇਸ ਵਿੱਚ ਸਾਮਲ ਸਿੱਧੂ ਮੂਸੇਵਾਲਾ ਤੇ ਬਾਕੀ ਵਿਅਕਤੀ ਉਚੀ ਪੁਹੰਚ ਰੱਖਦੇ ਹਨ, ਇਸ ਕਰਕੇ ਇਸ ਕੇਸ ਵਿੱਚ ਅਸਲਾ ਐਕਟ ਵੀ ਉਹਨਾਂ ਵੱਲੋਂ ਮਾਣਯੋਗ ਹਾਈ ਕੋਰਟ ਵਿੱਚ ਪਾਈ ਪਟੀਸ਼ਨ ਤੋਂ ਬਾਅਦ ਲਗਾਇਆ ਗਿਆ ਹੈ। ਇਸ ਕੇਸ ਵਿੱਚ ਰਾਇਫਲ, ਮੋਬਾਇਲ ਅਤੇ ਹੋਰ ਬਹੁਤ ਕੁਝ ਬਰਾਮਦ ਕਰਨਾ ਹੈ। ਇਸ ਲਈ ਇਹਨਾਂ ਨੂੰ ਅਗਾਊਂ ਜਮਾਨਤ ਨਾ ਦਿੱਤੀ ਜਾਵੇ। ਮਾਨਯੋਗ ਅਦਾਲਤ ਨੇ ਵਕੀਲਾਂ ਦੀਆਂ ਇਹਨਾਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਸਾਰੇ 6 ਵਿਅਕਤੀਆਂ ਦੀਆਂ ਅਗਾਊਂ ਜਮਾਨਤ ਅਰਜੀਆਂ ਰੱਦ ਕਰ ਦਿੱਤੀਆਂ ।

Real Estate