ਜਾਸੂਸੀ ਕਰਨ ਵਾਲੇ ਪਾਕਿਸਤਾਨੀ ਦੂਤਾਵਾਸ ਦੇ ਦੋ ਅਧਿਕਾਰੀਆਂ ਨੂੰ ਉਹਨਾ ਦੇ ਦੇਸ਼ ਤੋਰਿਆ

150

ਐਤਵਾਰ ਰਾਤ ਨੂੰ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੂੰ ਪਾਕਿਸਤਾਨ ਦੂਤਾਵਾਸ ਦੇ ਦੋ ਅਫਸਰਾਂ ਨੂੰ ਜਾਸੂਸੀ ਦੇ ਦੋਸ਼ ਵਿੱਚ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਸੀ । ਖ਼ਬਰਾਂ ਦੇ ਮੁਤਾਬਿਕ ਇਹਨਾਂ ਵਿੱਚੋਂ ਇੱਕ ਆਬਿਦ ਹੂਸੈਨ , ਭਾਰਤੀ ਫੌਜ ਦੀ ਰੇਲ ਗੱਡੀਆਂ ਰਾਹੀ ਹੋਣ ਵਾਲੀ ਮੂਵਮੈਂਟ ‘ਤੇ ਨਜ਼ਰ ਰੱਖ ਰਿਹਾ ਸੀ । ਭਾਰਤ ਨੇ ਇਹਨਾਂ ਦੋਵਾਂ ਜਾਸੂਸਾਂ ਨੂੰ 24 ਘੰਟੇ ਵਿੱਚ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ । ਸੋਮਵਾਰ ਰਾਤ ਨੂੰ ਉਹ ਪਾਕਿਸਤਾਨ ਚਲੇ ਗਏ।
ਪਾਕਿਸਤਾਨੀ ਅੰਬੈਸੀ ਦੇ ਵੀਜਾ ਸੈਕਸ਼ਨ ਵਿੱਚ ਤਾਇਨਾਤ ਦੋਵਾਂ ਅਫਸਰਾਂ ਦੇ ਨਾਂਮ ਆਬਿਦ ਹੂਸੈਨ ਅਤੇ ਤਾਹਿਰ ਖਾਨ ਹਨ। ਆਬਿਦ ਮਿਲਟਰੀ ਦੀਆਂ ਟਰੇਨਾਂ ਨਾਲ ਹੋ ਰਹੀਆਂ ਆਵਾਜਾਈ ‘ਤੇ ਨਜ਼ਰ ਰੱਖਦਾ ਸੀ ।। ਉਸਨੇ ਆਪਣੇ ਹੈਂਡਲਰਸ ਤੱਕ ਫੌਜ ਅਤੇ ਹਥਿਆਰਾਂ ਦੀ ਮੂਵਮੈਂਟ ਦੀ ਜਾਣਕਾਰੀ ਭੇਜਣ ਦੀ ਕੋਸਿ਼ਸ਼ ਕੀਤੀ ਸੀ । ਦੋਵੇ ਹੀ ਮੁੱਖ ਤੌਰ ‘ਤੇ ਆਈਐਸਆਈ ਦੇ ਏਜੰਟ ਸਨ। ਇਹਨਾਂ ਕੋਲੋਂ ਕਈ ਜਾਅਲੀ ਦਸਤਾਵੇਜ ਵੀ ਬਰਾਮਦ ਕੀਤੇ ਗਏ ਹਨ, ਜਿੰਨ੍ਹਾਂ ਦੀ ਵਰਤੋਂ ਉਹ ਭਾਰਤ ਵਿੱਚ ਘੁੰਮਣ ਅਤੇ ਸੂਚਨਾਵਾਂ ਇਕੱਠੀਆਂ ਕਰਨ ਵਿੱਚ ਕਰਦੇ ਸਨ।
ਆਬਿਦ , ਜਾਅਲੀ ਦਸਤਾਵੇਜਾਂ ਦੇ ਸਹਾਰੇ ਅਲੱਗ –ਅਲੱਗ ਵਿਭਾਗਾਂ ਦੇ ਅਫਸਰਾਂ ਵਿੱਚ ਪੈਂਠ ਬਣਾਉਣ ਅਤੇ ਉਹਨਾ ਤੋਂ ਸੂਚਨਾਵਾਂ ਜੁਟਾਉਣ ਦੀ ਕੋਸਿ਼ਸ਼ ਕਰਦਾ ਸੀ । ਉਸਨੇ ਆਪਣੇ ਕੁਝ ਨਾਮ ਵੀ ਰੱਖੇ ਸਨ । ਉਸ ਅੱਖ ਜਿ਼ਆਦਾਤਰ ਰੇਲਵੇ ਤੇ ਸੀ। ਉਸਨੇ ਆਪਣੇ ਸੰਪਰਕ ‘ਚ ਆਏ ਵਿਅਕਤੀਆਂ ਨੂੰ ਝਾਂਸਾ ਦੇ ਕੇ ਭਾਰਤੀ ਫੌਜ ਅਤੇ ਉਸਦੇ ਹਥਿਆਰਾਂ ਦੀ ਰੇਲਾਂ ਰਾਹੀਂ ਹੋਣ ਵਾਲੀ ਮੂਵਮੈਂਟ ਦੀ ਜਾਣਕਾਰੀ ਹਾਸਲ ਕਰਨ ਦੀ ਕੋਸਿ਼ਸ਼ ਕੀਤੀ ਸੀ ।
ਜਾਸੂਸੀ ਕਰਨ ਫੜੇ ਜਾਣ ‘ਤੇ ਦੋਵਾਂ ਨੇ ਖੁਦ ਨੂੰ ਭਾਰਤੀ ਨਾਗਰਿਕ ਸਾਬਿਤ ਕਰਨ ਦੀ ਕੋਸਿ਼ਸ਼ ਕੀਤੀ ਸੀ । ਉਹਨਾਂ ਕੋਲੋਂ ਨਕਲੀ ਆਧਾਰ ਕਾਰਡ , ਭਾਰਤੀ ਕਰੰਸੀ ਅਤੇ ਮਹਿੰਗੇ ਆਈਫੋਨ ਮਿਲੇ ਸਨ। ਗ੍ਰਿਫ਼ਤਾਰੀ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ , ‘ ਪਾਕਿਸਤਾਨ ਹਾਈ ਕਮਿਸ਼ਨ ਦੇ ਦੋ ਅਫਸਰਾਂ ਨੂੰ ਨਵੀਂ ਦਿੱਲੀ ਵਿੱਚ ਜਾਸੂਸੀ ਕਰਦੇ ਫੜਿਆ ਹੈ । ਭਾਰਤ ਦੀਆਂ ਜਾਂਚ ਏਜੰਸੀਆਂ ਨੂੰ ਇਹ ਕਾਰਵਾਈ ਕੀਤੀ ।’
ਸਰਕਾਰ ਨੇ ਇਹਨਾ ਨੂੰ ਪ੍ਰਸੋਨਾ ਨਾਨ ਗ੍ਰਾਟਾ ਐਲਾਨਦੇ ਹੋਏ 24 ਘੰਟੇ ਵਿੱਚ ਦੇਸ਼ ਛੱਡਣ ਨੂੰ ਕਿਹਾ ਸੀ।
ਹਾਲਾਂਕਿ ਇਸਲਾਮਾਬਾਦ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੂੰ ਤਲਬ ਕਰਕੇ ਪਾਕਿਸਤਾਨ ਨੇ ਇਸਤੇ ਆਪਣਾ ਗੁੱਸਾ ਵੀ ਗਿਲਾ ਵੀ ਜ਼ਾਹਿਰ ਕੀਤਾ ਹੈ।

Real Estate