ਕੇਜਰੀਵਾਲ ਸਰਕਾਰ ਦੇ ਯਤਨਾਂ ਨੂੰ ਬੂਰ ਪਿਆ -ਸਮੇਂ ਤੋਂ ਪਹਿਲਾਂ ਰਿਹਾਅ ਜੈਸਿਕਾ ਲਾਲ ਦਾ ਕਾਤਲ

162

ਦਿੱਲੀ –
1999 ਚ ਜੈਸਿਕਾ ਲਾਲ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਮਨੂ ਸ਼ਰਮਾ ਹੁਣ ਸਮੇਂ ਤੋਂ ਪਹਿਲਾਂ ਰਿਹਾਅ ਹੋਵੇਗਾ । ਕਿਉਂਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਉਪ ਰਾਜਪਾਲ ਕੋਲ ਉਸਦੀ ਰਿਹਾਈ ਲਈ ਭੇਜੀ ਸਿਫਾਰਸ ‘ਤੇ ਅਨਿਲ ਬੈਜਲ ਨੇ ਸਹੀ ਪਾ ਦਿੱਤੀ ਹੈ।
ਜੈਸਿਕਾ ਲਾਲ ਇੱਕ ਬਾਰ ਵਿੱਚ ਕੰਮ ਕਰਦੀ ਸੀ , ਅੱਧੀ ਰਾਤ ਨੂੰ ਜਦੋਂ ਬਾਰ ਬੰਦ ਹੋਣ ਦਾ ਸਮਾਂ ਦੀ ਤਾਂ ਮਨੂੰ ਸ਼ਰਮਾ ਨੇ ਉਸਤੋਂ ਸ਼ਰਾਬ ਮੰਗੀ ਸੀ , ਪਰ ਨਿਯਮਾਂ ਮੁਤਾਬਿਕ ਬਾਰ ਬੰਦ ਹੋ ਚੁੱਕੀ ਸੀ , ਜਿਸ ਕਰਕੇ ਜੈਸਿਕਾ ਨੇ ਜਵਾਬ ਦੇ ਦਿੱਤਾ ਅਤੇ ਮਨੂ ਸ਼ਰਮਾ ਨੇ ਉਸਨੂੰ ਗੋਲੀ ਮਾਰ ਦਿੱਤੀ ਸੀ । ਦਸੰਬਰ 2006 ‘ਚ ਦਿੱਲੀ ਹਾਈਕੋਰਟ ਨੇ ਮਨੂ ਨੂੰ ਦੋਸ਼ੀ ਠਹਿਰਾਇਆ ਸੀ ਅਤੇ 2010 ‘ਚ ਉਸਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ‘ਤੇ ਮੋਹਰ ਲਾਈ ਸੀ ।
ਕੇਜਰੀਵਾਲ ਸਰਕਾਰ ਦੇ ਦਿੱਲੀ ਸਜ਼ਾ ਸਮੀਖਿਆ ਬੋਰਡ ਨੇ ਪਿਛਲੇ ਮਹੀਨੇ ਮਨੂ ਸ਼ਰਮਾ ਦੀ ਰਿਹਾਈ ਦੀ ਸਿਫ਼ਾਰਸ਼ ਕੀਤੀ ਸੀ । 10 ਮਈ ਨੂੰ ਗ੍ਰਹਿ ਮੰਤਰੀ ਸਤਿੰਦਰ ਜੈਨ ਦੀ ਅਗਵਾਈ ‘ਚ ਹੋਈ ਮੀਟਿੰਗ ‘ਚ ਫੈਸਲਾ ਲੈ ਕੇ ਉਪ ਰਾਜਪਾਲ ਤੋਂ ਮਨਜੂਰੀ ਮੰਗੀ ਗਈ ਸੀ । ਹੁਣ ਉਪ ਰਾਜਪਾਲ ਅਨਿਲ ਬੈਜਲ ਨੇ ਮਨੂ ਸ਼ਰਮਾ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦੀ ਮਨਜੂਰੀ ਦੇ ਦਿੱਤੀ ਹੈ ।

ਮਨੂ ਸ਼ਰਮਾ , ਹਰਿਆਣੇ ਦੇ ਕਾਂਗਰਸੀ ਆਗੂ ਅਤੇ ਸਾਬਕਾ ਰਾਜ ਸਭਾ ਮੈਂਬਰ ਵਿਨੋਦ ਸ਼ਰਮਾ ਦਾ ਸਪੁੱਤਰ ਹੈ। ਜਿਸਨੂੰ ਚੰਗੇ ਆਚਰਨ ਕਾਰਨ 1 ਜੂਨ ਨੂੰ ਤਿਹਾੜ ਜੇਲ੍ਹ ਵਿੱਚ ਰਿਹਾਅ ਕਰ ਦਿੱਤਾ ਗਿਆ ।

 

Real Estate