“ਆਉ ਗਰਮੀ ਤੋਂ ਬਚੀਏ”

305

ਵੈਦ ਬੀ. ਕੇ. ਸਿੰਘ
9872610005
ਹਰ ਮੌਸਮ ਹਰ ਸਾਲ ਆਉਦਾ ਹੈ। ਜੋ ਕੁਦਰਤ ਦਾ ਨਿਯਮ ਹੈ। ਆਪਾਂ ਨੂੰ ਹਰ ਮੌਸਮ ਦਾ ਮੁਕਾਬਲਾ ਕਰਨਾ ਪੈਣਾ ਹੈ। ਬਹੁਤੀ ਸਰਦੀ ਵੀ ਝੱਲਣੀ ਪੈਣੀ ਹੈ ਤੇ ਬਹੁਤੀ ਗਰਮੀ ਵੀ ਸਹਿਣੀ ਪੈਣੀ ਹੈ। ਇਹਦੇ ਵਿਚਲੇ ਖਰਾਬ ਹੁੰਦੇ ਮੌਸਮ ਬਰਸਾਤਾਂ, ਗੜੇ, ਹਨੇਰੀ, ਤੂਫਾਨ , ਭੁੂਚਾਲ ਇਹ ਵੱਖਰੇ ਹਨ। ਇਸ ਧਰਤੀ ਤੇ ਰਹਿਣਾ ਹੈ ਤਾਂ ਸਹਿਣਾ ਵੀ ਹੈ। ਜਦੋ ਕੋਈ ਮੌਸਮ ਆਉਦਾ ਹੈ ਉਸ ਤੋਂ ਬਚਣ ਲਈ ਉਪਰਾਲੇ ਬਹੁਤ ਹਨ। ਉਹ ਹਨ ਘਰ ਦੀਆਂ ਖੁਰਾਕਾਂ, ਫੱਲ਼ , ਸਬਜ਼ੀਆਂ ਤੇ ਜੜ੍ਹੀ ਬੂਟੀਆਂ ਜੋ ਕਾਫੀ ਹੱਦ ਤੱਕ ਤੁਹਾਨੂੰ ਬਚਾਅ ਕੇ ਰੱਖਦੀਆ ਹਨ। ਦੁਜੀ ਗੱਲ਼ ਇਹ ਹੈ ਕਿ ਮੌਸਮ ਮੁਤਾਬਕ ਤੁਸੀ ਆਪਣਾ ਬਚਾਅ ਕਿਵੇਂ ਕਰਨਾ ਹੈ। ਜਿਵੇਂ ਸਰਦੀਆਂ ‘ਚ ਗਰਮ ਕੱਪੜਿਆਂ ਦੀ ਸਰੀਰ ਲਈ ਲੋੜੀਦੀਂ ਗਰਮੀ ਜਿਵੇਂ ਸਿਰ ਲਈ ਟੋਪੀ, ਹੱਥਾਂ ਤੇ ਦਸਤਾਨੇ, ਛਾਤੀ ਢੱਕਣ ਲਈ ਕੋਟੀ ਆਦਿ ਜ਼ਰੁੂਰੀ ਹੈ। ਇਸਦੇ ਉਲਟ ਗਰਮੀ ‘ਚ ਘੱਟ ਕੱਪੜਿਆਂ ਨਾਲ਼ ਗੁਜ਼ਾਰਾ ਹੋ ਜਾਂਦਾ ਹੈ। ਫੇਰ ਵੀ ਗਰਮੀ ਤੋਂ ਬਚਾਅ ਲਈ ਜ਼ਰੂਰੀ ਗੱਲ਼ਾ ਆਪਾਂ ਨੂੰ ਚੇਤੇ ਰੱਖਣੀਆਂ ਪੈਣੀਆਂ ਹਨ। ਬਾਹਰੀ ਚਮੜੀ ਦਾ ਬਚਾਅ ਜ਼ਰੂਰੀ ਹੈ ਤੇ ਸਰੀਰ ਦੇ ਅੰਦਰਲੇ ਭਾਗ ‘ਚ ਠੰਢਕ ਰੱਖਣੀ ਪੈਣੀ ਹੈ। ਕਿਉਕਿ ਜਿਹੜਾ ਇਨਸਾਨ ਆਪਣੀ ਦੇਖਭਾਲ ਖੁਦ ਹੀ ਨਹੀਂ ਕਰ ਸਕਦਾ ਉਹ ਕਾਹਦਾ ਇਨਸਾਨ ਹੋਇਆਂ। ਐੈਤਕੀ ਸਰਕਾਰ ਵੱਲੋਂ ਰੈੱਡ ਅਲਰਟ ਜਾਰੀ ਹੋਇਆਂ ਕਿ ਗਰਮੀ ਬਹੁਤ ਜਿਆਦਾ ਪੈਣੀ ਹੈ। ਸੋ ਮੈਂ ਅੱਜ ਤੁਹਾਨੂੰ ਗਰਮੀ ਦੇ ਕਹਿਰ ਤੋਂ ਬਚਣ ਲਈ ਕੁਝ ਸਲਾਂਹਾਂ ਤੇ ਨੁਸਖੇ ਦਸਾਂਗਾਂ ਉਹ ਜ਼ਰੂਰ ਅਪਣਾਉ ਤੇ ਆਪ ਆਪਣੇ ਪ੍ਰਤੀ ਗੰਭੀਰ ਹੋਵੇ। ਆਓ ਆਂਪਾਂ ਕੁਝ ਨੁਸਖਿਆਂ ਤੇ ਝਾਤੀ ਮਾਰੀਏ।
(1)-ਗੁਲਾਬ ਫੁੱਲ਼ 250 ਗ੍ਰਾਮ ਨੂੰ 300ਗ੍ਰਾਮ ਪਾਣੀ ‘ਚ ਚੱਟਣੀ ਵਾਂਗ ਕੁੱਟੋ। ਫੇਰ ਇਹਨੂੰ ਛਾਣ ਲਵੋ ਇਸ ਵਿੱਚ 250ਗ੍ਰਾਮ ਚੀਨੀ ਪਾ ਕੇ ਉਬਾਲੋਂ। ਇੱਕ ਤਾਰ ਦੀ ਚਾਸਨੀ ਤੋਂ ਪਹਿਲਾਂ-2 ਗੈਸ ਬੰਦ ਕਰ ਦਿਉ ਹੁਣ ਇਸ ਵਿੱਚ 10 ਐੱਮ.ਐੈੱਲ. ਨਿੰਬੂ ਰਸ ਪਾਕੇ ਇਹਨੂੰ ਗਰਮ-2 ਹੀ ਛਾਣ ਲਵੋ। ਠੰਢਾ ਨਾ ਹੋਣ ਦਿਉ ਨਹੀਂ ਤਾਂ ਛਾਣ ਨਹੀਂ ਹੋਣਾ। ਇਹ ਤਿਆਰ ਹੈ। ਇਹ ਸਾਲ਼ ਖਰਾਬ ਨਹੀਂ ਹੁੰਦਾ, ਫਰਿਜ਼ ‘ਚ ਰੱਖੋ। ਲੋੜ ਅਨੁਸਾਰ 250ਗ੍ਰਾਮ ਪਾਣੀ ‘ਚ 25 ਐੱਮ.ਐੱਲ਼. ਪਾ ਕੇ ਪੀਵੋ ਗਰਮੀ ਵਿੱਚ ਸਰੀਰ ਨੂੰ ਠੰਢਕ ਪਹੁੰਚਾਉਦਾ ਹੈ। ਦਿਲ ਤੇ ਦਿਮਾਗ ਸ਼ਾਂਤ ਰਹਿੰਦਾ ਹੈ।
(2) 5-6 ਫੱਲ਼ ਅੰਜ਼ੀਰ ਕੱਟਕੇ ਛੋਟੇ-2 ਪੀਸ ਬਣਾ ਲਵੋ। 2ਚਮਚ ਮਿਸ਼ਰੀ ਮਿਲਾਕੇ ਰਾਤ ਨੂੰ ਮਿੱਟੀ ਦੇ ਭਾਂਡੇ ‘ਚ ਇੱਕ ਗਲਾਸ ਪਾਣੀ ਮਿਲਾਕੇ ਚਾਂਦਨੀ ਰਾਤ ‘ਚ ਰੱਖ ਦਿਉ। ਸਵੇਰੇ ਇਹ ਪਾਣੀ ਤੇ ਅੰਜ਼ੀਰ ਚੱਬਾ –ਚਬਾ ਕੇ ਖਾ ਲਵੋ।
ਫਾਇਦੇ:-ਅੰਜ਼ੀਰ ਗਰਮੀ ਦਾ ਇੱਕ ਬਹੁਤ ਵਧਿਆਂ ਫੱਲ਼ ਹੈ। ਇਸ ਵਿੱਚ ਖੁਰਾਕੀ ਤੱਤ ਬਹੁਤ ਹੁੰਦੇ ਹਨ। ਇਸ ਨਾਲ਼ ਗਰਮੀ ਤੋਂ ਬਚਾਅ ਰਹੇਗਾ। ਬੀ.ਪੀ. ਕੰਟਰੋਲ ਰਹੇਗਾ। ਨਕਸੀਰ ਚੱਲਦੀ ਹੋਵੇ ਤਾਂ ਬਚਾਅ ਰਹੇਗਾ। ਇਸ ਤੋਂ ਇਲਾਵਾ ਗੰਨੇ ਦਾ ਰਸ, ਸੱਤੂ, ਗੁਲਕੰਦ, ਪੇਠਾ, ਆਂਵਲਾ ,ਤਰਬੂਜ਼, ਸਾਬੁਦਾਣਾ। ਹਫਤੇ ‘ਚ 1-2 ਵਾਰ ਜਰੂਰ ਖਾਉ ਇੰਨ੍ਹਾਂ ‘ਚੋਂ ਇੱਕ ਚੀਜ਼ ਵਾਰੀ-2 ਵਰਤੋ।
(3)-ਤਰਬੂਜ਼ ਮਗਜ਼, ਕੱਦੂ ਮਗਜ਼, ਕਕੜੀ ਮਗਜ਼, ਖੀਰਾ ਮਗਜ, ਗਾਜਬਾਨ, ਇਹ ਸਾਰੇ 50-50ਗ੍ਰਾਮ ਸੌਂਫ 100ਗ੍ਰਾਮ ਸਭ ਨੂੰ ਅਲੱਗ ਪੀਸਕੇ ਮਿਲਾ ਲਵੋਂ। ਇਹ ਪਾਊਡਰ ਦੇ 2ਚਮਚ,5 ਦਾਣੇ ੳਨਾਬ ਟੁਕੜੇ-2ਕਰਕੇ, 2ਚਮਚ ਗੁਲਕੰਦ ਪਾਕੇ ਢੱਕਕੇ ਰੱਖ ਦਿਉ। ਸਵੇਰੇ ਸਭ ਨੂੰ ਮੱਲ ਛਾਣਕੇ ਰੋਟੀ ਤੋਂ ਪਹਿਲਾਂ ਪੀ ਲਵੋਂ। ਇਸੇ ਤਰ੍ਹਾਂ ਸਵੇਰੇ ਰੱਖ ਕੇ ਸ਼ਾਮ ਨੂੰ ਪੀ ਲਵੋਂ।
ਫਾਇਦੇ:-ਪੇਸ਼ਾਬ ਦੀ ਗਰਮੀ, ਆਂਤੜਿਆਂ ਦੀ ਖੁਸ਼ਕੀ,ਜਿਆਦਾ ਪਸੀਨਾ ਆਉਣਾ, ਸਿਰ ਦਰਦ, ਨੀਂਦ ਨਾ ਆਉਣਾ ਠੀਕ ਹੁੰਦਾ ਹੈ ਕਿੳਕਿ ਜਿਆਦਾ ਗਰਮੀ ‘ਚ ਇਹ ਰੋਗ ਵੱਧਦੇ ਹਨ।
(4)-1ਕਿਲੋ ਗੁਲਕੰਦ ‘ਚ 10ਗ੍ਰਾਮ ਪ੍ਰਵਾਲ ਪਿਸਟੀ ਮਿਲਾਕੇ ਰੱਖ ਲਵੋਂ। ਪ੍ਰਵਾਲ ਪਿਸਟੀ ਆਯੂਰਵੈਦ ਮੈਡੀਕਲ ਸਟੋਰ ਤੋਂ ਆਮ ਮਿਲ ਜਾਂਦੀ ਹੈ। ਇਸ ਗਲ ਦਾ ਧਿਆਨ ਰਖੋ ਪ੍ਰਵਾਲ ਪਿਸਟੀ ਨੂੰ ਥੋੜ੍ਹਾ-2 ਕਰਕੇ ਚੰਗੀ ਤਰ੍ਹਾਂ ਮਿਲਾਉਣਾ ਹੈ। 1ਚਮਚ ਸਵੇਰੇ ਸ਼ਾਮ ਖਾਉ ਜਿੰਨਾਂ ਨੂੰ ਗਰਮੀ ਜਿਆਦਾ ਮਹਿਸੂਸ ਹੁੰਦੀ ਹੈ। ਉਨ੍ਹਾਂ ਲਈ ਬਹੁਤ ਚੰਗੀ ਤੇ ਕੁਦਰਤੀ ਚੀਜ਼ ਹੈ।
(5)-ਨਿੰਬੂ 25 ਨਗ,ਆਂਵਲਾ 50ਨਗ, ਇੰਨ੍ਹਾਂ ਦਾ ਰਸ ਕੱਢੋ। ਇਸ ਰਸ ‘ਚ 20 ਗ੍ਰਾਮ ਮਿਸ਼ਰੀ 25ਗ੍ਰਾਮ ਸੇਂਧਾ ਨਮਕ, ਪਲਾਸ ਦੇ ਫੁੱਲ਼ 250ਗ੍ਰਾਮ{ਜੇ ਮਿਲ ਜਾਣ ਤਾਂ ਜਿਆਦਾ ਪ੍ਰਭਾਵਸ਼ਾਲੀ ਬਣੇਗਾ} ਕਿਸੇ ਚੀਨੀ ਦੇ ਭਾਂਡੇ ‘ਚ ਪਾਕੇ 3ਮਹੀਨੇ ਧੁੱਪ ‘ਚ ਰੱਖ ਦਿੳੇੁ। ਬਾਅਦ ‘ਚ ਕੱਪੜੇ ਨਾਲ਼ ਛਾਣ ਕੇ ਰੱਖ ਲਵੋਂ। 1ਚਮਚ ਖਾਲੀ ਪੇਟ ਪੀਵੋਂ। 1ਘੰਟਾ ਕੁਝ ਨਾ ਖਾਉ। ਗਰਮੀ ਵਿੱਚ ਵੀ ਗਰਮੀ ਨਹੀਂ ਲੱਗੇਗੀ ਦਿਲ,ਦਿਮਾਗ ਸ਼ਾਂਤ ਰਹੇਗਾ। ਇਹ ਨੁਸਖਾ ਔਖਾ ਹੈ ਪਰ ਇਸ ਵਾਰ ਨਹੀਂ ਤਾਂ ਅਗਲੀ ਵਾਰ ਬਣਾ ਲਵੋਂ।ਕਈ ਵਾਰੀ ਮੌਸਮ ਮੁਤਾਬਿਕ ਚੀਜਾ ਮਿਲਦੀਆਂ ਨਹੀ। ਨੁਸਖਾ ਤੁਹਾਨੂੰ ਦੱਸ ਦਿਤਾ ਹੈ। ਸਾਂਭ ਲਵੋਂ ਸਾਰੀ ਉਮਰ ਕੰਮ ਆਏਗਾ।
(6)-ਬੰਸਲੋਚਣ, ਸੱਤ ਗਿਲੋ, ਮੁਕਤਾ ਸੁਕਤੀ ਭਸਮ, ਚੰਦਨ ਸਫੈਦ ਬੁਰਾਦਾ, ਅਸਰੋਲ, ਸਭ 10-10ਗ੍ਰਾਮ ਸਭ ਨੁੁੂੰ 1 ਬੋਤਲ ਗੁਲਾਬ ਅਰਕ ‘ਚ ਖਰਲ ਕਰਕੇ ਖੁਬ ਘੋਟੋਂ। ਅਰਥਾਤ ਇੰਨ੍ਹਾਂ ਪੰਜ ਚੀਜ਼ਾ ‘ਚ ਥੋੜਾ-2 ਗੁਲਾਬ ਅਰਕ ਪਾਈ ਜਾਣਾ ਤੇ ਘੋਟੀ ਜਾਣਾ। ਜਦ ਸਾਰੀ ਦਵਾਈ ਗੁਲਾਬ ਦੇ ਅਰਕ ਵਿੱਚ ਜ਼ਜ਼ਬ ਹੋ ਜਾਵੇ ਤਾਂ ਇਸਨੂੰ 1ਕਿਲੋ ਗੁਲਕੰਦ ‘ਚ ਮਿਲਾ ਦਿਉ। ਨੁਸਖਾ ਤਿਆਰ ਹੈ। ਅੱਧਾ ਚਮਚ ਸਵੇਰੇ ਸ਼ਾਮ ਖਾਉ। ਬੱਚੇ ਨੂੰ ਚੌਥਾ ਹਿੱਸਾ ਦੇਵੋਂ। ਨਾਲ਼ ਲੱਸੀ ਪੀ ਲਵੋਂ। ਜਿਹੜਾ ਬੰਦਾ ਗਰਮੀ ‘ਚ ਇਹ ਸਮੱਗਰੀ 1 ਕਿਲੋ ਖਾ ਗਿਆ। ਉਹਦਾ ਸਰੀਰ ਏ ਸੀ ਵਾਂਗ ਰਹੇਗਾ, ਗਰਮੀ ਮਹਿਸੂਸ ਨਹੀਂ ਹੋਵੇਗੀ। ਬਾਕੀ ਗਰਮੀ ‘ਚ ਕੁਦਰਤੀ ਜੂਸ , ਫੱਲ਼ਾ ਦਾ ਰਸ , ਲੱਸੀ ਸਿੰਕਜਵੀ ਪੀਵੋ। ਕੋਲਡ ਡਰਿੰਗ ਵਗੈਰਾ ਨਾ ਪੀਓ। ਇਹ ਤੁਹਾਡੇ ਸਰੀਰ ਦਾ ਸਤਿਆਨਾਸ ਕਰਨਗੇ। ਕੋਲਡ ਡਰਿੰਕ ਪੀ-ਪੀਕੇ ਵਿਦੇਸੀ ਕੰਪਣੀਆਂ ਨੂੰ ਅਮੀਰ ਨਾ ਬਣਾਈ ਜਾਓ। ਤੁਹਾਡਾ ਸਰੀਰ ਰੋਗੀ ਹੋਵੇਗਾ। ਬੱਚਿਆਂ ਨੂੰ ਸਕੂਲ ਜਾਣ ਲੱਗ ਜਿਹੜੀ ਪਾਣੀ ਦੀ ਬੋਤਲ ਬੱਚੇ ਨੂੰ ਦਿੰਦੇ ਹੋ, ਉਹਦੇ ਵਿੱਚ ਅੰਗੂਰਾਂ ਦੀ ਖੰਡ ਅਰਥਾਤ ਗੁਲੂਕੋਜ਼ ਸੀ ਜਾਂ ਡੀ ਮਿਲਾਕੇ ਸਕੂਲ ਭੇਜੋ।ਕਿਸੇ ਵੀ ਨੁਸਖੇ ਨੂੰ ਬਣਾਉਣ ਵੇਲੇ ਮੇਹਨਤ ਕਰੋ। ਤੁਸੀ ਬਣਾਕੇ ਤਾਂ ਦੇਖੋ ਤੁਹਾਡੀ ਅਸੀਸਾਂ ਮੇਰੀਆਂ ਝੋਲੀਆਂ ਭਰ ਦੇਣਗੀਆਂ।

Real Estate