ਅਮਰੀਕਾ ਵਿੱਚ ਹਿੰਸਾ ਦਾ 7ਵਾਂ ਦਿਨ – ਹਿੰਸਾ ਨਾ ਰੁੱਕੀ ਤਾਂ ਵਾਈਟ ਹਾਊਸ ਦੇ ਬਾਹਰ ਆਰਮੀ ਤਾਇਨਾਤ ਕਰਾਗੇ –ਟਰੰਪ

330

ਵਾਸਿ਼ੰਗਟਨ – ਅਮਰੀਕਾ ਵਿੱਚ ਸਿ਼ਆਹ ਨਸਲ ਦੇ ਨਾਗਰਿਕ ਜਾਰਜ ਫਲਾਇਡ ਦੀ ਪੁਲੀਸ ਵਾਲਿਆਂ ਹੱਥੋਂ ਹੋਈ ਮੌਤ ਮਗਰੋਂ 7 ਦਿਨ ਤੋਂ ਪ੍ਰਦਰਸ਼ਨ ਅਤੇ ਹਿੰਸਾ ਜਾਰੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਇੱਕ ਵਾਰ ਫਿਰ ਪ੍ਰਦਰਸ਼ਨਕਾਰੀਆਂ ਨੂੰ ਸਖਤ ਵਾਰਨਿੰਗ ਦਿੱਤੀ ਹੈ। ਉਹਨਾ ਖੁਦ ਨੂੰ ਲਾਅ ਐਂਡ ਆਰਡਰ ਪ੍ਰੈਜੀਡੈਂਟ ਕਰਾਰ ਦਿੰਦੇ ਹੋਏ ਕਿਹਾ ਕਿ ਜੇ ਹਿੰਸਾ ਜਾਰੀ ਰਹੀ ਤਾਂ ਫੌਜ ਤਾਇਨਾਤ ਹੋਵੇਗੀ ।
ਸੋਮਵਾਰ ਰਾਤ ਹੀ ਪੁਲੀਸ ਨੇ ਪ੍ਰਦਰਸ਼ਨਕਾਰੀਆਂ ‘ਤੇ ਰਬੜ ਦੀਆਂ ਗੋਲੀਆਂ ਅਤੇ ਅੱਥਰੂ ਗੈਸ ਦੇ ਗੋਲੇ ਛੱਡੇ ਸਨ । ਜਿਸਦਾ ਮਕਸਦ ਵਾਈਟ ਹਾਊਸ ਦੇ ਸਾਹਮਣੇ ਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣਾ ਸੀ ਤਾਂ ਕਿ ਟਰੰਪ ਚਰਚ ਜਾ ਕੇ ਫੋਟੋ ਖਿਚਾ ਸਕਣ ।
ਅਮਰੀਕਾ ਵਿੱਚ ਜਿ਼ਆਦਾਤਰ ਰਾਜਾਂ ਵਿੱਚ ਜਾਰਜ ਦੀ ਪੁਲੀਸ ਅਫਸਰ ਵਾਲੇ ਵੱਲੋਂ ਕੀਤੀ ਹੱਤਿਆ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਅਤੇ ਹਿੰਸਾ ਹੋ ਰਹੀ ਹੈ। ਇੱਕ ਹਫ਼ਤਾ ਬੀਤ ਚੁੱਕਾ ਹੈ ਪਰ ਜਿ਼ਆਦਾਤਰ ਰਾਜਾਂ ਵਿੱਚ ਹਿੰਸਾ , ਅੱਗਜਨੀ ਅਤੇ ਲੁੱਟਖੋਹ ‘ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ।
ਰਾਸ਼ਟਰਪਤੀ ਦੀ ਅਪੀਲ ਅਤੇ ਚੇਤਾਵਨੀ ਵੀ ਕੰਮ ਨਹੀਂ ਆਈ । ਸੋਮਵਾਰ ਸ਼ਾਮ ਟਰੰਪ ਨੇ ਮੀਡੀਆ ਨੂੰ ਕਿਹਾ ਕਿ ਸਾਰੇ ਅਮਰੀਕੀ ਜਾਰਜ ਦੇ ਨਾਲ ਹੋਈ ਦਰਿੰਦਗੀ ਭਰੀ ਘਟਨਾ ਤੋਂ ਦੁਖੀ ਹਨ। ਉਹਨਾ ਨੇ ਇਨਸਾਫ ਦਿਵਾਇਆ ਕਿ ਜਾਰਜ ਨੂੰ ਇਨਸਾਫ ਜਰੂਰ ਮਿਲੇਗਾ ਅਤੇ ਉਹਨਾਂ ਨੇ ਪ੍ਰਦਰਸ਼ਾਨਕਾਰੀਆਂ ਨੂੰ ਚੇਤਾਵਨੀ ਵੀ ਦਿੱਤੀ ਕਿ ਜੇ ਲੁੱਟ ਖੋਹ ਵਰਗੀਆਂ ਘਟਨਾਵਾਂ ਨਾ ਰੁੱਕੀਆਂ ਦਾ ਫੌਜ ਵੀ ਤਾਇਨਾਤ ਕਰ ਦਿਆਂਗੇ।
ਜਾਰਜ ਦੀ ਮੌਤ ਮਗਰੋਂ ਕੁਝ ਵੀਡਿਓਜ ਸਾਹਮਣੇ ਆਏ ਹਨ। ਕੁਝ ਘਟਨਾਸਥਾਨ ‘ਤੇ ਮੌਜੂਦ ਲੋਕਾਂ ਨੇ ਬਣਾਏ ਹਨ ਤੇ ਕੁਝ ਸੀਸੀਟੀਵੀ ਕੈਮਰਿਆਂ ‘ਚ ਰਿਕਾਰਡ ਹੋਏ ਹਨ। ਖਾਸ ਗੱਲ ਇਹ ਹੈ ਕਿ ਪੁਲੀਸ ਨੇ ਜਾਰਜ ਪ੍ਰਤੀ ਤੋਂ ਜੋ ਵੀ ਤਰੀਕੇ ਅਜਮਾਏ ਉਹ ਵਿਭਾਗੀ ਨਿਯਮਾਂ ਦੀ ਸਿੱਧੀ ਉਲੰਘਣਾ ਹੈ। ਪੁਲੀਸ ਵਾਲਾ ਉਸਦੀ ਧੌਣ ‘ਤੇ ਬੂਟ ਰੱਖੀ ਮਸਲਦਾ ਰਿਹਾ ਅਤੇ ਜਾਰਜ ਸਮੇਤ ਕੁਝ ਹੋਰ ਲੌਕ ਉਸਨੂੰ ਛੱਡਣ ਦੀ ਅਪੀਲ ਕਰਦੇ ਰਹੇ। ਪਰ ਪੁਲੀਸਿਆ ਗੁੰਡਾਗਰਦੀ ਅੱਗੇ ਕਿਸੇ ਦੀ ਨਹੀਂ ਚੱਲੀ । ਜਾਰਜ ਫਲਾਇਡ ਦੀ ਮੌਤ ਕਤਲ ਨਹੀਂ ਤਾਂ ਹੋਰ ਕੀ ਹੈ ?
ਉਸਦੀ ਮੌਤ ਦੀ ਘਟਨਾ ਵਿੱਚ ਸ਼ਾਮਿਲ ਸਾਰੇ ਚਾਰ ਪੁਲੀਸ ਅਫਸਰਾਂ ਨੂੰ ਬਰਖਾਸਤ ਕੀਤਾ ਜਾ ਚੁੱਕਾ ਹੈ।ਹੇਨੇਪਿਨ ਕਾਊਂਟੀ ਦੇ ਅਟਾਰਨੀ ਮਾਈਕ ਫ੍ਰੀਮੈਨ ਨੇ ਕਿਹਾ ਜਾਰਜ ਦਾ ਗਲਾ ਦਬਾਉਣ ਵਾਲੇ ਡੇਰੇ ਚੌਵੇਨ ਦੇ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਜਾਵੇਗਾ।
ਚੌਵੇਨ ਦੇ ਖਿਲਾਫ਼ ਦਰਜ ਕੇਸ ਵਿੱਚ ਸਾਫ ਕਿਹਾ ਗਿਆ ਕਿ ਉਸਨੇ 8 ਮਿੰਟ 46 ਸੈਕੰਡ ਤੱਕ ਜਾਰਜ ਦੀ ਗਰਦਨ ਆਪਣੇ ਗੋਡਿਆਂ ਥੱਲੇ ਰੱਖੀ। ਹੈਰਾਨੀ ਇਸ ਗੱਲ ਦੀ ਹੈ ਕਿ ਦਰਿੰਦੇ ਚੌਵੇਨ ਨੇ ਫਲਾਇਡ ਦੀ ਸਾਹ ਰੁੱਕਣ ਮਗਰੋਂ ਵੀ ਗੋਡਾ ਪਾਸੇ ਨਹੀਂ ਕੀਤਾ । ਉਹ ਉਦੋ ਪਾਸੇ ਹੋਏ ਜਦੋਂ ਮੈਡੀਕਲ ਉੱਥੇ ਪਹੁੰਚ ਗਈ ।
ਘਟਨਾ ਵਿੱਚ ਸ਼ਾਮਿਲ 3 ਹੋਰ ਅਫਸਰਾਂ ਥਾਮਸ ਲੇਨ, ਜੇ, ਅਲੈਕਜੇਂਡਰ ਅਤੇ ਟੋਉ ਥਾਓ ਦੇ ਖਿਲਾਫ਼ ਵੀ ਜਾਂਚ ਜਾਰੀ ਹੈ।

Real Estate