ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰਿਆ

205

ਵਾਇਟ ਹਾਊਸ ‘ਤੇ ਪੱਥਰਬਾਜੀ ਦੌਰਾਨ ਰਾਸਟਰਪਤੀ ਟਰੰਪ ਨੂੰ ਬੰਕਰ ‘ਚ ਰੱਖਿਆ ਗਿਆ

  2 ਜੂਨ (ਪੰਜਾਬੀ ਨਿਊਜ ਆਨਲਾਇਨ) : ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ ਹੈ। ਕਈ ਰਾਜਾਂ ਤੋਂ ਲੁੱਟ-ਖੋਹ, ਦੰਗੇ ਤੇ ਅਗਜ਼ਨੀ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਐਤਵਾਰ ਦੇਰ ਰਾਤ ਵੱਡੀ ਗਿਣਤੀ ‘ਚ ਪ੍ਰਦਰਸ਼ਨਕਾਰੀਆਂ ਨੇ ਵਾਈਟ ਹਾਊਸ ਬਾਹਰ ਪੱਥਰ ਵੀ ਸੁੱਟੇ। ਹੁਣ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਥਿਤੀ ਨਾਲ ਨਜਿੱਠਣ ਲਈ ਫੌਜ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਇੱਕ ਪ੍ਰੈੱਸ ਕਾਨਫਰੰਸ ਵਿੱਚ ਟਰੰਪ ਨੇ ਕਿਹਾ, “ਐਤਵਾਰ ਰਾਤ ਨੂੰ ਵਾਸ਼ਿੰਗਟਨ ਡੀਸੀ ਵਿੱਚ ਜੋ ਹੋਇਆ, ਉਹ ਸਹੀ ਨਹੀਂ ਸੀ। ਮੈਂ ਵਾਸ਼ਿੰਗਟਨ ਡੀਸੀ ਦੀ ਰੱਖਿਆ ਲਈ ਤੇਜ਼ ਤੇ ਫੈਸਲਾਕੁਨ ਕਦਮ ਚੁੱਕਣ ਜਾ ਰਿਹਾ ਹਾਂ। ਦੰਗਿਆਂ, ਅੱਗ ਲਾਉਣ ਵਾਲੇ, ਲੁੱਟਮਾਰ ਤੇ ਨਿਰਦੋਸ਼ ਲੋਕਾਂ ‘ਤੇ ਹਮਲਿਆਂ ਦੀਆਂ ਘਟਨਾਵਾਂ ‘ਤੇ ਲਗਾਮ ਲਾਉਣ ਲਈ ਹਜ਼ਾਰਾਂ ਸਿਪਾਹੀ, ਫੌਜੀ ਕਰਮਚਾਰੀ ਤੇ ਹੋਰ ਅਧਿਕਾਰੀਆਂ ਨੂੰ ਲੈ ਜਾ ਰਿਹਾ ਹਾਂ।” ਰਾਸ਼ਟਰਪਤੀ ਟਰੰਪ ਨੇ ਅਮਰੀਕੀ ਰਾਜਾਂ ਨੂੰ ਆਪਣੇ ਨਾਗਰਿਕਾਂ ਦੀ ਰਾਖੀ ਲਈ ਨਿਰਦੇਸ਼ ਦਿੱਤੇ ਹਨ। ਉਨਾਂ ਨੇ ਰਾਜਾਂ ਨੂੰ ਕਿਹਾ, ਲੋਕਾਂ ਦੀ ਰੱਖਿਆ ਲਈ ਕੋਈ ਕਸਰ ਬਾਕੀ ਨਾ ਛੱਡੋ। ਉਨਾਂ ਇਹ ਵੀ ਕਿਹਾ ਕਿ ਜੇ ਕੋਈ ਰਾਜ ਆਪਣੇ ਨਾਗਰਿਕਾਂ ਤੇ ਜਾਇਦਾਦਾਂ ਦੀ ਰੱਖਿਆ ਕਰਨ ਵਿੱਚ ਅਸਮਰੱਥ ਹੈ ਤਾਂ ਅਮਰੀਕੀ ਸੈਨਿਕ ਉੱਥੇ ਤਾਇਨਾਤ ਕੀਤੇ ਜਾਣਗੇ। ਟਰੰਪ ਨੇ ਕਿਹਾ, ਕੁਝ ਦੰਗਾਕਾਰੀਆਂ ਦੇ ਦੰਗਿਆਂ ਦਾ ਕਾਰਨ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਦੇ ਵਿਰੋਧ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ। ਮਾਸੂਮ ਤੇ ਸ਼ਾਂਤਮਈ ਪ੍ਰਦਰਸ਼ਨਕਾਰੀ ਹਿੰਸਾ ਦਾ ਸਭ ਤੋਂ ਵੱਧ ਸ਼ਿਕਾਰ ਹਨ। ਐਤਵਾਰ ਦੇਰ ਰਾਤ ਰਾਜਧਾਨੀ ਵਾਸ਼ਿੰਗਟਨ ‘ਚ ਵਾਈਟ ਹਾਊਸ ਦੇ ਬਾਹਰ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਪੱਥਰਬਾਜ਼ੀ ਕਰਨ ਲਈ ਇਕੱਠੇ ਹੋਏ। ਦੇਰ ਰਾਤ ਵਾਈਟ ਹਾਊਸ ਦੇ ਬਾਹਰ ਵੀ ਅੱਗ ਲੱਗੀ ਤੇ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ। ਰਾਸ਼ਟਰਪਤੀ ਟਰੰਪ ਨੂੰ ਫਿਰ ਇੱਕ ਸੁਰੱਖਿਅਤ ਬੰਕਰ ‘ਤੇ ਲਿਜਾਇਆ ਗਿਆ।

Real Estate