ਬਿਜਲੀ ਸੋਧ ਬਿੱਲ ਦੇ ਵਿਰੋਧ ਚ ਪਾਵਰਕਾਮ ਦਫਤਰ ਮੱਲਾਂਵਾਲਾ ਅੱਗੇ ਲਗਾਇਆ ਧਰਨਾ 

232
ਫਿਰੋਜ਼ਪੁਰ, 1 ਜੁੂਨ (ਬਲਬੀਰ ਸਿੰਘ ਜੋਸਨ) : ਬਿਜਲੀ ਸੋਧ ਬਿੱਲ ਦੇ ਵਿਰੋਧ ਵਿੱਚ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੱਲਾਂਵਾਲਾ ਦੀ ਅਗਵਾਈ ਹੇਠ ਪਾਵਰਕਾਮ ਮੱਲਾਂਵਾਲਾ ਦੇ ਐਸ ਡੀ ਓ ਦੇ ਦਫਤਰ ਅੱਗੇ ਧਰਨਾ ਲਗਾਇਆ ਗਿਆ । ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੰਦੀ, ਜ਼ਿਲ੍ਹਾ ਸਕੱਤਰ ਸਾਹਿਬ ਸਿੰਘ ਦੀਨੇ ਕੇ , ਖਜਾਂਨਚੀ ਰਣਜੀਤ ਸਿੰਘ ਖੱਚਰਵਾਲਾ ਜੋਨ ਪ੍ਰਧਾਨ ਰਸ਼ਪਾਲ ਸਿੰਘ ਗੱਟਾ ਬਾਦਸ਼ਾਹ,ਗੁਰਮੇਲ ਸਿੰਘ ਗਿੱਲ  ਨੇ ਕਿਹਾ ਕਿ ਧਰਨਾ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਬਿਜਲੀ ਸੋਧ ਐਕਟ ਦੇ ਵਿਰੋਧ ਵਿੱਚ ਬਿਜਲੀ ਮੁਲਾਜ਼ਮਾਂ, ਕਲਰਕਾਂ, ਅਫ਼ਸਰਾਂ ਦੀਆਂ ਤਾਲਮੇਲ ਕਮੇਟੀਆਂ ਦੇ ਸੱਦੇ ਉੱਤੇ 1 ਜੂਨ ਨੂੰ ਕਾਲਾ ਦਿਵਸ ਮਨਾਉਣ ਸਬੰਧੀ ਧਰਨਾ  ਲਗਾਇਆ ਗਿਆ।  ਇਸ ਧਰਨੇ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪੁੂਰਨ ਹਮਾਇਤ ਦੇ ਕੇ ਸਾਥ ਦਿੱਤਾ ਹੇੈ। ਉਨ੍ਹਾਂ ਕਿਹਾ ਕਿ ਜਥੇਬੰਦੀ ਇਸ ਬਿੱਲ ਦਾ ਵਿਰੋਧ ਕਰਦੀ ਹੈ ਤੇ ਜ਼ੋਰਦਾਰ ਮੰਗ ਕਰਦੀ ਹੈ ਕਿ ਬਿਜਲੀ ਸੋਧ ਬਿੱਲ 2020 ਦਾ ਖੜ੍ਹਾ ਵਾਪਸ ਲਿਆ ਜਾਵੇ ਤੇ 2003 ਐਕਟ ਰੱਦ ਕਰਕੇ ਪੰਜਾਬ ਰਾਜ ਬਿਜਲੀ ਬੋਰਡ ਦੇ ਪਹਿਲੇ ਸਰੂਪ ਵਿੱਚ ਬਹਾਲ ਕੀਤਾ ਜਾਵੇ। ਨਿੱਜੀ ਕੰਪਨੀਆਂ ਨਾਲ ਬਿਜਲੀ ਪੈਦਾ ਕਰਨ ਦੇ ਸਮਝੌਤਾ ਰੱਦ ਕਰਕੇ ਬਿਜਲੀ ਪੈਦਾ ਕਰਨ ਦੇ ਅਧਿਕਾਰ ਪੰਜਾਬ ਰਾਜ ਬਿਜਲੀ ਬੋਰਡ ਨੂੰ ਦਿੱਤੇ ਜਾਣ,ਬਿਜਲੀ ਬੋਰਡ ਵਿੱਚ ਖਾਲੀ ਅਸਾਮੀਆਂ ਤੁਰੰਤ ਭਰਤੀ ਕਰਕੇ ਭਰਿਆ ਜਾਵੇ, ਤੇ ਆਮ ਖਪਤਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਵਿੱਚ ਵਾਧਾ ਕਰਕੇ ਖਪਤਕਾਰਾਂ ਨੂੰ ਬਿਜਲੀ ਬਿੱਲ 1 ਜੁਨਿੰਟ ਮੁਹੱਈਆ ਕਰਵਾਈ ਜਾਵੇ। ਜੇਕਰ ਪੰਜਾਬ ਸਰਕਾਰ ਕੇਂਦਰ ਦੇ ਹੱਕ ਵਿੱਚ ਭੁਗਤ ਕੇ ਇਹ ਬਿੱਲ ਲਾਗੂ ਕਰਦੀ ਹੈ ਤਾਂ ਕਿਸੇ ਕਿਸਮ ਦੀ ਸਬਸਿਡੀ ਬਿਜਲੀ ਖਪਤਕਾਰਾਂ ਨਹੀਂ ਮਿਲੇਗੀ। ਕਿਸਾਨਾਂ ਦੇ ਮੋਟਰਾਂ ਦੇ ਬਿੱਲ ਵੀ ਲੱਗਣਗੇ। ਜਿਹੜੇ ਬਿਜਲੀ ਪੈਦਾ ਕਰਨ ਦਾ ਹੱਕ ਸਰਕਾਰ ਨੇ ਪਹਿਲਾਂ ਹੀ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਹੇੈ ਹੁਣ ਬਿਜਲੀ ਦੇ ਅਧਿਕਾਰ ਵੀ ਨਿੱਜੀ ਕੰਪਨੀਆਂ ਨੂੰ ਦੇ ਦਿੱਤੇ ਜਾਣਗੇ। ਬਿਜਲੀ ਬੋਰਡ ਨੂੰ ਪੰਜਾਬ ਦੇ ਅਦਾਰੇ ਵਿੱਚੋਂ ਕੱਢ ਕੇ ਕੇਂਦਰ ਦਾ ਅਦਾਰਾ ਬਣਾ ਦਿੱਤਾ ਜਾਵੇਗਾ ਤੇ ਬਿਜਲੀ ਦੇ ਰੇਟ ਵੀ ਵਧਾ ਦਿੱਤੇ ਜਾਣਗੇ। ਜੇਕਰ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਬਿਜਲੀ ਸੋਧ ਬਿੱਲ ਰੱਦ ਨਹੀਂ ਕਰਦੀ ਤਾਂ ਜਥੇਬੰਦੀ 8 ਜੂਨ ਨੂੰ ਡੀਸੀ ਦਫ਼ਤਰ ਫਿਰੋਜ਼ਪੁਰ ਅੱਗੇ ਮੋਰਚਾ ਲਗਾ ਕੇ ਤਿੱਖਾ ਸੰਘਰਸ਼ ਕਰੇਗੀ । ਇਸ ਧਰਨੇ ਨੂੰ ਸਫ਼ਲ ਬਣਾਉਣ ਵਾਲਿਆਂ ਵਿੱਚ ਗੁਰਮੇਲ ਸਿੰਘ ਗਿੱਲ ,ਹਰਫੂਲ ਸਿੰਘ ,ਬਚਿੱਤਰ ਸਿੰਘ, ਅੰਗਰੇਜ਼ ਸਿੰਘ, ਮੱਸਾ ਸਿੰਘ, ਟਹਿਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
Real Estate