ਚੀਨੀ ਫੌਜ ਨੇ ਭਾਰਤ ਦੀ ਸਰਹੱਦ ਨੇੜੇ ਸਰਗਰਮੀਆਂ ਵਧਾਈਆਂ

35

ਚੰਡੀਗੜ, 31 ਮਈ (ਜਗਸੀਰ ਸਿੰਘ ਸੰਧੂ) : ਭਾਰਤ ਤੇ ਚੀਨ ਦਰਮਿਆਨ ਤਣਾਅ ਵਧ ਗਿਆ ਹੈ। ਚੀਨੀ ਫੌਜ ਨੇ ਆਪਣੀ ਤਿਆਰੀ ਵਧਾ ਦਿੱਤੀ ਹੈ ਅਤੇ ਉਸਨੇ ਭਾਰਤੀ ਸਰਹੱਦ ਨੇੜੇ ਤੋਪਾ ਤੇ ਹੋਰ ਮਾਰੂ ਹਥਿਆਰ ਇਕੱਠੇ ਕਰਕੇ ਸੁਰੂ ਕਰ ਦਿੱਤੇ ਹਨ। ਦੋਵੇਂ ਦੇਸ਼ ਇਸ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਇਸ ਦੇ ਨਾਲ ਹੀ ਚੀਨ ਨੇ ਆਪਣੇ ਖੇਤਰ ਵਿੱਚ ਸੈਨਿਕਾਂ ਦੀ ਤਿਆਰੀ ਵਧਾ ਦਿੱਤੀ ਹੈ। ਸੂਤਰਾਂ ਮੁਤਾਬਿਕ ਪੂਰਬੀ ਲੱਦਾਖ ਵਿੱਚ ਚੀਨੀ ਆਰਮੀ ਦੇ ਕਲਾਸ ਏ ਵਾਹਨ ਵੇਖੇ ਜਾ ਸਕਦੇ ਹਨ। ਇਹ ਖੇਤਰ ਐਲ.ਏ.ਸੀ ਦੇ ਨੇਡ਼ੇ ਹੈ।ਚੀਨੀ ਸੈਨਾ ਦੀਆਂ ਗੱਡੀਆਂ ਭਾਰਤੀ ਸਰਹੱਦ ਤੋਂ 25 ਤੋਂ 30 ਕਿਲੋਮੀਟਰ ਦੀ ਦੂਰੀ ‘ਤੇ ਹੈ। ਉਨ੍ਹਾਂ ਕੋਲ ਹਥਿਆਰ ਹਨ ਅਤੇ ਜਦੋਂ ਵੀ ਹਾਲਾਤ ਵਿਗੜਦੇ ਹਨ ਤਾਂ ਉਹ ਕੁਝ ਘੰਟਿਆਂ ਵਿੱਚ ਹੀ ਮੋਰਚੇ ਤੇ ਪਹੁੰਚ ਸਕਦੇ ਹਨ।ਇੰਝ ਲੱਗਦਾ ਹੈ ਕਿ ਚੀਨ ਗੱਲਬਾਤ ਦੇ ਬਹਾਨੇ ਵਜੋਂ ਸੈਨਿਕ ਤਿਆਰੀ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ।

Real Estate