ਸੜਕ ਹਾਦਸੇ ‘ਚ ਏ.ਐੱਸ.ਆਈ. ਦੀ ਮੌਤ

ਫਿਰੋਜ਼ਪੁਰ 31 ਮਈ (ਬਲਬੀਰ ਸਿੰਘ ਜੋਸਨ) : ਡੀ.ਐੱਸ.ਪੀ ਹੈੱਡਕੁਆਰਟਰ ਫਿਰੋਜ਼ਪੁਰ ਨਾਲ ਬਤੌਰ ਰੀਡਰ ਸੇਵਾ ਨਿਭਾਅ ਰਹੇ ਏ.ਐੱਸ.ਆਈ. ਬਲਵਿੰਦਰ ਸਿੰਘ ਦੀ ਬੀਤੀ ਰਾਤ ਸੜਕ ਹਾਦਸੇ ‘ਚ ਮੌਤ ਹੋ ਜਾਣ ਦੀ ਖਬਰ ਹੈ। ਸੂਚਨਾ ਮੁਤਾਬਕ ਏ.ਐੱਸ.ਆਈ. ਬਲਵਿੰਦਰ ਸਿੰਘ ਬੀਤੀ ਰਾਤ ਸਾਢੇ 10 ਵਜੇ ਸਵਿੱਫਟ ਕਾਰ ਨੰਬਰ ਪੀ.ਬੀ. 05-9001 ‘ਤੇ ਆਪਣੇ ਘਰ ਕੈਨਾਲ ਕਲੋਨੀ ਵਾਪਸ ਜਾ ਰਹੇ ਸੀ ਕਿ ਮਾਲ ਰੋਡ ਫਿਰੋਜ਼ਪੁਰ ਛਾਉਣੀ ਦੇ ਨਜ਼ਦੀਕ ਅਚਾਨਕ ਉਸ ਦੀ ਕਾਰ ਬੇਕਾਬੂ ਹੋ ਕੇ ਚੌਕ ‘ਚ ਜਾ ਟਕਰਾਈ ਅਤੇ ਏ.ਐੱਸ.ਆਈ. ਬਲਵਿੰਦਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ। ਫਿਰੋਜ਼ਪੁਰ ਛਾਉਣੀ ਦੇ ਥਾਣਾ ਵਿਖੇ ਕਾਰਵਾਈ ਕੀਤੀ ਜਾ ਰਹੀ ਹੈ।
Real Estate