ਪ੍ਰੋ: ਵਰਾਵਰਾ ਰਾਓ ਨੂੰ ਤੁਰੰਤ ਰਿਹਾਅ ਕੀਤਾ ਜਾਵੇ-ਜਮਹੂਰੀ ਅਧਿਕਾਰ ਸਭਾ

216

ਬਠਿੰਡਾ/ 31 ਮਈ/ ਬਲਵਿੰਦਰ ਸਿੰਘ ਭੁੱਲਰ
ਲੋਕ ਆਗੂ ਪ੍ਰੋਫੈਸਰ ਵਰਾਵਰਾ ਰਾਓ ਨੂੰ ਤੁਰੰਤ ਜੇਲ ਵਿੱਚੋਂ ਰਿਹਾਅ ਕੀਤਾ ਜਾਵੇ ਤਾਂ ਜੋ ਉਹਨਾਂ ਦਾ ਸਹੀ ਇਲਾਜ ਕਰਵਾਇਆ ਜਾ ਸਕੇ। ਇਹ ਮੰਗ ਜਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਨੇ ਕੀਤੀ। ਸਭਾ ਦੇ ਪ੍ਰਧਾਨ ਪ੍ਰਿ: ਬੱਗਾ ਸਿੰਘ ਅਤੇ ਪ੍ਰੈਸ ਸਕੱਤਰ ਡਾ: ਅਜੀਤਪਾਲ ਸਿੰਘ ਨੇ ਦੱਸਿਆ ਕਿ ਪ੍ਰੋ: ਵਰਾਵਰਾ ਰਾਓ ਜੇਰੇ ਇਲਾਜ ਹਨ, ਜਿਹਨਾਂ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਦੋਵਾਂ ਆਗੂਆਂ ਨੇ ਦੱਸਿਆ ਕਿ ਪ੍ਰੋ: ਵਰਾਵਰਾ ਰਾਓ ਦੀ ਜੀਵਨ ਸਾਥਣ ਸ੍ਰੀਮਤੀ ਹੇਮਲਤਾ ਅਨੁਸਾਰ ਪ੍ਰੋ: ਰਾਓ ਨੂੰ ਚੁੱਪ ਚੁਪੀਤੇ ਤਾਲੋਜਾ ਜੇਲ ਤੋਂ ਜੇਜੇ ਹਸਪਤਾਲ ਮੁੰਬਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਹਨਾਂ ਨੂੰ ਹਸਪਤਾਲ ਦਾਖ਼ਲ ਕਰਵਾਉਣ ਦੀ ਖ਼ਬਰ ਚਿੰਤਾਭਰੀ ਹੈ। ਪ੍ਰੋ: ਰਾਓ ਇੱਕ ਦਿਨ ਪਹਿਲਾਂ ਜੇਲ ਵਿੱਚ ਬੇਹੋਸ਼ ਹੋ ਕੇ ਡਿੱਗ ਪਏ ਸਨ, ਜੇਜੇ ਹਸਪਤਾਲ ਵੱਲੋਂ ਭਾਵੇਂ ਉਹਨਾਂ ਦੀਆਂ ਸਾਰੀਆਂ ਅਹਿਮ ਰਿਪੋਰਟਾਂ ਨਾਰਮਲ ਦੱਸੀਆਂ ਗਈਆਂ ਹਨ, ਪਰ ਉਹਨਾਂ ਦਾ ਉ¤ਥੇ ਦਾਖਲ ਕਰਵਾਉਣਾ ਚਿੰਤਾਜਨਕ ਹੈ।
ਆਗੂਆਂ ਨੇ ਦੱਸਿਆ ਕਿ ਅਜੇ ਤੱਕ ਪ੍ਰੋ: ਰਾਓ ਦਾ ਪਰਿਵਾਰ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਪਹੁੰਚ ਨਹੀਂ ਸਕਿਆ। ਕਾਨੂੰਨੀ ਤੌਰ ਤੇ ਉਹਨਾਂ ਨੂੰ ਮਿਲਣ ਦੀ ਇਜਾਜਤ ਲੈਣ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਉਹਨਾਂ ਕੇਂਦਰ ਸਰਕਾਰ, ਮਹਾਂਰਾਸਟਰ ਤੇ ਤੇ¦ਗਾਨਾ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰੋ: ਰਾਓ ਦੀ ਸਿਹਤ ਦੀ ਅਸਲੀ ਹਾਲਤ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਅਤੇ ਉਹਨਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕਰਵਾਈ ਜਾਵੇ।
ਸਭਾ ਦੇ ਆਗੂਆਂਨੇ ਦੱਸਿਆ ਕਿ ਪ੍ਰੋ: ਰਾਓ ਪਹਿਲਾਂ ਵੀ ਇੱਕ ਝੂਠੇ ਮੁਕੱਦਮੇ ਵਿੱਚ ਅਠਾਰਾਂ ਮਹੀਨੇ ਜੇਲ ’ਚ ਰਹਿ ਚੁੱਕੇ ਹਨ, ਉਹਨਾਂ ਦੇ ਬੇਹੋਸ ਹੋ ਕੇ ਡਿੱਗਣ ਸਬੰਧੀ ਮਾਹਰ ਡਾਕਟਰਾਂ ਦੀ ਟੀਮਤੋਂ ਮੈਡੀਕਲ ਜਾਂਚ ਕਰਵਾਉਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਉਹ ਕਈ ਬੀਮਾਰੀਆਂ ਤੋਂ ਪੀੜਤ ਹਨ। ਉਹਨਾਂ ਦੀ ਸਹੀ ਜਾਂਚ ਕਰਵਾਉਣ ਅਤੇ ਇਲਾਜ ਕਰਵਾਉਣ ਲਈ ਉਹਨਾਂ ਨੂੰ ਤੁਰੰਤ ਰਿਹਾਅ ਕਰਵਾਇਆ ਜਾਵੇ। ਆਗੂਆਂ ਨੇ ਦੱਸਿਆ ਕਿ ਪ੍ਰੋ: ਰਾਓ 1969 ਤੋਂ ਇਨਕਲਾਬੀ ਲਹਿਰ ਵਿੱਚ ਕੰਮ ਕਰ ਰਹੇ ਹਨ, ਉਹਨਾਂ ਦੀ ਲੋਕਾਂ ਦੇ ਹੱਕਾਂ ਵਿੱਚ ਉਠਾਈ ਅਵਾਜ਼ ਤੋਂ ਨਰਾਜ ਸਰਕਾਰ ਬਦਲਾਲਊ ਕਾਰਵਾਈ ਅਧੀਨ ਉਹਨਾਂ ਨੂੰ ਜੇਲਾਂ ਵਿੱਚ ਬੰਦ ਕਰਦੀ ਰਹਿੰਦੀ ਹੈ।

Real Estate