ਨੇਪਾਲ ਸਰਕਾਰ ਨੇ ਭਾਰਤੀ ਇਲਾਕਿਆਂ ਨੂੰ ਆਪਣਾ ਖੇਤਰ ਦਰਸਾਉਂਦਾ ਨਕਸ਼ਾ ਜਾਰੀ ਕੀਤਾ

271

ਚੰਡੀਗੜ, 31 ਮਈ (ਜਗਸੀਰ ਸਿੰਘ ਸੰਧੂ) : ਭਾਰਤ ਦੇ ਵਿਰੋਧ ਦੇ ਬਾਵਜੂਦ ਵੀ ਨੇਪਾਲ ਨੇ ਅੱਜ ਉਹ ਨਵਾਂ ਨਕਸ਼ਾ ਜਾਰੀ ਕਰ ਦਿੱਤਾ ਹੈ, ਜਿਸ ਨਕਸ਼ੇ ਵਿੱਚ ਕਾਲਾਪਾਣੀ, ਲਿਪੁਲੇਖ, ਲਿਪਿਆਧੁਰਾ ਇਲਾਕਿਆਂ ਨੂੰ ਨੇਪਾਲ ਦਾ ਹਿੱਸਾ ਦਰਸਾਇਆ ਗਿਆ ਹੈ, ਜਦੋਂਕਿ ਭਾਰਤ ਇਹਨਾਂ ਇਲਾਕਿਆਂ ‘ਤੇ ਆਪਣਾ ਅਧਿਕਾਰ ਦੱਸਦਾ ਆ ਰਿਹਾ ਹੈ। ਨੇਪਾਲ ਦੀ ਸਰਕਾਰ ਵੱਲੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਸਿਵਮਿਆ ਤੁੰਬਾਗਫੇ ਵੱਲੋਂ ਐਤਵਾਰ ਨੂੰ ਇਸ ਵਿਵਾਦਤ ਨਵੇਂ ਨਕਸ਼ੇ ਨੂੰ ਲੈ ਕੇ ਨੇਪਾਲੀ ਸੰਸਦ ਵਿੱਚ ਇੱਕ ਸੰਵਿਧਾਨਕ ਸੋਧ ਬਿੱਲ ਪੇਸ਼ ਕੀਤਾ ਗਿਆ, ਜਿਸ ਨੂੰ ਮੁੱਖ ਵਿਰੋਧੀ ਧਿਰ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ। ਹੁਣ ਨੇਪਾਲ ਦੇ ਸਾਰੇ ਸਰਕਾਰੀ ਦਫਤਰਾਂ, ਸਕੂਲਾਂ ਤੇ ਕਾਲਜਾਂ ਵਿੱਚ ਇਸ ਨਕਸੇ ਦੀ ਵਰਤੋਂ ਕੀਤੀ ਜਾਵੇਗੀ।

Real Estate