ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨ ਹੋਣ ਲੱਗੇ ਹਿੰਸਕ, 30 ਸ਼ਹਿਰਾਂ ਵਿੱਚ ਲਗਾਉਣਾ ਪਿਆ ਕਰਫਿਊ

220

ਮਿਨੇਸੋਟਾ(ਅਮਰੀਕਾ) 31 ਮਈ, (ਪੰਜਾਬੀ ਨਿਊਜ ਆਨਲਾਇਨ) : ਪੁਲਸ ਹਿਰਾਸਤ ਵਿੱਚ ਕਾਲੇ ਵਿਅਕਤੀ ਦੀ ਹੋਈ ਮੌਤ ਤੋਂ ਬਾਅਦ ਅਮਰੀਕਾ ਵਿੱਚ ਵਿਰੋਧ ਪ੍ਰਦਰਸ਼ਨ ਹਿੰਸਕ ਹੋਣ ਲੱਗੇ ਹਨ। ਅਮਰੀਕਾ ਜਿਥੇ ਕੋਰੋਨਾ ਦੀ ਮਹਾਂਮਾਰੀ ਨਾਲ ਲੜ ਰਿਹਾ ਹੈ, ਉਥੇ ਇੱਕ ਨਵੇਂ ਵਿਵਾਦ ਕਾਰਨ ਅਮਰੀਕਾ ਨੂੰ 30 ਸ਼ਹਿਰਾਂ ਵਿੱਚ ਕਰਫਿਊ ਲਗਾਉਣਾ ਪਿਆ ਹੈ। ਪਿਛਲੇ ਦਿਨੀਂ ਅਮਰੀਕਾ ਦੇ ਮਿਨੇਸੋਟਾ ਸੂਬੇ ਦੇ ਮਿਨੇਪੋਲਿਸ ਸਹਿਰ ਵਿੱਚ ਗ੍ਰਿਫਤਾਰੀ ਦੌਰਾਨ ਅਮਰੀਕਾ ਪੁਲਸ ਦੇ ਇੱਕ ਅਧਿਕਾਰੀ ਹੱਥੋਂ ਕਾਲੇ ਵਿਅਕਤੀ ਦੀ ਹੋਈ ਮੌਤ ਤੋਂ ਬਾਅਦ ਅਮਰੀਕਾ ਦੇ 30 ਸਹਿਰਾਂ ਵਿੱਚ ਦੰਗੇ ਭੜਕ ਗਏ ਹਨ। ਇਸ ਮਾਮਲੇ ਨੂੰ ਲੈ ਕੇ ਮਿਨੇਸੋਟਾ ਤੋਂ ਇਲਾਵਾ ਕੈਲੀਫਰੋਨੀਆ, ਕੋਲੋਰਾਡੋ, ਫਲੋਰੀਡਾ, ਜਾਰਜੀਆ, ਇਨੀਨੋਇਸ, ਕੈਂਟਕੀ, ਨਿਊਯਾਰਕ, ਓਹੀਓ, ਉਰੇਗਾਨ, ਪੈਨਸੇਲਵੇਨੀਆ, ਸਾਊਥ ਕੈਰੋਲਿਨਾ, ਟੈਨਸੀ, ਯੂਟਾ, ਵਾਸਿੰਗਟਨ ਅਤੇ ਵਿਸਕਾਨਸਿਟ ਆਦਿ  ਰਾਜਾਂ ਵਿੱਚ ਪ੍ਰਦਰਸਨ ਹੋ ਰਹੇ ਹਨ। ਇਹਨਾਂ ਪ੍ਰਦਰਸਨਾਂ ਦੌਰਾਨ ਕਈ ਥਾਂਈ ਹਿੰਸਕ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਪ੍ਰਦਰਸਨਕਾਰੀਆਂ ਵੱਲੋਂ ਕੁਝ ਥਾਵਾਂ ‘ਤੇ ਅੱਗਜਨੀ ਅਤੇ ਭੰਨਤੋੜ ਦੀਆਂ ਘਟਨਾਵਾਂ ਵੀ ਕੀਤੀਆਂ ਗਈਆਂ ਹਨ। ਇਸ ਦੌਰਾਨ ਅਮਰੀਕੀ ਪੁਲਸ ਹੁਣ ਤੱਕ 1400 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕਰ ਚੁੱਕੀ ਹੈ।

Real Estate