ਹਨੇਰੀ ਨੇ ਪੰਜਾਬ ਵੱਲ ਆਉਂਦੇ ਟਿੱਡੀ ਦਲ ਨੂੰ ਪਾਕਿਸਤਾਨ ਵੱਲ ਧੱਕਿਆ

289

ਚੰਡੀਗੜ, 30 ਮਈ (ਜਗਸੀਰ ਸਿੰਘ ਸੰਧੂ) : ਹਨੇਰੀ ਨੇ ਪੰਜਾਬ ਵੱਲ ਆਉਂਦੇ ਟਿੱਡੀ ਦਲ ਨੂੰ ਪਾਕਿਸਤਾਨ ਵੱਲ ਧੱਕ ਦਿੱਤਾ ਹੈ। ਜਿਕਰਯੋਗ ਹੈ ਕਿ ਇਹ ਟਿੱਡੀ ਦਲ ਵੀਰਵਾਰ ਰਾਤ ਨੂੰ ਉਤਰ ਪ੍ਰਦੇਸ਼ ਦੇ ਝਾਂਸੀ ਵਿਚ ਰੁਕਿਆ ਸੀ, ਜੋ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਦਤਿਆ, ਨਿਵਾੜੀ ਅਤੇ ਟਕੀਮਗੜ੍ਹ ਵਿਚ ਆ ਗਿਆ ਹੈ। ਅਜਿਹੇ ਵਿਚ ਇਹ ਟਿੱਡੀ ਦਲ ਰਾਜਸਥਾਨ ਵਿੱਚੋਂ ਹੁੰਦਾ ਹੋਇਆ ਪੰਜਾਬ ਵੱਲ ਵਧ ਰਿਹਾ ਸੀ, ਪਰ ਪੰਜਾਬ ਵਿਚ ਤੇਜ਼ ਹਵਾਵਾਂ ਨੇ ਟਿੱਡੀ ਦਲ ਦੀ ਰਾਹ ਰੋਕ ਦਿੱਤੀ ਹੈ ਜਦਕਿ ਦਿੱਲੀ ਪੰਜਾਬ ਵਿਚ ਵੀਰਵਾਰ ਦੇਰ ਸ਼ਾਮ ਚੱਲੀ ਤੇਜ਼ ਹਵਾਵਾਂ ਨੇ ਰਾਜਸਥਾਨ ਦੇ ਸੰਗਰੀਆ ਦੇ ਕੋਲ ਆ ਰਹੇ ਟਿੱਡੀ ਦਲ ਦਾ ਰੁਖ਼ ਮੋੜ ਦਿੱਤਾ ਹੈ। ਇਸ ਤੋਂ ਇਥੇ ਟਿੱਡੀ ਦਲ ਦੇ ਹਮਲੇ ਦਾ ਖ਼ਤਰਾ ਟਲ ਗਿਆ ਹੈ ਪਰ ਪੰਜਾਬ ਹਰਿਆਣਾ ਸਰਹੱਦ ‘ਤੇ ਪਿੰਡ ਡੂਮਵਾਲੀ ਦੇ ਬੈਰੀਅਰ ‘ਤੇ ਖੇਤੀ ਵਿਭਾਗ ਦੀਆਂ ਟੀਮਾਂ ਪਹਿਲਾਂ ਵਾਂਗ ਹੀ ਚੌਕਸ ਹੈ। ਸਰਹੱਦੀ ਪਿੰਡਾਂ ਵਿਚ ਕਿਸਾਨਾਂ ਨੂੰ ਵੀ ਪੂਰੀ ਤਰ੍ਹਾਂ ਅਲਰਟ ਰਹਿਣ ਨੂੰ ਕਿਹਾ ਗਿਆ ਹੈ। ਗੌਰਤਲਬ ਹੈ ਕਿ ਰਾਜਸਥਾਨ ਦੇ ਸੰਗਰੀਆ ਮੰਡੀ ਤੋਂ ਪੰਜਾਬ ਦੀ ਦੁਰੀ ਸਿਰਫ਼ 20 ਕਿਲੋਮੀਟਰ ਹੈ। ਭਾਵੇਂ ਹੁਣ ਪੰਜਾਬ ਵਿੱਚ ਇਸ ਟਿੱਡੀ ਦਲ ਦੇ ਹਮਲੇ ਦੀ ਸੰਭਾਵਨਾ ਖਤਮ ਹੋ ਗਈ ਹੈ, ਪਰ ਫਿਰ ਵੀ ਪ੍ਰਸ਼ਾਸਨ ਪੂਰੀ ਤਰ੍ਹਾਂ ਸਤਰਕ ਹੈ। ਦਰਅਸਲ ਮਾਹਰਾਂ ਦਾ ਕਹਿਣਾ ਹੈ ਕਿ ਹਨੇਰੀ ਨੇ ਪੰਜਾਬ ਵੱਲ ਆਉਂਦੇ ਟਿੱਡੀ ਦਲ ਨੂੰ ਪਾਕਿਸਤਾਨ ਵੱਲ ਧੱਕ ਦਿੱਤਾ ਹੈ।

 

Real Estate