ਪੰਜ ਦਿਨਾਂ ਤੋਂ ਝਾਂਸੀ ਰੇਲਵੇ ਸਟੇਸ਼ਨ ‘ਤੇ ਖੜੀ ਸ਼ਰਮਿਕ ਸਪੈਸ਼ਲ ਰੇਲ ਗੱਡੀ ਦੀ ਟਾਇਲਟ ‘ਚੋਂ ਮਜਦੂਰ ਦੀ ਲਾਸ਼ ਮਿਲੀ

169

ਚੰਡੀਗੜ, 30 ਮਈ (ਜਗਸੀਰ ਸਿੰਘ ਸੰਧੂ) : ਲਾਕਡਾਊਨ ਦੌਰਾਨ ਲੱਖਾਂ ਦੁਸਵਾਰੀਆਂ ਝੱਲ ਕੇ ਆਪੋ ਆਪਣੇ ਰਾਜਾਂ ਵੱਲੋਂ ਪੈਦਲ ਜਾਂਦੇ ਮਜਦੂਰਾਂ ਦੀ ਰਸਤੇ ਵਿੱਚ ਮੌਤ ਦੀ ਘਟਨਾਵਾਂ  ਵਿੱਚ ਉਸ ਸਮੇਂ ਇੱਕ ਹੋਰ ਵਾਧਾ ਹੋ ਗਿਆ ਜਦੋਂ ਬੀਤੇ ਵੀਰਵਾਰ ਨੂੰ ਝਾਂਸੀ ਸਟੇਸ਼ਨ ‘ਤੇ ਖੜੀ ਸ਼ਰਮੀਕ ਸਪੈਸ਼ਲ ਰੇਲ ਗੱਡੀ ਦੇ ਟਾਇਲਟ ਵਿੱਚੋਂ ਇੱਕ ਮਜਦੂਰ ਦੀ ਲਾਸ਼ ਮਿਲੀ। ਜਿਕਰਯੋਗ ਹੈ ਕਿ ਇਹ ਰੇਲ ਗੱਡੀ ਝਾਂਸੀ ਤੋਂ 23 ਮਈ ਨੂੰ ਗੋਰਖਪੁਰ ਲਈ ਰਵਾਨਾ ਹੋਈ ਸੀ ਅਤੇ ਪੰਜ ਦਿਨ ਬਾਅਦ ਜਦੋਂ ਰੇਲ ਨੂੰ ਸਨੇਟਾਈਜ਼ ਕੀਤਾ ਜਾ ਰਿਹਾ ਸੀ ਤਾਂ ਇਸ ਰੇਲ ਗੱਡੀ ਦੇ ਇੱਕ ਡੱਬੇ ਦੇ ਟਾਇਲਟ ਵਿਚੋਂ ਇਹ ਲਾਸ਼ ਮਿਲੀ ਹੈ, ਜਿਸ ਦੀ ਸੂਚਨਾ ‘ਤੇ ਰੇਲਵੇ ਪ੍ਰਸ਼ਾਸਨ ਹਰਕਤ ‘ਚ ਆਇਆ ਅਤੇ ਕੀਤੀ ਗਈ ਜਾਂਚ ਦੌਰਾਨ ਪਾਇਆ ਗਿਆ ਕਿ 23 ਮਈ ਨੂੰ ਕਸਬੇ ਦਾ ਪ੍ਰਵਾਸੀ ਮਜ਼ਦੂਰ ਗੋਰਖਪੁਰ ਜਾਣ ਲਈ ਉਸੇ ਰੇਲ ਗੱਡੀ ‘ਚ ਸਵਾਰ ਹੋਇਆ ਸੀ। ਗੋਰਖਪੁਰ ਤੋਂ 27 ਮਈ ਨੂੰ ਪਰਤੀ 04168 ਸ਼ਰਮੀਕ ਸਪੈਸ਼ਲ ਰੇਲਗੱਡੀ ਸ਼ਾਮ ਨੂੰ ਅਗਲੀ ਯਾਤਰਾ ਲਈ ਰੇਲਵੇ ਵਿਹੜੇ ‘ਚ ਤਿਆਰ ਕੀਤੀ ਜਾ ਰਹੀ ਸੀ। ਸਫਾਈ ਦੇ ਸਮੇਂ ਐਸਈ 068226 ਬੋਗੀ ਦਾ ਟਾਇਲਟ ਨਹੀਂ ਖੁੱਲ• ਰਿਹਾ ਸੀ। ਦਰਵਾਜ਼ਾ ਭੰਨਿਆ ਗਿਆ ਤਾਂ ਰੇਲਵੇ ਕਰਮਚਾਰੀਆਂ ਨੇ 38 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਹੈਰਾਨ ਰਹਿ ਗਏ। ਤੁਰੰਤ ਜੀਆਰਪੀ ਅਤੇ ਆਰਪੀਐਫ ਨੂੰ ਸੂਚਨਾ ਦਿੱਤੀ ਗਈ।
ਮ੍ਰਿਤਕ ਲਾਸ਼ ਕੋਲੋਂ ਤਲਾਸ਼ੀ ਦੌਰਾਨ ਮੋਬਾਈਲ ਫੋਨ ਤੋਂ ਇਲਾਵਾ ਜੇਬ ਚੋਂ 27282 ਰੁਪਏ ਨਕਦ, ਆਧਾਰ ਕਾਰਡ, ਪੈਨ ਕਾਰਡ, ਏਟੀਐਮ, ਝਾਂਸੀ ਤੋਂ ਗੋਰਖਪੁਰ ਜਾਣ ਵਾਲੀ 23 ਮਈ ਦੀ ਯਾਤਰਾ ਟਿਕਟ ਮਿਲੀ। ਜੀ.ਆਰ.ਪੀ ਵੱਲੋਂ ਕੋਰੋਨਾ ਜਾਂਚ ਅਤੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਸ਼ੁੱਕਰਵਾਰ ਨੂੰ ਰਿਸ਼ਤੇਦਾਰਾਂ ਹਵਾਲੇ ਕਰ ਦਿੱਤਾ ਗਿਆ। ਹਾਲਾਂਕਿ ਮੈਡੀਕਲ ਕਾਲਜ ਤੋਂ ਕੋਰੋਨਾ ਜਾਂਚ ਰਿਪੋਰਟ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ। ਪਰਿਵਾਰ ਨੇ ਝਾਂਸੀ ਚ ਹੀ ਅੰਤਿਮ ਸਸਕਾਰ ਕਰ ਦਿੱਤਾ। ਜੀ.ਆਰ.ਪੀ ਮੁਤਾਬਿਕ ਲਾਸ਼ ਕੋਲੋਂ ਪ੍ਰਾਪਤ ਹੋਏ ਆਧਾਰ ਕਾਰਡ ‘ਚ ਮ੍ਰਿਤਕ ਦਾ ਨਾਮ ਮੋਹਨ ਸ਼ਰਮਾ ਪੁੱਤਰ ਸੁਭਾਸ਼ ਸ਼ਰਮਾ, ਹਲਕਾ ਥਾਣਾ ਗੌੜ ਜ਼ਿਲ•ਾ ਬਸਤੀ ਲਿਖਿਆ ਹੋਇਆ ਸੀ। ਮ੍ਰਿਤਕ ਮੋਹਨ ਸ਼ਰਮਾਂ ਦੇ ਪਰਵਾਰਿਕ ਮੈਂਬਰਾਂ ਮੁਤਾਬਿਕ ਉਹ ਸੂਗਰ ਦਾ ਮਰੀਜ਼ ਸੀ।

Real Estate