ਪਾਇਲਟ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਉਣ ‘ਤੇ ਮਾਸਕੋ ਜਾਂਦਾ ਜਹਾਜ ਅੱਧਵਾਟਿਓ ਮੋੜਿਆ

291

ਨਵੀਂ ਦਿੱਲੀ, 30 ਮਈ (ਪੰਜਾਬੀ ਨਿਊਜ਼ ਆਨਲਾਇਨ) : ਏਅਰ ਇੰਡੀਆ ਦੀ ਉਡਾਣ (ਏਆਈ -1945) ਵੰਦੇ ਭਾਰਤ ਮਿਸ਼ਨ ਦੇ ਤਹਿਤ ਦਿੱਲੀ ਤੋਂ ਮਾਸਕੋ ਜਾ ਰਹੀ ਸੀ।ਜਿਸ ਨੂੰ ਅੱਧੇ ਰੱਸਤੇ ਤੋਂ ਵਾਪਿਸ ਬੁਲਾ ਲਿਆ ਗਿਆ ਕਿਉਂਕਿ ਜਹਾਜ਼ ਦੇ ਪਾਇਲਟ ਦੀ ਕੋਵਿਡ-19 ਟੈਸਟ ਰਿਪੋਰਟ ਪੌਜ਼ੇਟਿਵ ਆਈ ਸੀ।ਜਿਸ ਤੋਂ ਬਾਅਦ ਹਵਾਈ ਜਹਾਜ਼ ਨੂੰ ਦਿੱਲੀ ਏਅਰਪੋਰਟ ‘ਤੇ ਸੈਨੀਟਾਇਜ਼ ਕੀਤਾ ਜਾ ਰਿਹਾ ਹੈ। ਇਹ ਉਡਾਣਾ ਲੌਕਡਾਊਨ ਕਾਰਨ ਫਸੇ ਭਾਰਤੀਆਂ ਨੂੰ ਕੱਢਣ ਲਈ ਜਾ ਰਹੀ ਸੀ। ਪਰ ਪਾਇਲਟ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਆਉਣ ਕਾਰਨ ਇਸ ਨੂੰ ਵਾਪਿਸ ਬੁਲਾ ਲਿਆ ਗਿਆ। ਸੂਤਰਾਂ ਮੁਤਾਬਿਕ ਇਸ ਜਹਾਜ਼ ਨੇ ਸਨਿੱਚਰਵਾਰ ਸਵੇਰੇ ਮਾਸਕੋ ਲਈ ਉਡਾਣ ਭਰੀ ਸੀ। ਇਸ ਜਹਾਜ਼ ‘ਚ ਦਿੱਲੀ-ਐਨਸੀਆਰ ਅਤੇ ਰਾਜਸਥਾਨ ਦੇ ਲੋਕਾਂ ਨੂੰ ਰੂਸ ਤੋਂ ਵਾਪਸ ਲਿਆਂਦਾ ਜਾਣਾ ਸੀ। ਰਸਤੇ ‘ਚ ਪਾਇਲਟ ਨੂੰ ਦੱਸਿਆ ਗਿਆ ਕਿ ਉਸ ਦੀ ਕੋਵਿਡ-19 ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਅੱਧੇ ਰਸਤੇ ‘ਚੋਂ ਵਾਪਸ ਮੁੜਨਾ ਪਿਆ। ਹੁਣ ਜਹਾਜ਼ ਨੂੰ ਪੂਰੀ ਤਰ੍ਹਾਂ ਸੈਨੇਟਾਈਜ਼ ਕਰਨ ਤੋਂ ਬਾਅਦ ਨਵੇਂ ਚਾਲਕ ਦਲ ਨੂੰ ਮਾਸਕੋ ਭੇਜਿਆ ਜਾਵੇਗਾ।

Real Estate