ਦੁਨੀਆਂ ਭਰ ‘ਚ ਕੋਰੋਨਾ ਦਾ ਕਹਿਰ ਜਾਰੀ, 3,66,418 ਲੋਕਾਂ ਦੀ ਮੌਤ, 60 ਤੋਂ ਲੱਖ ਲੋਕ ਕੋਰੋਨਾ ਦੀ ਮਾਰ ਹੇਠ ਆਏ

277

ਚੰਡੀਗੜ, 30 ਮਈ (ਜਗਸੀਰ ਸਿੰਘ ਸੰਧੂ) : ਦੁਨੀਆਂ ਭਰ ਵਿੱਚ ਕੋਰੋਨਾ ਦਾ ਕਹਿਰ ਜਾਰੀ ਹੈ, ਹੁਣ ਤੱਕ ਕੋਰੋਨਾ ਨਾਲ 3,66,418 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੁਨੀਆਂ ਦੇ 60 ਤੋਂ ਲੱਖ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ, ਜਦਕਿ ਦੁਨੀਆ ਭਰ ‘ਚ 26.50 ਲੱਖ ਤੋਂ ਵੱਧ ਲੋਕ ਇਲਾਜ ਤੋਂ ਬਾਅਦ ਕੋਰੋਨਾਵਾਇਰਸ ਤੋਂ ਠੀਕ ਹੋ ਚੁੱਕੇ ਹਨ। 30 ਲੱਖ ਲੋਕਾਂ ਦਾ ਅਜੇ ਵੀ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ।
ਕੋਰੋਨਾਵਾਇਰਸ ਦੁਨੀਆ ਦੇ 213 ਦੇਸ਼ਾਂ ਵਿੱਚ ਫੈਲਿਆ ਹੈ। ਪਿਛਲੇ 24 ਘੰਟਿਆਂ ਵਿੱਚ ਇੱਕ ਲੱਖ 25 ਹਜ਼ਾਰ ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਿੱਚ 4,869 ਦਾ ਵਾਧਾ ਹੋਇਆ ਹੈ। ਜਦੋਂ ਕਿ ਇੱਕ ਦਿਨ ਪਹਿਲਾਂ ਹੀ 4,612 ਲੋਕਾਂ ਦੀ ਮੌਤ ਹੋ ਗਈ ਸੀ। ਵਰਲਡਮੀਟਰ ਮੁਤਾਬਕ, ਵਿਸ਼ਵ ਭਰ ਵਿੱਚ ਹੁਣ ਤੱਕ ਲਗਪਗ 60 ਲੱਖ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਇਨ੍ਹਾਂ ਚੋਂ 3,66,418 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 26 ਲੱਖ 56 ਹਜ਼ਾਰ ਲੋਕ ਵਾਇਰਸ ਤੋਂ ਮੁਕਤ ਵੀ ਹੋ ਗਏ ਹਨ। ਦੁਨੀਆ ਦੇ ਲਗਪਗ 74 ਪ੍ਰਤੀਸ਼ਤ ਕੇਸ ਸਿਰਫ 12 ਦੇਸ਼ਾਂ ਚੋਂ ਆਏ ਹਨ। ਇਨ੍ਹਾਂ ਦੇਸ਼ਾਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 43 ਲੱਖ ਹੈ।

12 ਦੇਸ਼ਾਂ ‘ਚ ਇੱਕ ਲੱਖ ਤੋਂ ਵੱਧ ਕੋਰੋਨਾ ਦੇ ਕੇਸ ਆ ਚੁੱਕੇ ਹਨ।

ਰੂਸ, ਬ੍ਰਾਜ਼ੀਲ, ਸਪੇਨ, ਯੂਕੇ, ਇਟਲੀ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਦੋ ਲੱਖ ਨੂੰ ਪਾਰ ਕਰ ਗਈ ਹੈ। ਇਨ੍ਹਾਂ ਤੋਂ ਇਲਾਵਾ, ਇੱਥੇ ਛੇ ਦੇਸ਼ ਅਜਿਹੇ ਹਨ ਜਿੱਥੇ ਇੱਕ ਲੱਖ ਤੋਂ ਵੱਧ ਕੋਰੋਨ ਦੇ ਮਾਮਲੇ ਹਨ। ਅਮਰੀਕਾ ਸਣੇ ਇਨ੍ਹਾਂ 12 ਦੇਸ਼ਾਂ ਵਿੱਚ ਕੁੱਲ 43 ਲੱਖ ਕੇਸ ਦਰਜ ਹਨ। ਅਮਰੀਕਾ ਤੋਂ ਇਲਾਵਾ ਰੂਸ ਅਤੇ ਬ੍ਰਾਜ਼ੀਲ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇੱਥੇ ਛੇ ਦੇਸ਼ (ਅਮਰੀਕਾ, ਸਪੇਨ, ਇਟਲੀ, ਫਰਾਂਸ, ਬ੍ਰਿਟੇਨ, ਬ੍ਰਾਜ਼ੀਲ) ਹਨ ਜਿਥੇ 25 ਹਜ਼ਾਰ ਤੋਂ ਵੱਧ ਲੋਕ ਮਰ ਚੁੱਕੇ ਹਨ। ਦੱਸ ਦਈਏ ਕਿ ਚੀਨ ਟੌਪ 10 ਸੰਕਰਮਿਤ ਦੇਸ਼ਾਂ ਦੀ ਸੂਚੀ ਚੋਂ ਬਾਹਰ ਹੋ ਗਿਆ ਹੈ। ਇਸ ਦੇ ਨਾਲ ਹੀ ਭਾਰਤ ਚੋਟੀ ਦੇ 10 ਦੇਸ਼ਾਂ ਵਿਚ ਸ਼ਾਮਲ ਹੋ ਗਿਆ ਹੈ।

ਕੋਰੋਨਾ ਨੇ ਅਮਰੀਕਾ ਵਿੱਚ ਸਭ ਤੋਂ ਵੱਧ ਤਬਾਹੀ ਮਚਾਈ ਹੈ। ਅਮਰੀਕਾ ‘ਚ ਤਕਰੀਬਨ ਇੱਕ ਤਿਹਾਈ ਮਾਮਲਿਆਂ ਦੀ ਰਿਪੋਰਟ ਕੀਤੀ ਗਈ ਹੈ ਅਤੇ ਮੌਤਾਂ ਦਾ ਇੱਕ ਤਿਹਾਈ ਅਮਰੀਕਾ ਵਿਚ ਵੀ ਹੋਇਆ ਹੈ। ਕੋਰੋਨਾ ਵਿਚ ਯੂਕੇ ਵਿਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਜਦੋਂ ਕਿ ਯੂਕੇ ਵਿੱਚ ਮਰੀਜ਼ਾਂ ਦੀ ਗਿਣਤੀ ਰੂਸ, ਸਪੇਨ ਅਤੇ ਬ੍ਰਾਜ਼ੀਲ ਨਾਲੋਂ ਘੱਟ ਹੈ। ਇਸ ਤੋਂ ਬਾਅਦ ਇਟਲੀ, ਫਰਾਂਸ, ਜਰਮਨੀ, ਤੁਰਕੀ, ਇਰਾਨ, ਭਾਰਤ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

ਅਮਰੀਕਾ : 1,793,530, ਕੇਸ – 104,542 ਮੌਤਾਂ

ਬ੍ਰਾਜ਼ੀਲ : 468,338, ਕੇਸ – 27,944 ਮੌਤਾਂ

ਰੂਸ : 387,623, ਕੇਸ – 4,374 ਮੌਤਾਂ

ਸਪੇਨ : 285,644, ਕੇਸ – 27,121 ਮੌਤਾਂ

ਯੂਕੇ : 271,222, ਕੇਸ – 38,161 ਮੌਤਾਂ

ਇਟਲੀ : 232,248, ਕੇਸ – 33,229 ਮੌਤਾਂ

ਫਰਾਂਸ : 186,835, ਕੇਸ – 28,714 ਮੌਤਾਂ

ਜਰਮਨੀ : 183,019, ਕੇਸ – 8,594 ਮੌਤਾਂ

ਭਾਰਤ : 173,491, ਕੇਸ – 4,980 ਮੌਤਾਂ

ਤੁਰਕੀ : 162,120, ਕੇਸ – 4,489 ਮੌਤਾਂ

Real Estate