ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਅਮਰੀਕੀ ਰਾਸਟਰਪਤੀ ਟਰੰਪ ਦੇ ਬਿਆਨ ਦਾ ਖੰਡਨ

ਚੰਡੀਗੜ, 29 ਮਈ (ਜਗਸੀਰ ਸਿੰਘ ਸੰਧੂ) : ਅਮਰੀਕਾ ਦੇ ਰਾਸਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਅਤੇ ਚੀਨ ਦੇ ਸਬੰਧਾਂ ਵਿੱਚ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਦਿੱਤੇ ਗਏ ਬਿਆਨ ਦਾ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਖੰਡਨ ਕੀਤਾ ਗਿਆ ਹੈ। ਭਾਰਤ ਦੇ ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ਹਾਲ ਹੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਕੋਈ ਅਧਿਕਾਰਤ ਗੱਲਬਾਤ ਨਹੀਂ ਹੋਈ ਹੈ। ਦੋਵਾਂ ਆਗੂਆਂ ਵਿਚਕਾਰ ਆਖ਼ਰੀ ਗੱਲਬਾਤ 4 ਅਪ੍ਰੈਲ 2020 ਨੂੰ ਹੋਈ ਸੀ। ਇਸ ਗੱਲਬਾਤ ਦੌਰਾਨ ਟਰੰਪ ਤੇ ਮੋਦੀ ਵਿਚਕਾਰ ਕੋਵਿਡ-19 ਦੇ ਇਲਾਜ ਲਈ ਹਾਈਡ੍ਰੋ ਕਲੋਰੋਕਵੀਨ ਦਵਾਈ ਸਬੰਧੀ ਗੱਲਬਾਤ ਹੋਈ ਸੀ। ਉਦੋਂ ਅਮਰੀਕੀ ਰਾਸ਼ਟਰਪਤੀ ਨੇ ਇਸ ਦਵਾਈ ‘ਤੇ ਭਾਰਤ ਵੱਲੋਂ ਲਗਾਈ ਗਈ ਪਾਬੰਦੀ ਨੂੰ ਹਟਾਉਣ ਦੀ ਅਪੀਲ ਕੀਤੀ ਸੀ। ਵੀਰਵਾਰ ਨੂੰ ਰਾਸ਼ਟਰਪਤੀ ਟਰੰਪ ਨੇ ਵ•ਾਈਟ ਹਾਊਸ ਦੀ ਇਕ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਦਾਖ ਮੁੱਦੇ ‘ਤੇ ਬਹਤੇ ਚੰਗੇ ਮੂਡ ‘ਚ ਨਹੀਂ ਹਨ ਤੇ ਉਹ ਕਿਸੇ ਵੱਡੇ ਸੰਘਰਸ਼ ਲਈ ਤਿਆਰ ਨਹੀਂ ਹਨ। ”ਟਰੰਪ ਨੇ ਕਿਹਾ ਕਿ ਭਾਰਤ ਤੇ ਚੀਨ ਵਿਚਕਾਰ ਸਰਹੱਦ ਨੂੰ ਲੈ ਕੇ ਇੱਕ ਵੱਡਾ ਸੰਘਰਸ਼ ਚੱਲ ਰਿਹਾ ਹੈ। ਦੱਸ ਦੇਈਏ ਕਿ ਵੀਰਵਾਰ ਨੂੰ ਵਿਦੇਸ਼ ਮੰਤਰਾਲੇ ਨੇ ਵੀ ਇਹ ਸਪੱਸ਼ਟ ਕੀਤਾ ਸੀ ਕਿ ਅਸੀਂ ਸਥਾਪਤ ਤੰਤਰ ਕੂਟਨੀਤਕ ਸੰਪਰਕਾਂ ਜ਼ਰੀਏ ਸਿੱਧਾ ਚੀਨ ਨਾਲ ਸੰਪਰਕ ‘ਚ ਹਾਂ। ਭਾਰਤ-ਚੀਨ ਵਿਵਾਦ ਗੱਲਬਾਤ ਜ਼ਰੀਏ ਸੁਲਝਾ ਲਿਆ ਜਾਵੇਗਾ।

Real Estate