ਪੰਜਾਬ ‘ਚ ਕਰੋਨਾ ਨਾਲ 2 ਮੌਤਾਂ, ਕੋਰੋਨਾ ਦੇ 39 ਨਵੇਂ ਮਰੀਜ਼ ਆਏ

ਚੰਡੀਗੜ, 29 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦੇ 39 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ। ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 2197 ਹੋ ਗਈ ਹੈ, ਜਦਕਿ ਅੱਜ ਕੋਰੋਨਾ ਦੇ ਦੋ ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਹੁਣ ਤੱਕ ਪੰਜਾਬ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 42 ਹੋ ਗਈ ਹੈ।
ਅੱਜ ਅੰਮ੍ਰਿਤਸਰ ਜ਼ਿਲੇ ਵਿੱਚ 12, ਜਲੰਧਰ ਜ਼ਿਲੇ ਵਿੱਚ 8, ਪਠਾਨਕੋਟ ਜ਼ਿਲੇ ਵਿੱਚ 5, ਲੁਧਿਆਣਾ ਜ਼ਿਲੇ ਵਿੱਚ 4, ਗੁਰਦਾਸਪੁਰ ਅਤੇ ਐਸ.ਏ.ਐਸ ਨਗਰ ਮੋਹਾਲੀ ਜ਼ਿਲਿਆਂ ਵਿੱਚ 3-3, ਮੋਗਾ ਜ਼ਿਲੇ ਵਿੱਚ 2 ਅਤੇ ਪਟਿਆਲਾ ਤੇ ਰੋਪੜ ਜਿਲਿਆਂ ਵਿੱਚ ਇੱਕ-ਇੱਕ ਨਵੇਂ ਮਰੀਜ਼ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਪੰਜਾਬ ‘ਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 2197 ਹੋ ਗਈ ਹੈ, ਜਦੋਂ ਲੁਧਿਆਣਾ ਤੇ ਅੰਮ੍ਰਿਤਸਰ ਸਾਹਿਬ ਜਿਲਿਆਂ ਵਿੱਚ ਅੱਜ ਇੱਕ-ਇੱਕ ਮਰੀਜ ਦੀ ਮੌਤ ਹੋਣ ਨਾਲ ਹੁਣ ਤਕ ਸੂਬੇ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 42 ਹੋ ਗਈ ਹੈ। ਕੋਰੋਨਾ ਦੇ ਹੁਣ ਤੱਕ ਪਾਏ ਗਏ ਮਰੀਜਾਂ ਵਿੱਚੋਂ 206 ਐਕਟਿਵ ਕੇਸ ਹਨ, ਜਦਕਿ ਇਸ ਦੌਰਾਨ 1949 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਪੰਜਾਬ ‘ਚ ਹੁਣ ਤਕ 81021 ਵਿਅਕਤੀਆਂ ਸੈਂਪਲ ਲਏ ਗਏ, ਜਿਹਨਾਂ ਵਿੱਚੋਂ ਹੁਣ ਤੱਕ 2197 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਿਹਨਾਂ ਵਿਚੋਂ 172 ਐਕਟਿਵ ਕੇਸ ਹਨ, ਜਿਹਨਾਂ ਵਿੱਚੋਂ 1 ਗੰਭੀਰ ਮਰੀਜ਼ ਆਕਸੀਜਨ ‘ਤੇ ਹੈ ਅਤੇ 1 ਜਿਆਦਾ ਗੰਭੀਰ ਮਰੀਜ ਵੈਂਟੀਲੇਟਰ ‘ਤੇ ਹੈ। ਇਸ ਦੌਰਾਨ ਪੰਜਾਬ ਵਿੱਚ ਹੁਣ ਤੱਕ 42 ਮੌਤਾਂ ਹੋ ਚੁੱਕੀਆਂ ਅਤੇ 1949 ਮਰੀਜ਼ ਠੀਕ ਵੀ ਹੋ ਚੁੱਕੇ ਹਨ।

Real Estate