ਕੋਰੋਨਾ ਦੇ ਵਧਦੇ ਕੇਸਾਂ ਕਰਕੇ ਹਰਿਆਣਾ ਸਰਕਾਰ ਨੇ ਦਿੱਲੀ ਬਾਰਡਰ ਫਿਰ ਕੀਤਾ ਸੀਲ

187

ਖੱਟਰ ਸਰਕਾਰ ਨੇ ਕੀਤੀ ਸਖਤੀ, ਲਾਕਡਾਊਨ-5 ਲਗਵਾਉਣ ਦੀ ਕੀਤੀ ਵਕਾਲਤ
ਚੰਡੀਗੜ, 29 ਮਈ (ਜਗਸੀਰ ਸਿੰਘ ਸੰਧੂ) : ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋਣ ਕਰਕੇ ਹਰਿਆਣਾ ਸਰਕਾਰ ਕਾਫੀ ਪਰੇਸ਼ਾਨ ਹੈ, ਜਿਸ ਦੇ ਚਲਦਿਆਂ ਖੱਟਰ ਸਰਕਾਰ ਨੇ ਸਖਤੀ ਦੇ ਆਦੇਸ਼ ਦਿੰਦਿਆਂ ਸੋਨੀਪਤ, ਗੁਰੂਗ੍ਰਾਮ ਤੇ ਫਰੀਦਾਬਾਦ ‘ਚ ਦਿੱਲੀ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ 31 ਮਈ ਤੋਂ ਬਾਅਦ ਹਰਿਆਣਾ ਵਿੱਚ ਲਾਕਡਾਊਨ 5 ਲਾਗੂ ਕਰਵਾਉਣਾ ਚਾਹੁੰਦੀ ਹੈ। ਲਾਕਡਾਊਨ ਲਗਾਉਣ ਨੂੰ ਲੈ ਕੇ ਉਂਝ ਤਾਂ ਹਰਿਆਣਾ ਅਕਸਰ ਕੇਂਦਰ ਸਰਕਾਰ ਦੇ ਫ਼ੈਸਲੇ ਨਾਲ ਚੱਲਦਾ ਹੈ ਪਰ ਗ੍ਰਹਿ ਮੰਤਰੀ ਅਨਿਲ ਵਿਜ ਦੀ ਰਾਇ ਹੈ ਕਿ ਸੂਬੇ ‘ਚ ਲਾਕਡਾਊਨ-5 ਲੱਗਣਾ ਚਾਹੀਦਾ ਹੈ। ਗ੍ਰਹਿ ਮੰਤਰੀ ਐੱਨਸੀਆਰ ਕਾਰਨ ਹਰਿਆਣਾ ‘ਚ ਵੱਧ ਰਹੇ ਕੋਰੋਨਾ ਪਾਜ਼ੇਟਿਵ ਕੇਸ ਤੋਂ ਪਰੇਸ਼ਾਨ ਹਨ। ਉਨ•ਾਂ ਨੇ ਇਸ ਦਾ ਕਾਰਨ ਦਿੱਲੀ ਤੋਂ ਸੰਕ੍ਰਮਿਤ ਲੋਕਾਂ ਦੀ ਆਵਾਜਾਈ ਨੂੰ ਦੱਸਿਆ ਹੈ। ਅਨਿਲ ਵਿਜ ਨੇ ਗ੍ਰਹਿ ਸਕਤੱਰ ਨੂੰ ਪੱਤਰ ਲਿਖ ਕੇ ਸਖ਼ਤੀ ਵਰਤਣ ਦਿੱਤੇ ਹਨ। ਜਿਕਰਯੋਗ ਹੈ ਕਿ ਹਰਿਆਣਾ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ। ਹਾਲਾਂਕਿ ਠੀਕ ਹੋਣ ਵਾਲੇ ਲੋਕਾਂ ਦੀ ਫੀਸਦ ਵੀ 64 ਦੇ ਨੇੜੇ ਹੈ। ਗ੍ਰਹਿ ਮੰਤਰੀ ਅਨਿਲ ਵਿਜ ਮੁਤਾਬਿਕ ਐੱਨਸੀਆਰ ‘ਚ ਪੈਂਦੇ ਹਰਿਆਣਾ ਦੇ ਜ਼ਿਲਿ•ਆਂ ਸੋਨੀਪਤ, ਗੁਰਗੂਗ੍ਰਾਮ, ਫਰੀਦਾਬਾਦ ਤੇ ਝੱਜਰ ‘ਚ ਸਭ ਤੋਂ ਜ਼ਿਆਦਾ ਕੇਸ ਆ ਰਹੇ ਹਨ। ਕੁਝ ਕੇਸ ਪਲਵਲ, ਪਾਣੀਪਤ ‘ਚ ਵੀ ਹਨ।

Real Estate