ਪਰਮ ਪਰਵਿੰਦਰ
9814621165
ਅੰਨ੍ਹਿਆਂ ਨੂੰ ਜੋ ਦੇਖਣ ਲਾਉਂਦੇ,
ਅੱਜ ਕੱਲ੍ਹ ਭਾਲੇ ਨਹੀਂ ਥਿਆਉਂਦੇ,
ਜਿਹੜੇ ਸੀ ਕਿਰਪਾ ਵਰਸਾਉਂਦੇ, ਲਾ ਲੋਕਾਂ ਦੀਆਂ ਮੰਡੀਆਂ ਨੂੰ।
ਕਰੋ ਕਰੋਨਾ ਮੂਹਰੇ ਫੜ ਕੇ ਸਾਧ ਪਖੰਡੀਆਂ ਨੂੰ।
ਆਖੋ ! ਮੰਤਰ ਕੋਈ ਉਚਾਰੋ,
ਡੁੱਬਦੀ ਜਾਂਦੀ ਦੁਨੀਆਂ ਤਾਰੋ,
ਮਰਦਾ ਜਿਵੇਂ ਕਰੋਨਾ ਮਾਰੋ, ਭੇਜੋ ਭੂਤਾਂ ਚੰਡੀਆਂ ਨੂੰ। (ਜਾਂ ਫਿਰ) ਕਰੋ ਕਰੋਨਾ ਮੂਹਰੇ ਫੜ ਕੇ ਸਾਧ ਪਖੰਡੀਆ ਨੂੰ।
ਜਾਂਦੇ ਮਾਰ ਜੋ ਗੁੱਝੀਆਂ ਮਾਰਾਂ,
ਕੱਠੀਆਂ ਕਰ ਡਾਰਾਂ ਦੀਆਂ ਡਾਰਾਂ,
ਭੇਡਾਂ ਵੇਚ ਬਣਨ ਸਰਕਾਰਾਂ, ਕਰਦੇ ਕੈਸ਼ ਜੋ ਤੰਗੀਆਂ ਨੂੰ।ਕਰੋ ਕਰੋਨਾ ਮੂਹਰੇ ਫੜ ਕੇ ਸਾਧ ਪਖੰਡੀਆਂ ਨੂੰ।
ਵਿੰਗਾ ਜਿਆ ਬਣਦਾ ਸੀ ਦਾਨਾ,
ਰੱਖਦਾ ਸੀ ਟਿੰਡ ਪਾਈ ਕਾਨਾ,
ਭੱਜਿਆ ਕਰ ਕੇ ਭੇਸ ਜਨਾਨਾ, ਖਾਲੋ ਖਾਲ ਉਹ ਡੰਡੀਆਂ ਨੂੰ। ਕਰੋ ਕਰੋਨਾ ਮੂਹਰੇ ਫੜ ਕੇ ਸਾਧ ਪਖੰਡੀਆਂ ਨੂੰ।
ਇਨ੍ਹਾਂ ਲੁੱਟ ਮਚਾਈ ਭਾਰੀ,
ਖਿੱਚ ਲਓ ਹੁਣ ਥੋਡੀ ਐ ਵਾਰੀ,
ਕਰ ਕੇ “ਪਰਮ ਸਹਿਜੜੇ”ਤਿਆਰੀ, ਘੁੱਟੋ ਜਾ ਕੇ ਸੰਘੀਆਂ ਨੂੰ। (ਦੱਬੋ ਜਾ ਕੇ ਘੰਢੀਆਂ ਨੂੰ) ਕਰੋ ਕਰੋਨਾ ਮੂਹਰੇ ਫੜ ਕੇ ਸਾਧ ਪਖੰਡੀਆ ਨੂੰ। ਪਾਉਂਦੇ ਥੋਨੂੰ ਗੰਧਲ ਘਚੋਲੇ,
ਲੁੱਟ ਨਾ ਹੋਵੋ ਬਣ ਕੇ ਭੋਲੇ,
ਲੋਕੋ ਕੁੱਝ ਨਈਂ ਇਨ੍ਹਾਂ ਕੋਲੇ, ਪੜ੍ਹ ਲਓ ਸੋਚਾਂ ਚੰਗੀਆਂ ਨੂੰ। ਕਰੋ ਕਰੋਨਾ ਮੂਹਰੇ ਫੜ ਕੇ ਸਾਧ ਪਖੰਡੀਆ ਨੂੰ।