ਅਮਰੀਕਾ ‘ਚ ਪੁਲਸ ਹਿਰਾਸਤ ਦੌਰਾਨ ਕਾਲੇ ਵਿਅਕਤੀ ਦੀ ਹੋਈ ਮੌਤ ਤੋਂ ਬਾਅਦ ਮਾਮਲਾ ਭੜਕਿਆ

164

ਮੀਨੀਆਪੋੋਲਿਸ (ਅਮਰੀਕਾ) 29 ਮਈ (ਪੰਜਾਬੀ ਨਿਊਜ਼ ਆਨਲਾਇਨ) : ਪੁਲਸ ਹਿਰਾਸਤ ਵਿਚ ਕਾਲੇ ਵਿਅਕਤੀ ਦਾ ਕਤਲ ਹੋਣ ਦੇ ਮਾਮਲੇ ਤੋਂ ਬਾਅਦ ਅਮਰੀਕਾ ਵਿੱਚ ਇਸ ਮਾਮਲੇ ਨੇ ਕਾਫੀ ਤੂਲ ਫੜ ਲਿਆ ਹੈ ਅਤੇ ਇਸ ਘਟਨਾ ਦੇ ਅੱਜ ਤੀਸਰੇ ਦਿਨ ਅੱਗਜ਼ਨੀ ਅਤੇ ਲੁੱਟਮਾਰ ਦੀਆਂ ਕਈ ਵਾਰਦਾਤਾਂ ਹੋਈਆਂ। ਇਸ ਘਟਨਾ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਮੀਨੀਆਪੋਲਿਸ ਵਿਚ ਤਾਂ ਇਕ ਪੁਲਿਸ ਥਾਣੇ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਹੈ। ਮਿਨੀਸੋਟਾ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਸੇਂਟ ਪਾਲ ਤੋਂ ਵੀ ਹਿੰਸਾ ਦੀਆਂ ਖ਼ਬਰਾਂ ਹਨ। ਨੈਸ਼ਨਲ ਗਾਰਡ ਨੂੰ ਬੁਲਾ ਤਾਂ ਲਿਆ ਗਿਆ ਹੈ ਪ੍ਰੰਤੂ ਗਵਰਨਰ ਟਿਮ ਵਾਜ ਨੇ ਉਨ•ਾਂ ਨੂੰ ਕਾਰਵਾਈ ਕਰਨ ਦੇ ਬਦਲੇ ਸ਼ਾਂਤੀ ਸਥਾਪਿਤ ਕਰਨ ਦਾ ਆਦੇਸ਼ ਦਿੱਤਾ ਹੈ। ਵਰਨਣਯੋਗ ਹੈ ਕਿ ਬੀਤੇ ਸੋਮਵਾਰ ਨੂੰ ਇੱਕ ਕਾਲੇ ਵਿਅਕਤੀ ਜਾਰਜ ਫਲਾਇਡ (46) ਨੂੰ ਘੱਟ ਧਨ ਰਾਸ਼ੀ ਦੇ ਬਿੱਲ ਵਿਚ ਹੇਰਾਫੇਰੀ ਕਰਨ ਦੇ ਦੋਸ਼ ਵਿਚ ਪੁਲਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਗ੍ਰਿਫਤਾਰੀ ਦੌਰਾਨ ਜਦੋਂ ਜਾਰਜ ਫਲਾਇਡ ਦਾ ਇੱਕ ਗੋਰੇ ਪੁਲਸ ਅਧਿਕਾਰੀ ਨਾਲ ਝਗੜਾ ਹੋ ਗਿਆ ਤਾਂ ਗੋਰੇ  ਪੁਲਿਸ ਅਧਿਕਾਰੀ ਨੇ ਫਲਾਇਡ ਨੂੰ ਹੇਠਾਂ ਸੁੱਟ ਕੇ ਗੋਡੇ ਨਾਲ ਉਸ ਦੀ ਗਰਦਨ ਦਬਾ ਲਈ। ਇਸ ਘਟਨਾ ਦੀ ਵਾਇਰਲ ਹੋਈ ਵੀਡੀਓ ਵਿਚ ਸੁਣਾਈ ਦੇ ਰਿਹਾ ਹੈ ਕਿ ਜਾਰਜ ਫਲਾਇਡ ਵਾਰ ਵਾਰ ਕਹਿ ਰਿਹਾ ਕਿ ਉਹ ਸਾਹ ਨਹੀਂ ਆ ਰਿਹਾ, ਪ੍ਰੰਤੂ ਗੋਰੇ ਪੁਲਿਸ ਅਧਿਕਾਰੀ ਨੇ ਫਲਾਇਡ ਤਦ ਤਕ ਨਹੀਂ ਛੱਡਿਆ ਜਦੋਂ ਤਕ ਕਿ ਉਸ ਦਾ ਸਾਹ ਨਹੀਂ ਨਿਕਲ ਗਿਆ ਭਾਵ ਇਸ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਨੂੰ ਲੈ ਕੇ ਕਾਲੇ ਲੋਕਾਂ ਵੱਲੋਂ ਲਗਾਤਾਰ ਪ੍ਰਦਰਸਨ ਕੀਤੇ ਜਾ ਰਹੇ ਹਨ, ਜੋ ਹਿੰਸਕ ਹੁੰਦੇ ਜਾ ਰਹੇ ਹਨ।

Real Estate