ਧਮਾਕਾਖੇਜ ਸਮੱਗਰੀ ਨਾਲ ਭਰੀ ਕਾਰ ਨੂੰ ਉਡਾਇਆ

236

ਸ੍ਰੀਨਗਰ- ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਪੁਲਵਾਮਾ ਵਰਗੇ ਅਤਿਵਾਦੀ ਹਮਲੇ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਵਾਮਾ ਜਿਲ੍ਹੇ ਵਿੱਚ ਚਿੱਟੇ ਰੰਗ ਦੀ ਸੈਂਟਰੋ ਕਾਰ ਵਿੱਚੋਂ 20 ਕਿਲੋ ਇੰਮਪ੍ਰੋਵਾਈਜਡ ਐਕਸਪਲੋਸਿਵ ਡਿਵਾਈਸ ( ਆਈਈਡੀ ) ਬਰਾਮਦ ਕਰਨ ਮਗਰੋਂ ਉਸਨੂੰ ਉਡਾ ਦਿੱਤਾ ਗਿਆ। ਇਹ ਕਾਰ ਪੁਲਵਾਮਾ ਦੇ ਰਾਜਪੁਰਾ ਰੋਡ ‘ਤੇ ਸ਼ਾਦੀਪੁਰਾ ਵਿੱਚੋਂ ਮਿਲੀ ਸੀ।
ਸੂਤਰਾਂ ਨੇ ਦੱਸਿਆ ਕਿ ਪੁਲਵਾਮਾ ਪੁਲੀਸ ਨੂੰ ਬੁੱਧਵਾਰ ਰਾਤ ਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਅਤਿਵਾਦੀ ਇੱਕ ਵਿਸਫੋਟਕ ਸਮੱਗਰੀ ਨਾਲ ਲੱਦੀ ਹੋਈ ਕਾਰ ਲੈ ਕੇ ਜਾ ਰਹੇ ਹਨ। ਜਿਸਦੇ ਨਾਲ ਕੁਝ ਥਾਵਾਂ ‘ਤੇ ਧਮਾਕੇ ਕੀਤੇ ਜਾ ਸਕਦੇ ਹਨ। ਸੁਰੱਖਿਆ ਦਸਤਿਆਂ ਨੇ ਫੋਰਨ ਕਾਰਵਾਈ ਕਰਕੇ ਸਾਰੇ ਰੂਟਸ ਸੀਲ ਕਰ ਦਿੱਤਾ । ਜਿਸ ਦੌਰਾਨ ਇੱਕ ਸ਼ੱਕੀ ਕਾਰ ਨਜ਼ਰ ਆਈ । ਦੋਵੇ ਪਾਸਿਓ ਥੋੜੀ-ਬਹੁਤ ਫਾਇਰਿੰਗ ਹੋਣ ਮਗਰੋਂ ਡਰਾਈਵਰ ਹਨੇਰੇ ਹੋਣ ਕਾਰਨ ਭੱਜ ਗਿਆ । ਕਾਰ ਨੂੰ ਸੁਰੱਖਿਆ ਬਲਾਂ ਨੇ ਕਬਜ਼ੇ ‘ਚ ਲੈ ਲਿਆ । ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਵਿੱਚ ਹਿਜਬੁਲ ਮੁਜਾਹਿਦੀਨ ਦਾ ਅਤਿਵਾਦੀ ਸਵਾਰ ਸੀ ।
ਸੁਰੱਖਿਆ ਬਲਾਂ ਨੇ ਕਾਰ ਕੋਲ ਜਾ ਕੇ ਦੇਖਿਆ ਤਾਂ ਪਿਛਲੀ ਕਾਰ ‘ਤੇ ਵਿਸਫੋਟਕ ਪਦਾਰਥਾਂ ਨਾਲ ਭਰਿਆ ਹੋਇਆ ਨੀਲੇ ਰੰਗ ਦਾ ਡਰੱਮ ਪਿਆ ਸੀ।
ਸਾਰੀ ਰਾਤ ਇਸ ਕਾਰ ਨੂੰ ਘੇਰਾ ਪਾ ਕੇ ਨਿਗਰਾਨੀ ਕੀਤੀ ਗਈ ਅਤੇ ਨੇੜਲੇ ਘਰਾਂ ਨੂੰ ਖਾਲੀ ਕਰ ਲਿਆ ਗਿਆ। ਬਾਅਦ ਵਿੱਚ ਧਮਾਕਾ ਕਰਕੇ ਕਾਰ ਨੂੰ ਉਡਾ ਦਿੱਤਾ ਗਿਆ। ਸੂਤਰਾਂ ਮੁਤਾਬਿਕ ਅਤਿਵਾਦੀ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸੀ । ਕਾਰ ਉਪਰ ਸਕੂਟਰ ਦੀ ਨੰਬਰ ਪਲੇਟ ਲੱਗੀ ਹੋਈ ਸੀ , ਜਿਸਦੀ ਰਜਿਸਟ੍ਰੇਸ਼ਨ ਕਠੂਆ ਜਿਲ੍ਹੇ ਵਿੱਚੋਂ ਹੋਈ ਸੀ।

Real Estate