ਕਰੋਨਾ ਕਾਰਨ ਸਾਲ ਦੇ ਅਖੀਰ ਤੱਕ ਭਾਰਤ ਸਣੇ ਦੁਨੀਆ ‘ਚ 8.6 ਕਰੋੜ ਬੱਚੇ ਗਰੀਬ ਹੋਣਗੇ

297

ਕਰੋਨਾ ਕਾਰਨ 2020 ਦੇ ਅੰਤ ਤੱਕ 8.6 ਕਰੋੜ ਬੱਚੇ ਗਰੀਬ ਹੋਣਗੇ। ਦੁਨੀਆ ਭਰ ਵਿੱਚ ਗਰੀਬੀ ਤੋਂ ਪ੍ਰਭਾਵਿਤ ਕੁੱਲ੍ਹ ਬੱਚਿਆਂ ਦੀ ਸੰਖਿਆ 67.2 ਕਰੋੜ ਹੋ ਜਾਵੇਗੀ । ਪਿਛਲੇ ਸਾਲ ਦੀ ਤੁਲਨਾ ਵਿੱਚ 15% ਜਿ਼ਆਦਾ ਹੋਵੇਗੀ । ਇਸ ਵਿੱਚ ਕਰੀਬ 2 ਤਿਹਾਈ ਬੱਚੇ ਅਫਰੀਕੀ ਅਤੇ ਦੱਖਣ ਏਸ਼ੀਆਈ ਦੇਸ਼ਾਂ ਵਿੱਚੋਂ ਹੋਣਗੇ ਜਿੰਨ੍ਹਾਂ ਵਿੱਚ ਭਾਰਤ ਵੀ ਸ਼ਾਮਿਲ ਹੈ। ਯੂਨੀਸੇਫ ਅਤੇ ਸੇਵ ਦਾ ਚਿਲਡਰਨ ਦੇ ਅਧਿਐਨ ‘ਚ ਇਹ ਗੱਲ ਸਾਹਮਣੇ ਆਈ ਹੈ।
ਇਸ ਤੋਂ ਪਹਿਲਾਂ ਵਰਲਡ ਬੈਂਕ ਨੇ ਵੀ ਮਹਾਮਾਰੀ ਵਿੱਚ ਦੁਨੀਆ ਭਰ ਵਿੱਚ ਗਰੀਬੀ ਵਧਣ ਦਾ ਖਦਸ਼ਾ ਜ਼ਾਹਿਰ ਕੀਤਾ ਸੀ।
ਬੈਂਕ ਦੇ ਪ੍ਰੈਜੀਡੈਂਟ ਡੇਵਿਡ ਮਾਲਪਾਸ ਨੇ ਪਿਛਲੇ ਹਫ਼ਤੇ ਇੱਕ ਕਾਨਫਰੰਸ ਵਿੱਚ ਕਿਹਾ ਸੀ ਕਿ ਇਸ ਨਾਲ ਪੂਰੀ ਦੁਨੀਆ ਵਿੱਚ 6 ਕਰੋੜ ਲੋਕ ਬੇਹੱਦ ਗਰੀਬ ਹੋ ਜਾਣਗੇ। ਉਹ ਪਿਛਲੇ ਤਿੰਨ ਸਾਲ ਦੀ ਸਾਰੀ ਕਮਾਈ ਵੀ ਗੁਆ ਦੇਣਗੇ।
ਯੂਨੀਸੇਫ ਅਤੇ ਸੇਵ ਦਾ ਚਿਲਡਰਨ ਨੇ ਸਾਰੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸਮਾਜਿਕ ਸੁਰੱਖਿਆ ਪ੍ਰਣਾਲੀ ਦਾ ਵਿਸਥਾਰ ਕਰਨ । ਸਕੂਲਾਂ ਵਿੱਚ ਬੱਚਿਆਂ ਨੂੰ ਖਾਣਾ ਉਪਲਬੱਧ ਕਰਵਾਉਣ ਵਿੱਚ ਤੇਜ਼ੀ ਲਿਆਓ, ਜਿਸ ਨਾਲ ਮਹਾਮਾਰੀ ਦਾ ਅਸਰ ਘੱਟ ਕੀਤਾ ਜਾ ਸਕੇ । ਦੋਵੇ ਏਜੰਸੀਆਂ ਨੇ ਵਰਲਡ ਬੈਂਕ , ਅੰਤਰਾਸ਼ਟਰੀ ਮੁਦਰਾ ਕੋਸ਼ ( ਆਈਐਮਐਫ) ਅਤੇ ਕਰੀਬ 100 ਦੇਸ਼ਾਂ ਦੀ ਆਬਾਦੀ ਦੇ ਆਧਾਰ ‘ਤੇ ਮਹਾਮਾਰੀ ਦੇ ਯੂਰੋਪ ਅਤੇ ਮੱਧ ਏਸ਼ੀਆ ਵਿੱਚ ਜਿ਼ਆਦਾ ਫੈਲਣ ਦਾ ਸ਼ੱਕ ਹੈ।
ਯੂਨੀਸੇਫ ਦੀ ਐਗਜੀਕਿਊਟਿਵ ਡਾਇਰੈਕਟਰ ਹੇਨਰਿਟਾ ਫੋਰ ਨੇ ਕਿਹਾ ਕਿ ਕਰੋਨਾ ਦੀ ਵਜਾਅ ਨਾਲ ਪਰਿਵਾਰਾਂ ਉਪਰ ਵੱਡੇ ਪੈਮਾਨੇ ‘ਤੇ ਆਰਥਿਕ ਸੰਕਟ ਆਵੇਗਾ। ਇਸ ਨਾਲ ਬੱਚਿਆਂ ਵਿੱਚ ਗਰੀਬੀ ਘੱਟ ਕਰਨ ਵਿੱਚ ਹੁਣ ਹੋਈ ਪ੍ਰਗਤੀ ਨੂੰ ਕਈ ਸਾਲ ਤੱਕ ਪਿੱਛੇ ਲੈ ਜਾਵੇਗੀ । ਬੱਚੇ ਜਰੂਰੀ ਸੇਵਾਵਾਂ ਤੋਂ ਵਾਂਝੇ ਹੋ ਜਾਣਗੇ। ਹਾਲਾਂਕਿ , ਸੇਵ ਦਾ ਚਿਲਡਰਨ ਦੇ ਪ੍ਰਮੁੱਖ ਇੰਗਰ ੲਸਿੰ਼ਗ ਦੇ ਮੁਤਾਬਿਕ ਤਤਕਾਲ ਅਤੇ ਨਿਰਣਾਇਕ ਕਦਮ ਚੁੱਕਦੇ ਹੋਏ ਗਰੀਬ ਦੇਸ਼ਾਂ ਵਿੱਚ ਪੈਣ ਵਾਲੇ ਮਹਾਮਾਰੀ ਦੇ ਅਸਰ ਨੂੰ ਰੋਕਿਆ ਜਾ ਸਕਦਾ ਹੈ। ਜਿਸ ਨਾਲ ਮਹਾਮਾਰੀ ਵਿੱਚ ਸਭ ਤੋਂ ਜਿ਼ਆਦਾ ਪ੍ਰਭਾਵਿਤ ਹੋਣ ਵਾਲਿਆਂ ਬੱਚਿਆਂ ਨੂੰ ਵੀ ਬਚਾਇਆ ਜਾ ਸਕੇਗਾ। ਇਹਨਾਂ ਬੱਚਿਆਂ ਉਪਰ ਘੱਟ ਸਮੇਂ ਵਿੱਚ ਵੀ ਭੁੱਖ ਅਤੇ ਕੁਪੋਸ਼ਣ ਦਾ ਜਿ਼ਆਦਾ ਅਸਰ ਹੋ ਸਕਦਾ ਹੈ। ਜਿਸ ਨਾਲ ਉਹਨਾ ਦੇ ਪੂਰੇ ਜੀਵਨ ਉਪਰ ਅਸਰ ਪੈਣ ਦਾ ਖ਼ਤਰਾ ਹੈ।

Real Estate