ਬਰੈਮਪਟਨ ਸ਼ਹਿਰ ਵਿੱਚ ਪੰਜਾਬੀ ਟਰੱਕ ਡਰਾਈਵਰ ਦੀ ਮੌਤ, ਅਜੇ ਪਿਛਲੇ ਸਾਲ ਹੋਇਆ ਸੀ ਵਿਆਹ

160

ਬਰੈਮਪਟਨ (ਬਲਜਿੰਦਰ ਸੇਖਾ) ਬੀਤੀ ਰਾਤ ਸ਼ਹਿਰ ਦੇ ਹਾਈਵੇ 50 ਕੈਸਲਓਕ ਕਰੈਂਸਟ ਤੇ ਰੋਜ਼ੀ ਰੋਟੀ ਖ਼ਾਤਰ ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਟਰੱਕ ਡਰਾਈਵਰੀ ਕਰਦੇ ਕਸਬਾ ਭਿੰਡੀ ਸੈਦਾਂ ਦੇ ਨੌਜਵਾਨ ਸੰਗਮਪ੍ਰੀਤ ਸਿੰਘ ਗਿੱਲ (24) ਪੁੱਤਰ ਹਰਪਾਲ ਸਿੰਘ ਗਿੱਲ ਦੀ ਅੱਜ ਬੀਤੀ ਰਾਤ ਮੌਤ ਹੋ ਗਈ । ਬਰੈਮਪਟਨ ਨਜ਼ਦੀਕ ਦੋ ਟਰੱਕਾਂ ਦੀ ਹੋਈ ਆਹਮੋ- ਸਾਹਮਣੀ ਜਬਰਦਸਤ ਟੱਕਰ ਉਪਰੰਤ ਲੱਗੀ ਭਿਆਨਕ ਅੱਗ ਕਾਰਨ ਬੁਰੀ ਤਰ੍ਹਾਂ ਨਾਲ ਝੁਲਸ ਗਏ ਜਿਸਦਾ ਨਤੀਜਾ ਜਾਨਲੇਵਾ ਸਾਬਿਤ ਹੋਇਆ। ਸੰਗਮਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਢਾਈ ਕੁ ਸਾਲ ਪਹਿਲਾਂ ਕੈਨੇਡਾ ਵਿਖੇ ਗਿਆ ਸੀ । ਪਿਛਲੇ ਸਾਲ ਹੀ ਮ੍ਰਿਤਕ ਨੌਜਵਾਨ ਦਾ ਵਿਆਹ ਹੋਇਆ ਸੀ। ਇਹ ਦੁੱਖਦਾਈ ਖ਼ਬਰ ਕਸਬੇ ‘ਚ ਮਿਲਦੇ ਹੀ ਸੋਗ ਦੀ ਲਹਿਰ ਪਸਰ ਗਈ ਹੈ।

Real Estate